ਕੰਮ ਦਾ ਬਹਾਨਾ ਬਣਾ ਕੇ ਥਾਈਲੈਂਡ ਗਿਆ ਸੀ ਪਤੀ, FB ''ਤੇ ਇਸ ਫੋਟੋ ਨੇ ਖੋਲ੍ਹੀ ਪੋਲ ( ਦੇਖੋ ਤਸਵੀਰਾਂ )

08/20/2017 9:07:53 AM

ਥਾਈਲੈਂਡ, ਮਲੇਸ਼ੀਆ— ਚੀਟਿੰਗ ਕਰਨਾ ਹਮੇਸ਼ਾ ਤੋਂ ਗਲਤ ਮੰਨਿਆ ਜਾਂਦਾ ਹੈ। ਚਾਹੇ ਕਾਲਜ ਦੇ ਪੇਪਰ ਹੋਣ ਜਾਂ ਰਿਲੇਸ਼ਨਸ਼ਿਪ, ਧੋਖੇਬਾਜੀ ਕਦੇ ਸਫਲਤਾ ਦਾ ਆਧਾਰ ਨਹੀਂ ਬੰਨ ਸਕਦੀ। ਫਿਰ ਵੀ ਲੋਕ ਰਿਸ਼ਤਿਆਂ ਵਿਚ ਧੋਖਾ ਦੇਣਾ ਬੰਦ ਨਹੀਂ ਕਰਦੇ। ਅਜਿਹਾ ਹੀ ਕੁਝ ਹੋਇਆ ਮਲੇਸ਼ੀਆ ਦੀ ਇਕ ਪਤਨੀ ਨਾਲ ਹੋਇਆ, ਜੋ ਇਹ ਸਮਝ ਰਹੀ ਸੀ ਕਿ ਉਸਦਾ ਪਤੀ ਕੰਮ ਦੇ ਸਿਲਸਿਲੇ ਵਿਚ ਥਾਈਲੈਂਡ ਗਿਆ ਹੈ ਪਰ ਅਸਲ ਵਿਚ ਉਹ ਉੱਥੇ ਕਿਸੇ ਹੋਰ ਔਰਤ ਨਾਲ ਗਿਆ ਹੋਇਆ ਸੀ।
ਇਵੇਂ ਖੁੱਲ੍ਹੀ ਪੋਲ... 
ਮਲੇਸ਼ੀਆ ਦੀ ਰਹਿਣ ਵਾਲੀ ਅਮਾਂਡਾ ਚੋਂਗ ਕੀ ਮੂਨ ਨੇ ਆਪਣੇ ਧੋਖੇਬਾਜ ਪਤੀ ਦੀ ਕਰਤੂਤ ਸੋਸ਼ਲ ਸਾਈਟਸ 'ਤੇ ਸ਼ੇਅਰ ਕੀਤੀ ਹੈ। ਅਮਾਂਡਾ ਨੂੰ ਕਦੇ ਆਪਣੇ ਪਤੀ ਦੀ ਕਰਤੂਤ ਦਾ ਪਤਾ ਨਹੀਂ ਚੱਲਦਾ ਜੇਕਰ ਉਸ ਦੀ ਨਜ਼ਰ  ਫੇਸਬੁੱਕ 'ਤੇ ਇਕ ਕੁੜੀ ਦੁਆਰਾ ਪੋਸਟ ਕੀਤੀ ਗਈ ਤਸਵੀਰ 'ਤੇ ਨਾ ਪੈਂਦੀ। ਇਸ ਤਸਵੀਰ ਨੂੰ ਦੇਖਣ ਤੋਂ ਬਾਅਦ ਅਮਾਂਡਾ ਨੂੰ ਪਤਾ ਚੱਲਿਆ ਕਿ ਉਸ ਦੇ ਪਤੀ ਦਾ ਚੱਕਰ ਕਿਸੇ ਕੁੜੀ ਨਾਲ ਚੱਲ ਰਿਹਾ ਹੈ ਅਤੇ ਉਹ ਉਸ ਦੇ ਨਾਲ ਘੁੰਮਣ ਥਾਈਲੈਂਡ ਗਿਆ ਹੈ। ਤਸਵੀਰ ਵਿਚ ਬਰਾਲੇਸ ਡ੍ਰੈਸ ਪਹਿਣੀ ਇਸ ਕੁੜੀ  ਦੇ ਪਿੱਛੇ ਖੜੇ ਸ਼ਖਸ ਦਾ ਚਿਹਰਾ ਨਜ਼ਰ  ਨਹੀਂ ਆ ਰਿਹਾ ਸੀ ਪਰ ਅਮਾਂਡਾ ਨੇ ਉਸ ਦੇ ਕੱਪੜਿਆਂ ਤੋਂ ਆਪਣੇ ਪਤੀ ਦੀ ਪਹਿਚਾਣ ਕਰ ਲਈ। ਜਦੋਂ ਵਾਪਸ ਆਉਣ 'ਤੇ ਅਮਾਂਡਾ ਨੇ ਆਪਣੇ ਪਤੀ ਤੋਂ ਸਵਾਲ ਕੀਤਾ ਤਾਂ ਉਹ ਜਵਾਬ ਨਹੀਂ ਦੇ ਪਾਇਆ ਅਤੇ ਉਸ 'ਤੇ ਹੀ ਗੁੱਸਾ ਹੋਣ ਲੱਗਾ। 
ਹਰ ਜਗ੍ਹਾ ਤੋਂ ਪਤਨੀ ਨੂੰ ਕਰ ਦਿੱਤਾ ਸੀ ਬਲਾਕ
ਆਪਣੇ ਹਸਬੈਂਡ ਦੇ ਥਾਈਲੈਂਡ ਜਾਣ 'ਤੇ ਅਮਾਂਡਾ ਸਿਰਫ ਸੋਸ਼ਲ ਸਾਈਟਸ ਦੇ ਜਰੀਏ ਹੀ ਉਸ ਤੋਂ ਜੁੜੀ ਹੋਈ ਸੀ ਪਰ ਸ਼ੁਰੁਆਤ ਵਿਚ ਉਸ ਨੇ ਅਮਾਂਡਾ ਦੇ ਮੈਸੇਜ ਦਾ ਜਵਾਬ ਦੇਣਾ ਬੰਦ ਕੀਤਾ, ਫਿਰ ਉਸ ਨੂੰ ਹਰ ਜਗ੍ਹਾ ਤੋਂ ਬਲਾਕ ਕਰ ਦਿੱਤਾ। ਇਸ ਤੋਂ ਬਾਅਦ ਅਮਾਂਡਾ ਦਾ ਸ਼ਕ ਵੱਧ ਗਿਆ। ਉਸਨੇ ਆਪਣੇ ਪਤੀ ਦੇ ਦਫਤਰ ਵਿਚ ਪਤਾ ਕੀਤਾ ਪਰ ਇਸ ਦੌਰਾਨ ਉਸ ਦੀ ਨਜ਼ਰ  ਇਕ ਕੁੜੀ ਦੇ ਫੇਸਬੁੱਕ ਫੋਟੋ 'ਤੇ ਪਈ। ਇਸ ਨੂੰ ਵੇਖ ਉਸ ਨੂੰ ਸੱਚਾਈ ਦਾ ਪਤਾ ਚੱਲਿਆ।


Related News