ਇਸ ਦੇਸ਼ ''ਚ ਸੋਹਣੀਆਂ ਕੁੜੀਆਂ ਨੂੰ ਹੀ ਮਿਲਦੀ ਹੈ ਇਹ ਨੌਕਰੀ

06/15/2017 1:42:59 PM

ਪਿਯੋਂਗਯਾਂਗ— ਉੱਤਰੀ ਕੋਰੀਆ 'ਚ ਸੜਕਾਂ 'ਤੇ ਟ੍ਰੈਫਿਕ ਸੰਭਾਲਣ ਲਈ ਟ੍ਰੈਫਿਕ ਲੇਡੀਜ਼ ਦੀ ਭਰਤੀ ਉਨ੍ਹਾਂ ਦੀ ਸੁੰਦਰਤਾ  ਦੇਖ ਕੇ ਕੀਤੀ ਜਾਂਦੀ ਹੈ। ਇਨ੍ਹਾਂ ਕੁੜੀਆਂ ਨੂੰ 26 ਸਾਲ ਦੀ ਉਮਰ 'ਚ ਰਿਟਾਇਰ ਕਰ ਦਿੱਤਾ ਜਾਂਦਾ ਹੈ। ਇਸ ਦੌਰਾਨ ਉਨ੍ਹਾਂ ਨੂੰ ਵਿਆਹ ਕਰਵਾਉਣ ਦੀ ਇਜਾਜ਼ਤ ਨਹੀਂ ਹੁੰਦੀ। ਕੋਈ ਟ੍ਰੈਫਿਕ ਲੇਡੀ ਜੇ ਵਿਆਹ ਕਰਵਾਉਂਦੀ ਵੀ ਹੈ ਤਾਂ ਉਸ ਨੂੰ ਨੌਕਰੀ ਛੱਡਣੀ ਪੈਂਦੀ ਹੈ। 

PunjabKesari
ਅਧਿਕਾਰਕ ਤੌਰ 'ਤੇ ਇਨ੍ਹਾਂ ਨੂੰ ਟ੍ਰੈਫਿਕ ਸੁਰੱਖਿਆ ਅਧਿਕਾਰੀ ਕਿਹਾ ਜਾਂਦਾ ਹੈ, ਉਂਝ ਦੁਨੀਆ 'ਚ ਇਨ੍ਹਾਂ ਨੂੰ ਟ੍ਰੈਫਿਕ ਲੇਡੀਜ਼ ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਕੋਸ਼ਿਸ਼ ਇਹ ਹੀ ਕੀਤੀ ਜਾਂਦੀ ਹੈ ਕਿ ਇਸ ਅਹੁਦੇ ਲਈ ਸੋਹਣੀਆਂ ਅਤੇ ਫੋਟੋਜੈਨਿਕ ਕੁੜੀਆਂ ਹੀ ਰੱਖੀਆਂ ਜਾਵੇ ਕਿਉਂਕਿ ਇੱਥੇ ਸੈਲਾਨੀ ਅਤੇ ਪੱਤਰਕਾਰ ਇਨ੍ਹਾਂ 'ਤੇ ਖਾਸ ਨਜ਼ਰ ਰੱਖਦੇ ਹਨ। 

PunjabKesari
ਇਨ੍ਹਾਂ ਨੂੰ ਆਪਣੀ ਨੌਕਰੀ ਦੌਰਾਨ ਤੈਅ ਮਾਨਦੰਡਾਂ ਮੁਤਾਬਕ ਹੀ ਜਿਊਣਾ ਪੈਂਦਾ ਹੈ। ਇਨ੍ਹਾਂ ਕੁੜੀਆਂ ਦੇ ਕੋਲ ਟ੍ਰੈਫਿਕ ਪੁਰਸ਼ ਵੀ ਤਾਇਨਾਤ ਹੁੰਦੇ ਹਨ ਪਰ ਉਨ੍ਹਾਂ ਦੀ ਉਮਰ ਸੀਮਾ ਨਹੀਂ ਹੈ। 1980 ਤੋਂ ਇਥੇ ਕੁੜੀਆਂ ਦੀ ਭਰਤੀ ਸ਼ੁਰੂ ਕੀਤੀ ਗਈ। ਸੀਨੀਅਰ ਕੈਪਟਨ ਰੀ ਮਿਯੋਂਗ ਸਿਮ ਨੇ ਦੱਸਿਆ ਕਿ ਉਨ੍ਹਾਂ ਨੂੰ ਸਾਰੇ ਐਕਸ਼ਨ ਪੂਰੇ ਧਿਆਨ ਤੇ ਚੁਸਤੀ ਨਾਲ ਕਰਨੇ ਪੈਂਦੇ ਹਨ।  ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਲੀਡਰਜ਼ ਦੀ ਨਜ਼ਰ ਹਰ ਸਮੇਂ ਉਨ੍ਹਾਂ 'ਤੇ ਰਹਿੰਦੀ ਹੈ, ਇਸ ਲਈ ਉਨ੍ਹਾਂ ਨੂੰ ਬਹੁਤ ਧਿਆਨ ਨਾਲ ਕੰਮ ਕਰਨਾ ਪੈਂਦਾ ਹੈ।


Related News