BSF ''ਚ 10ਵੀਂ-12ਵੀਂ ਪਾਸ ਲਈ ਨੌਕਰੀ ਦਾ ਮੌਕਾ, ਮਿਲੇਗੀ ਮੋਟੀ ਤਨਖਾਹ
06/03/2024 11:04:06 AM
![](https://static.jagbani.com/multimedia/2024_6image_10_59_016204918job.jpg)
ਨਵੀਂ ਦਿੱਲੀ- ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) 'ਚ ਨੌਕਰੀ ਕਰਨ ਦਾ ਸੁਫ਼ਨਾ ਦੇਖ ਰਹੇ ਨੌਜਵਾਨਾਂ ਲਈ ਚੰਗੀ ਖ਼ਬਰ ਹੈ। ਬੀ.ਐੱਸ.ਐੱਫ. ਨੇ ਕੇ. ਵਾਟਰ ਵਿੰਗ 'ਚ ਗਰੁੱਪ ਬੀ ਅਤੇ ਸੀ ਕੈਟੇਗਰੀ ਦੇ ਅਹੁਦਿਆਂ 'ਤੇ ਭਰਤੀ ਕੱਢੀ ਹੈ। ਇਸ ਦੇ ਅਧੀਨ ਇੰਜਣ ਡਰਾਈਵਰ, ਵਰਕਸ਼ਾਪ ਅਤੇ ਕਰੂ ਸਮੇਤ ਵੱਖ-ਵੱਖ ਕੈਟੇਗਰੀ 'ਚ ਐੱਸ.ਆਈ. ਤੋਂ ਲੈ ਕੇ ਕਾਂਸਟੇਬਲ ਅਤੇ ਹੈੱਡ ਕਾਂਸਟੇਬਲ ਦੇ ਅਹੁਦਿਆਂ 'ਤੇ ਭਰਤੀਆਂ ਕੀਤੀਆਂ ਜਾਣਗੀਆਂ।
ਆਖ਼ਰੀ ਤਾਰੀਖ਼
ਉਮੀਦਵਾਰ ਇਕ ਜੁਲਾਈ 2024 ਤੱਕ ਅਪਲਾਈ ਕਰ ਸਕਦੇ ਹਨ।
ਉਮਰ
ਉਮੀਦਵਾਰ ਦੀ ਉਮਰ 20 ਤੋਂ 28 ਸਾਲ ਤੱਕ ਤੈਅ ਕੀਤੀ ਗਈ ਹੈ।
ਸਿੱਖਿਆ ਯੋਗਤਾ
ਉਮੀਦਵਾਰ 10ਵੀਂ ਅਤੇ 12ਵੀਂ ਪਾਸ ਹੋਣਾ ਚਾਹੀਦਾ ਹੈ।
ਤਨਖਾਹ
ਐੱਸ.ਆਈ. ਮਾਸਟਰ ਅਤੇ ਐੱਸ.ਆਈ. ਇੰਜਣ ਡਰਾਈਵਰ- 35400-112400 ਰੁਪਏ
ਹੈੱਡ ਕਾਂਸਟੇਬਲ ਮਾਸਟਰ, ਇੰਜਣ ਡਰਾਈਵਰ, ਵਰਕਸ਼ਾਪ- 25500-81100 ਰੁਪਏ
ਕਾਂਸਟੇਬਲ ਕਰੂ- 21700-69100 ਰੁਪਏ
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।