ਜਾਪਾਨ ਦੇ ਇਸ ਰੈਸਟੋਰੈਂਟ ''ਚ ਮਿਲਦਾ ਹੈ ਮੁਫਤ ਦਾ ਭੋਜਨ

03/27/2018 10:44:00 AM

ਜਾਪਾਨ— ਮੁਫਤ ਦਾ ਖਾਣਾ ਸੁਣਦੇ ਹੀ ਮਨ ਖਿੜ ਜਾਂਦਾ ਹੈ। ਜਾਪਾਨ ਦਾ ਇਕ ਰੈਸਟੋਰੈਂਟ ਅਜਿਹੇ ਹੀ ਕੁੱਝ ਵੱਖਰੇ ਅੰਦਾਜ਼ ਕਾਰਨ ਸਾਹਮਣੇ ਆਇਆ ਹੈ। ਇੱਥੇ ਦਾ ਫ੍ਰੀ ਫੂਡ ਭਾਵ ਮੁਫਤ ਦੇ ਭੋਜਨ ਦਾ ਆਈਡੀਆ ਇਨ੍ਹੀਂ ਦਿਨੀਂ ਚਰਚਾ 'ਚ ਹੈ। ਇਸ ਰੈਸਟੋਰੈਂਟ ਦਾ ਨਾਂ ਮਿਰਾਈ ਸ਼ਿਕੋਡੂ ਹੈ ਜੋ ਕਿ ਟੋਕੀਓ 'ਚ ਹੈ। ਮਿਰਾਈ ਸ਼ਿਕੋਡੂ ਦਾ ਅਰਥ ਹੁੰਦਾ ਹੈ, ਭਵਿੱਖ ਦਾ ਰੈਸਟੋਰੈਂਟ। ਇੱਥੇ ਖਾਣਾ ਖਾਣ ਲਈ 50 ਮਿੰਟ ਦੀ ਸ਼ਿਫਟ ਕਰਨੀ ਪੈਂਦੀ ਹੈ। ਇੱਥੇ ਕੰਮ ਕਰਨ ਲਈ ਹੁਣ ਤਕ ਤਕਰੀਬਨ 500 ਤੋਂ ਵਧੇਰੇ ਲੋਕ ਅੱਗੇ ਆਏ ਹਨ। ਇਨ੍ਹਾਂ ਲੋਕਾਂ ਨੇ ਆਪਣੇ-ਆਪਣੇ ਹਿੱਸੇ ਦਾ ਕੰਮ ਵੀ ਚੁਣ ਲਿਆ ਹੈ। ਇਸ ਦੇ ਬਦਲੇ ਉਨ੍ਹਾਂ ਨੂੰ ਮਨਪਸੰਦ ਖਾਣਾ ਮਿਲਦਾ ਹੈ।
ਇੱਥੋਂ ਦੀ ਸ਼ੈੱਫ ਸੇਗਾਈ ਕੋਬਿਆਈ ਕਹਿੰਦੀ ਹੈ ਕਿ ਵਧੀਆ ਭੋਜਨ ਖਾਣਾ ਹਰ ਕਿਸੇ ਦਾ ਅਧਿਕਾਰ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਪੈਸੇ ਦੀ ਕਮੀ ਹੋਣ ਦਾ ਇਹ ਮਤਲਬ ਨਹੀਂ ਹੁੰਦਾ ਕਿ ਭੋਜਨ ਦੀ ਵੀ ਕਮੀ ਹੈ। ਉਨ੍ਹਾਂ ਦੇ ਇਸ ਕਦਮ ਦਾ ਕਾਰਨ ਇਹ ਸੀ ਕਿ ਅਜਿਹੀ ਥਾਂ ਬਣਾਈ ਜਾ ਸਕੇ, ਜਿੱਥੇ ਹਰ ਕਿਸੇ ਦਾ ਸਵਾਗਤ ਹੋਵੇ ਅਤੇ ਹਰ ਕੋਈ ਆ ਸਕੇ। ਬਹੁਤ ਸਾਰੇ ਵਿਦਿਆਰਥੀ ਇੱਥੇ ਪੈਸੇ ਬਚਾਉਣ ਲਈ ਆਉਂਦੇ ਹਨ। ਇੱਥੇ ਸ਼ਿਫਟਾਂ 'ਚ ਕੰਮ ਹੁੰਦਾ ਹੈ, ਜਿਸ 'ਚ ਖਾਧ ਪਦਾਰਥਾਂ ਨੂੰ ਪੂਰੇ ਧਿਆਨ ਨਾਲ ਸਾਫ ਸੁਥਰਾ ਰੱਖਿਆ ਜਾਂਦਾ ਹੈ। ਇੱਥੇ ਕੰਮ ਪੂਰਾ ਹੁੰਦੇ ਹੀ ਗਾਹਕ ਆਪਣੇ ਮਨਪਸੰਦ ਦੀ ਡਿਸ਼ ਜਲਦੀ ਹੀ ਪਾ ਸਕਦੇ ਹਨ ਅਤੇ ਉਹ ਵੀ ਮੁਫਤ।
ਦੂਜੇ ਭੁੱਖੇ ਗਾਹਕਾਂ ਨੂੰ ਦਾਨ ਦੇਣ ਲਈ ਉਹ ਮੀਲ-ਟਿਕਟ ਵੀ ਇਕੱਠੀਆਂ ਕਰ ਸਕਦੇ ਹਨ। ਹਾਲਾਂਕਿ ਇਹ ਆਈਡੀਆ ਭਾਰਤ 'ਚ ਨਵਾਂ ਨਹੀਂ ਹੈ। ਇੱਥੇ ਲੰਗਰਾਂ ਅਤੇ ਟਰੱਸਟ ਦੇ ਮੰਦਰਾਂ ਵੱਲੋਂ ਹਮੇਸ਼ਾ ਤੋਂ ਹੀ ਭੁੱਖੇ ਅਤੇ ਜ਼ਰੂਰਤ ਮੰਦਾਂ ਨੂੰ ਮੁਫਤ 'ਚ ਭੋਜਨ ਕਰਵਾਇਆ ਜਾਂਦਾ ਹੈ। ਉਮੀਦ ਕਰਦੇ ਹਾਂ ਕਿ ਅਜਿਹੇ ਨਜ਼ਾਰੇ ਹਰ ਥਾਂ ਆਮ ਹੋ ਜਾਣ।


Related News