ਪਿਓ-ਧੀ ਦੀ ਇਸ ਤਸਵੀਰ ਨੇ ਹਿੱਲਾ ਕੇ ਰੱਖ ਦਿੱਤੀ ਸੀ ਪੂਰੀ ਦੁਨੀਆ

12/27/2019 8:37:14 PM

ਵਾਸ਼ਿੰਗਟਨ - ਅਮਰੀਕਾ 'ਚ ਦਾਖਲ ਹੋਣ ਲਈ ਕਿੰਨੇ ਹੀ ਪ੍ਰਵਾਸੀ ਕਈ ਤਰ੍ਹਾਂ ਦੇ ਤਰੀਕੇ ਇਸਤੇਮਾਲ ਕਰਦੇ ਹਨ, ਜਿਨ੍ਹਾਂ 'ਚੋਂ ਕਈ ਤਾਂ ਅਮਰੀਕਾ ਪਹੁੰਚਣ ਦਾ ਸੁਪਨਾ ਪੂਰਾ ਕਰ ਲੈਂਦੇ ਹਨ ਅਤੇ ਕਈ ਵਿਚਾਲੇ ਹੀ ਰਹਿ ਜਾਂਦੇ ਨੇ। ਉਥੇ ਹੀ ਕਈ ਲੋਕ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਨੂੰ ਆਪਣੀ ਵੀ ਜ਼ਿੰਦਗੀ ਗੁਆਉਣੀ ਪੈ ਜਾਂਦੀ ਹੈ। ਕੁਝ ਇਸ ਤਰ੍ਹਾਂ ਹੀ 26 ਜੂਨ ਨੂੰ ਅਮਰੀਕਾ 'ਚ ਪਨਾਹ ਲੈਣ ਲਈ ਇਕ ਪਿਓ-ਧੀ ਦੀ ਨਦੀ 'ਚ ਡੁੱਬ ਜਾਣ ਦੀ ਰੂਹ ਕੰਬਾਉਣ ਵਾਲੀ ਤਸਵੀਰ ਵਾਇਰਲ ਹੋਈ ਸੀ।

PunjabKesari

ਦੱਸ ਦਈਏ ਕਿ ਅਮਰੀਕਾ 'ਚ ਪਨਾਹ ਲੈਣ ਨਿਕਲੇ ਅਲਬਰਟੋ ਰਾਮਿਰੇਜ ਅਤੇ ਉਨ੍ਹਾਂ ਦੀ 23 ਮਹੀਨਿਆਂ ਦੀ ਧੀ ਰਿਓ ਗ੍ਰੈਂਡ ਨਦੀ 'ਚ ਡੁੱਬ ਗਏ ਸਨ। ਅਲਬਰਟੋ ਇਕ ਵਾਰ ਆਪਣੀ ਧੀ ਨੂੰ ਨਦੀ ਪਾਰ ਕਰਾ ਚੁੱਕੇ ਸਨ ਅਤੇ ਫਿਰ ਪਤਨੀ ਨੂੰ ਲੈਣ ਗਏ ਤਾਂ ਪਿਛੇ ਤੋਂ ਉਨ੍ਹਾਂ ਦੀ ਧੀ ਨੇ ਛਾਲ ਮਾਰ ਦਿੱਤੀ। ਅਬਰਟੋ ਧੀ ਨੂੰ ਲੈ ਕੇ ਦੁਬਾਰਾ ਨਦੀਂ ਪਾਰ ਕਰ ਰਹੇ ਸਨ ਪਰ ਇਸ ਵਾਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਨਾਲ ਵਹਿ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ ਸੀ। ਅਲਬਰਟੋ ਦੀ ਪਤਨੀ ਉਨ੍ਹਾਂ ਨੂੰ ਵਹਿਦੇ ਦੇਖ ਕੁਝ ਨਾ ਕਰ ਸਕੀ। ਇਸ ਘਟਨਾ ਨੇ 2015 'ਚ ਸਮੁੰਦਰ 'ਚ ਡੁੱਬੇ ਬੱਚੇ ਐਲਨ ਕੁਰਦੀ ਦੀ ਯਾਦ ਦਿਵਾ ਦਿੱਤੀ। ਤੁਰਕੀ 'ਚ ਰਫਿਊਜ਼ੀਆਂ ਦੀ ਕਿਸ਼ਤੀ 'ਚ ਸਵਾਰ ਐਲਨ ਪਿਤਾ ਦੇ ਹੱਥਾਂ 'ਚੋਂ ਨਿਕਲ ਕੇ ਸਮੁੰਦਰ 'ਚ ਡੁੱਬ ਗਿਆ। ਤਸਵੀਰ ਨੂੰ ਦੇਖ ਕੇ ਪੂਰੀ ਦੁਨੀਆ ਭਾਵੁਕ ਹੋ ਗਈ ਸੀ। ਯੂ. ਐੱਨ. ਦੀ ਯੂ. ਐੱਨ. ਐੱਚ. ਸੀ. ਆਰ. ਮੁਤਾਬਕ ਦੁਨੀਆ ਦੇ 1.2 ਕਰੋੜ ਲੋਕਾਂ ਨੇ ਦੂਜੇ ਦੇਸ਼ਾਂ 'ਚ ਪਨਾਹ ਲੈ ਰੱਖੀ ਹੈ।


Khushdeep Jassi

Content Editor

Related News