ਕੁੱਤੇ ਨਾਲ ਦੁਨੀਆ ਘੁੰਮਣ ਨਿਕਲੇ ਇਸ ਸ਼ਖ਼ਸ ਨੇ 7 ਸਾਲਾਂ 'ਚ ਕੀਤੀ 38 ਦੇਸ਼ਾਂ ਦੀ ਯਾਤਰਾ, ਜਾਣੋ ਵਜ੍ਹਾ

Monday, Jul 04, 2022 - 02:59 PM (IST)

ਕੁੱਤੇ ਨਾਲ ਦੁਨੀਆ ਘੁੰਮਣ ਨਿਕਲੇ ਇਸ ਸ਼ਖ਼ਸ ਨੇ 7 ਸਾਲਾਂ 'ਚ ਕੀਤੀ 38 ਦੇਸ਼ਾਂ ਦੀ ਯਾਤਰਾ, ਜਾਣੋ ਵਜ੍ਹਾ

ਨਿਊਜਰਸੀ - ਦੁਨੀਆ ਭਰ ਵਿੱਚ ਘੁੰਮਣ ਦੀ ਕਲਪਨਾ ਕਰਨਾ ਆਸਾਨ ਹੋ ਸਕਦਾ ਹੈ ਪਰ ਕੀ ਤੁਸੀਂ ਅਸਲ ਵਿੱਚ ਦੁਨੀਆ ਭਰ ਵਿੱਚ ਘੁੰਮ ਸਕਦੇ ਹੋ? ਅਜਿਹਾ ਹੀ ਕੁੱਝ ਕੀਤਾ ਨਿਊਜਰਸੀ ਦੇ ਟਾਮ ਟਰਸਿਚ ਨੇ। ਦਰਅਸਲ ਅਮਰੀਕਾ ਦੇ ਨਿਊਜਰਸੀ 'ਚ ਰਹਿਣ ਵਾਲੇ ਟਾਮ ਟਰਸਿਚ ਨੇ ਆਪਣੇ ਕੁੱਤੇ ਨਾਲ ਪੈਦਲ 38 ਦੇਸ਼ਾਂ ਦੀ ਯਾਤਰਾ ਕੀਤੀ ਹੈ। ਇਸ ਦੇ ਨਾਲ ਹੀ ਟਰਸਿਚ ਅਜਿਹਾ ਕਰਨ ਵਾਲਾ 10ਵਾਂ ਵਿਅਕਤੀ ਬਣ ਗਿਆ ਹੈ ਅਤੇ ਉਸ ਦਾ ਕੁੱਤਾ ਸਵਾਨਾਹ ਇਹ ਯਾਤਰਾ ਪੂਰੀ ਕਰਨ ਵਾਲਾ ਪਹਿਲਾ ਜਾਨਵਰ ਬਣ ਗਿਆ ਹੈ। ਇਸ ਜੋੜੀ ਦਾ ਘਰ ਵਾਪਸੀ ਦੇ ਇੱਕ ਵਿਸ਼ਾਲ ਜਸ਼ਨ ਨਾਲ ਸਵਾਗਤ ਕੀਤਾ ਗਿਆ, ਜਿਸ ਵਿੱਚ ਟਰਸਿਚ ਦੇ ਬਹੁਤ ਸਾਰੇ ਦੋਸਤਾਂ ਅਤੇ ਪਰਿਵਾਰ ਦੇ ਨਾਲ-ਨਾਲ ਸ਼ੁਭਚਿੰਤਕਾਂ ਨੇ ਸ਼ਿਰਕਤ ਕੀਤੀ। ਕਰੀਬ 48 ਹਜ਼ਾਰ ਕਿਲੋਮੀਟਰ ਦੇ ਸਫ਼ਰ 'ਚ ਟਰਸਿਚ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਪਰ ਉਸ ਨੇ ਆਪਣੀ ਯਾਤਰਾ ਨਹੀਂ ਰੋਕੀ।

ਇਹ ਵੀ ਪੜ੍ਹੋ: ਇਜ਼ਰਾਈਲ ਨੇ ਭੂਮੱਧ ਸਾਗਰ ਉੱਪਰ ਹਿਜ਼ਬੁੱਲਾ ਦੇ 3 ਡਰੋਨਾਂ ਨੂੰ ਡੇਗਿਆ, ਚਿਤਵਨੀ ਦਿੰਦਿਆਂ ਕਿਹਾ- ਸਾਨੂੰ ਨਾ ਪਰਖੋ

PunjabKesari

ਟਰਸਿਚ ਮੁਤਾਬਕ ਉਹ ਇਹ ਯਾਤਰਾ 5 ਸਾਲਾਂ ਵਿੱਚ ਪੂਰਾ ਕਰ ਲੈਂਦਾ ਪਰ ਕੋਰੋਨਾ ਮਹਾਮਾਰੀ ਅਤੇ ਆਪਣੀ ਬਿਮਾਰੀ ਕਾਰਨ ਉਸ ਨੂੰ 2 ਸਾਲ ਹੋਰ ਲੱਗ ਗਏ। 2006 ਵਿਚ ਵਾਪਰੇ ਇਕ ਹਾਦਸੇ ਨੇ ਉਸ ਨੂੰ ਇਸ ਯਾਤਰਾ 'ਤੇ ਜਾਣ ਲਈ ਪ੍ਰੇਰਿਤ ਕੀਤਾ। ਦਰਅਸਲ ਟਰਸਿਚ ਦੀ ਨਜ਼ਦੀਕੀ ਦੋਸਤ 17 ਸਾਲਾ ਐਨ ਮੈਰੀ ਦੀ ਸਾਲ 2006 ਵਿੱਚ ਇੱਕ ਜੈੱਟ ਸਕੀ ਹਾਦਸੇ ਵਿੱਚ ਮੌਤ ਹੋ ਗਈ ਸੀ, ਜਿਸ ਨਾਲ ਟਰਸਿਚ ਦਾ ਦਿਲ ਟੁੱਟ ਗਿਆ। ਟਰਸਿਚ ਨੂੰ ਲੱਗਾ ਕਿ ਜ਼ਿੰਦਗੀ ਛੋਟੀ ਹੈ, ਜਿਸ ਮਗਰੋਂ ਉਸ ਨੇ ਫ਼ੈਸਲਾ ਕੀਤਾ ਕਿ ਉਹ ਦੁਨੀਆ ਦੀ ਯਾਤਰਾ ਕਰੇਗਾ। ਟਰਸਿਚ ਨੇ ਇਹ ਯਾਤਰਾ 2015 ਵਿੱਚ ਆਪਣੇ 26ਵੇਂ ਜਨਮਦਿਨ 'ਤੇ ਸ਼ੁਰੂ ਕੀਤੀ ਸੀ। ਟਰਸਿਚ ਨੇ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਧਾਰਕ, ਨਿਊਮੈਨ ਦੀ ਕਹਾਣੀ ਤੋਂ ਪ੍ਰੇਰਿਤ ਹੋ ਕੇ ਦੁਨੀਆ ਦੀ ਯਾਤਰਾ ਕਰਨ ਦਾ ਫ਼ੈਸਲਾ ਕੀਤਾ। ਹਾਲਾਂਕਿ, ਟਰਸਿਚ ਦੀ ਯਾਤਰਾ ਨੂੰ ਤਕਨੀਕੀ ਕਾਰਨਾਂ ਕਰਕੇ ਗਿਨੀਜ਼ ਰਿਕਾਰਡ ਵਿੱਚ ਸ਼ਾਮਲ ਨਹੀਂ ਕੀਤਾ ਗਿਆ, ਪਰ ਉਸ ਦਾ ਕੁੱਤਾ ਪੈਦਲ ਅਜਿਹਾ ਕਰਨ ਵਾਲਾ ਪਹਿਲਾ ਜਾਨਵਰ ਬਣ ਗਿਆ ਹੈ। 

ਇਹ ਵੀ ਪੜ੍ਹੋ: ਡੈਨਮਾਰਕ 'ਚ ਮਾਲ ਦੇ ਅੰਦਰ ਗੋਲੀਬਾਰੀ ਨਾਲ ਮਚੀ ਹਫੜਾ-ਦਫੜੀ, ਤਿੰਨ ਲੋਕਾਂ ਦੀ ਮੌਤ

PunjabKesari

ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News