ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ’ਤੇ ਰੈਸਟੋਰੈਂਟ ਦੇ ਮਾਲਕ ’ਤੇ ਹਮਲਾ ਕਰਨ ਦਾ ਦੋਸ਼

06/08/2024 11:37:41 PM

ਕੋਲਕਾਤਾ, (ਭਾਸ਼ਾ)- ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਤੇ ਅਭਿਨੇਤਾ ਸੋਹਮ ਚੱਕਰਵਰਤੀ ਨੇ ਇਕ ਰੈਸਟੋਰੈਂਟ ਦੇ ਮਾਲਕ ਦੀ ਕਥਿਤ ਤੌਰ ’ਤੇ ਕੁੱਟਮਾਰ ਕੀਤੀ। ਮਾਲਕ ਨੇ ਉਥੇ ਇਕ ਫਿਲਮ ਦੀ ਸ਼ੂਟਿੰਗ ਦੌਰਾਨ ਪਾਰਟੀ ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਵਿਰੁੱਧ ‘ਅਪਸ਼ਬਦ’ ਕਹੇ ਸਨ।

ਇਕ ਅਧਿਕਾਰੀ ਨੇ ਸ਼ਨੀਵਾਰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਚੱਕਰਵਰਤੀ ਤੇ ਰੈਸਟੋਰੈਂਟ ਦੇ ਮਾਲਕ ਅਨੀਸੁਲ ਆਲਮ ਨੇ ਇਕ ਦੂਜੇ ਵਿਰੁੱਧ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।

ਵਿਧਾਇਕ ਨੇ ਬਾਅਦ ’ਚ ਕਿਹਾ ਕਿ ਮੈਂ ਆਲਮ ਤੋਂ ਮੁਆਫੀ ਮੰਗਣੀ ਚਾਹੁੰਦਾ ਹਾਂ ਕਿਉਂਕਿ ਮੈਨੂੰ ਆਪਣੇ ਗੁੱਸੇ ’ ਕਾਬੂ ਰੱਖਣਾ ਚਾਹੀਦਾ ਸੀ।

ਇਹ ਮਾਮਲਾ ਕੋਲਕਾਤਾ ਨੇੜੇ ਨਿਊ ਟਾਊਨ ’ਚ ਰੈਸਟੋਰੈਂਟ ਦੇ ਸਾਹਮਣੇ ਚੱਕਰਵਰਤੀ ਅਤੇ ਉਸ ਦੇ ਸਾਥੀਆਂ ਦੀਆਂ ਕਾਰਾਂ ਦੀ ਪਾਰਕਿੰਗ ਨੂੰ ਲੈ ਕੇ ਸ਼ੁਰੂ ਹੋਇਆ ਸੀ। ਰੈਸਟੋਰੈਂਟ ਦਾ ਸੀ. ਸੀ. ਟੀ. ਵੀ. ਫੁਟੇਜ ਵਾਇਰਲ ਹੋ ਗਿਆ। ਫੁਟੇਜ ’ਚ ਚੱਕਰਵਰਤੀ ਨੂੰ ਆਲਮ ’ਤੇ ਹਮਲਾ ਕਰਦੇ ਵੇਖਿਆ ਜਾ ਸਕਦਾ ਹੈ।


Rakesh

Content Editor

Related News