ਇਟਲੀ ਦੇ ਮਸ਼ਹੂਰ ਸ਼ਹਿਰ ਨੋਵੇਲਾਰਾ ਵਿਖੇ ਪੰਜਾਬ ਦੀ ਝਲਕ ਪਾਉਂਦੇ ਜੌਹਲ ਰੈਸਟੋਰੈਂਟ ਤੇ ਪੈਲੇਸ ਦਾ ਹੋਇਆ ਉਦਘਾਟਨ

Saturday, Jun 08, 2024 - 06:48 PM (IST)

ਇਟਲੀ ਦੇ ਮਸ਼ਹੂਰ ਸ਼ਹਿਰ ਨੋਵੇਲਾਰਾ ਵਿਖੇ ਪੰਜਾਬ ਦੀ ਝਲਕ ਪਾਉਂਦੇ ਜੌਹਲ ਰੈਸਟੋਰੈਂਟ ਤੇ ਪੈਲੇਸ ਦਾ ਹੋਇਆ ਉਦਘਾਟਨ

ਰੋਮ (ਕੈਂਥ) - ਇਟਲੀ ਦਾ ਰਿਜੋਇਮੀਲੀਆ ਜ਼ਿਲ੍ਹਾ ਅਤੇ ਖ਼ਾਸਕਰ ਨੋਵੇਲਾਰਾ ਸ਼ਹਿਰ ਪੰਜਾਬੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ। ਇਹ ਪੰਜਾਬੀ ਆਪਣੀਆਂ ਕਾਰਗੁਜ਼ਾਰੀਆਂ ਲਈ ਸਦਾ ਹੀ ਚਰਚਾ ਵਿੱਚ ਰਹਿੰਦੇ ਹਨ। ਇਸ ਵਾਰ ਚਰਚਾ ਦਾ ਵਿਸ਼ਾ ਨੋਵੇਲਾਰਾ ਵਿਖੇ ਸਥਿਤ ਜੌਹਲ ਇੰਡੀਅਨ ਰੈਸਟੋਰੈਂਟ ਅਤੇ ਮੈਰਿਜ ਪੈਲੇਸ ਦਾ ਆਗਾਜ ਹੈ, ਜੋ ਪਿਛਲੇ ਤਕਰੀਬਨ ਇਕ ਸਾਲ ਤੋਂ ਉਸਾਰੀ ਅਧੀਨ ਸੀ। 

ਇਹ ਵੀ ਪੜ੍ਹੋ - ਜੇ ਤੁਹਾਡੇ ਘਰ ਵੀ ਲੱਗਾ ਹੈ AC ਤਾਂ ਸਾਵਧਾਨ, ਇਸ ਖ਼ਬਰ ਨੂੰ ਪੜ੍ਹਨ ਤੋਂ ਬਾਅਦ ਉੱਡਣਗੇ ਹੋਸ਼

PunjabKesari

ਦੱਸ ਦੇਈਏ ਕਿ "ਜੌਹਲ ਵਿੱਲਾ" ਦਾ ਉਦਘਾਟਨੀ ਸਮਾਰੋਹ ਬਹੁਤ ਸ਼ਾਨੋ ਸ਼ੌਕਤ ਨਾਲ ਕਰਵਾਇਆ ਗਿਆ। ਸ਼ਹਿਰ ਦੀ ਮੇਅਰ ਐਲੇਨਾ ਕਰਲੈਤੀ ਵੱਲੋਂ ਜੌਹਲ ਪਰਿਵਾਰ ਅਤੇ ਇਲਾਕੇ ਦੀਆਂ ਹੋਰ ਨਾਮਵਰ ਸ਼ਖਸੀਅਤਾਂ ਦੀ ਮੌਜੂਦਗੀ ਵਿੱਚ ਰੀਬਨ ਕੱਟ ਕੇ "ਜੌਹਲ ਵਿੱਲਾ" ਦਾ ਉਦਘਾਟਨ ਕੀਤਾ ਗਿਆ। ਮੇਅਰ ਨੇ ਬੋਲਦਿਆਂ ਕਿਹਾ ਕਿ ਉਹ ਇਸ ਉਦਘਾਟਨੀ ਸਮਾਰੋਹ ਵਿੱਚ ਪਹੁੰਚ ਕੇ ਮਾਣ ਮਹਿਸੂਸ ਕਰ ਰਹੀ ਹੈ। ਉਹਨਾਂ ਨੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਜੋਹਲ ਭਰਾਵਾਂ ਦੇ ਰੈਸਟੋਰੈਂਟ ਅਤੇ ਮੈਰਿਜ ਪੈਲੇਸ ਵਾਂਗ ਇਹ ਵਿੱਲਾ ਵੀ ਨੋਵੇਲਾਰਾ ਸ਼ਹਿਰ ਦੀ ਆਰਥਿਕਤਾ ਵਿੱਚ ਖੂਬ ਯੋਗਦਾਨ ਪਾਵੇਗਾ ਅਤੇ ਖੂਬ ਤਰੱਕੀ ਕਰੇਗਾ। 

ਇਹ ਵੀ ਪੜ੍ਹੋ - ਰੂਸ 'ਚ ਵਾਪਰੀ ਦੁਖਦ ਘਟਨਾ : ਨਦੀ 'ਚ ਡੁੱਬ ਰਹੀ ਕੁੜੀ ਨੂੰ ਬਚਾਉਣ ਗਏ 4 ਭਾਰਤੀ ਵਿਦਿਆਰਥੀਆਂ ਦੀ ਮੌਤ

PunjabKesari

ਜੌਹਲ ਭਰਾਵਾਂ ਤੀਰਥ ਸਿੰਘ, ਤਿਲਕ ਸਿੰਘ ਅਤੇ ਮੱਖਣ ਸਿੰਘ ਵੱਲੋਂ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਹ ਉਹਨਾਂ ਦਾ ਡ੍ਰੀਮ ਪ੍ਰਾਜੈਕਟ ਸੀ। ਇਹ ਸਮੇਂ ਦੀ ਮੰਗ ਵੀ ਸੀ। ਉਹਨਾਂ ਦੱਸਿਆ ਕਿ ਆਧੁਨਿਕ ਤਕਨੀਕ ਨਾਲ ਬਣਿਆ ਇਹ ਵਿੱਲਾ ਇਲਾਕੇ ਵਿੱਚ ਆਪਣੀ ਤਰ੍ਹਾਂ ਦਾ ਪਹਿਲਾ ਵਿੱਲਾ ਹੈ। ਕੁੱਲ 2200 ਸਕੁਏਅਰ ਮੀਟਰ ਵਿੱਚ ਖੁੱਲ੍ਹੇ ਵਿੱਚ ਬਣੇ ਇਸ ਵਿੱਲੇ ਵਿੱਚ ਇੱਕ ਬਹੁਤ ਸੋਹਣਾ ਝਰਨੇ ਰੂਪੀ ਫੁਵਾਰਾ, 3 ਹੱਟਾਂ, 1 ਛੋਟਾ ਫੁਵਾਰਾ, ਆਕਰਸ਼ਕ ਵਿਸ਼ਾਲ ਗਾਰਡਨ, ਪੰਜਾਬੀ ਕਿਸਾਨੀ ਵਿਰਸੇ ਨੂੰ ਦਰਸਾਉਂਦੀ ਇੱਕ ਬਲਦਾਂ ਦੀ ਜੋੜੀ, ਪੰਜਾਬੀਆਂ ਦੇ ਸੁਭਾਅ ਅਨੁਸਾਰ ਵਿੱਲੇ ਦੀ ਐਂਟਰੀ, ਬਹੁਤ ਆਕਰਸ਼ਕ ਦੇਖਣ ਵਾਲੇ ਦੋ ਸ਼ੇਰਾਂ ਦੀ ਮੂਰਤੀ ਅਤੇ ਵੱਖ-ਵੱਖ ਤਰ੍ਹਾਂ ਦੀਆਂ ਮਨਮੋਹਕ ਲਾਈਟਾਂ ਇਸ ਦੀ ਖ਼ੂਬਸੂਰਤੀ ਨੂੰ ਚਾਰ ਚੰਨ ਲਾਉਂਦੀਆਂ ਹਨ। 

ਇਹ ਵੀ ਪੜ੍ਹੋ - 2 ਸਾਲ ਪਹਿਲਾਂ ਬਹਿਰੀਨ ਗਈ ਸੰਗਰੂਰ ਦੀ ਕੁੜੀ ਦੀ ਸ਼ੱਕੀ ਹਾਲਾਤ ’ਚ ਮੌਤ, ਘਰ 'ਚ ਪਿਆ ਚੀਕ-ਚਿਹਾੜਾ

PunjabKesari

ਇਸ ਮੌਕੇ ਪਹੁੰਚੇ ਮਹਿਮਾਨਾਂ ਲਈ ਖਾਣ ਪੀਣ ਦਾ ਪ੍ਰਬੰਧ ਬੜੇ ਸੁਚੱਜੇ ਢੰਗ ਨਾਲ ਕੀਤਾ ਗਿਆ ਸੀ। ਡੀ.ਜੇ ਦੀਪ ਵੱਲੋਂ ਵਜਾਏ ਗਏ ਪੰਜਾਬੀ ਮਿਊਜਿਕ ਨੇ ਆਏ ਹੋਏ ਮਹਿਮਾਨਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਜੌਹਲ ਪਰਿਵਾਰ ਵੱਲੋਂ ਸ਼ਹਿਰ ਦੀ ਮੇਅਰ ਅਤੇ ਲੋਧੀ ਤੋਂ ਅਨਿਲ ਕੁਮਾਰ ਸ਼ਰਮਾ ਦਾ ਅਤੇ ਪਹੁੰਚੇ ਸਾਰੇ ਮਹਿਮਾਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ 'ਤੇ ਗੁਰਦੇਵ ਸਿੰਘ, ਪ੍ਰੋਫੈਸਰ ਜਸਪਾਲ ਸਿੰਘ, ਇਕਬਾਲ ਸਿੰਘ ਸੋਢੀ, ਜਗਦੀਪ ਸਿੰਘ ਮੱਲ੍ਹੀ, ਇੰਦਰਪ੍ਰੀਤ ਸਿੰਘ ਅਤੇ ਕਿਰਨਜੀਤ ਕੌਰ ਨੇ ਵੀ ਹਾਜ਼ਰੀ ਭਰੀ।

ਇਹ ਵੀ ਪੜ੍ਹੋ - ਜੰਮੂ ਦੀ 13 ਸਾਲਾ ਅਰਸ਼ੀਆ ਸ਼ਰਮਾ ਨੇ ਅਮਰੀਕਾ 'ਚ ਮਚਾਈ ਧੂਮ, ਰਿਐਲਿਟੀ ਸ਼ੋਅ ’ਚ ਕੀਤਾ ਧਮਾਕੇਦਾਰ ਡਾਂਸ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News