ਇਹ ਦੇਸ਼ ਜੜ੍ਹੋਂ ਖਤਮ ਕਰੇਗਾ ਕੋਰੋਨਾ ਵਾਇਰਸ

04/22/2020 7:23:51 PM

ਵੇਲਿੰਗਟਨ-ਜਿਥੇ ਜ਼ਿਆਦਾਤਰ ਦੇਸ਼ ਕੋਰੋਨਾ ਵਾਇਰਸ 'ਤੇ ਲਗਾਮ ਲਗਾਉਣ ਦੇ ਤਰੀਕਿਆਂ 'ਤੇ ਕੰਮ ਕਰ ਰਹੇ ਹਨ, ਨਿਊਜ਼ੀਲੈਂਡ ਨੇ ਇਸ ਰੋਗ ਨੂੰ ਜੜ੍ਹ ਤੋਂ ਖਤਮ ਕਰਨ ਦਾ ਮਹਤੱਵਪੂਰਣ ਟੀਚਾ ਤੈਅ ਕੀਤਾ ਹੈ ਅਤੇ ਮਾਹਰਾਂ ਦਾ ਮੰਨਣਾ ਹੈ ਕਿ ਇਹ ਦੇਸ਼ ਇਸ ਦਾ ਖਾਤਮਾ ਕਰ ਸਕਦਾ ਹੈ। ਆਕਲੈਂਡ ਯੂਨੀਵਰਸਿਟੀ 'ਚ ਟੀਕਾ ਮਾਹਰ ਹੈਲਨ ਪੋਟਸਿਸ ਹੈਰਿਸ ਨੇ ਕਿਹਾ ਕਿ ਇਸ ਵਾਇਰਸ ਕੋਲ ਮਹਾਸ਼ਕਤੀਆਂ ਨਹੀਂ ਹਨ। ਇਕ ਵਾਰ ਇਸ ਦਾ ਪ੍ਰਸਾਰ ਰੁਕ ਗਿਆ ਤਾਂ ਸਮਝੋ ਇਹ ਗਿਆ। ਜੇਕਰ ਕਿਸੇ ਸਥਾਨ ਨੂੰ ਸਮਾਜਿਕ ਰੂਪ ਨਾਲ ਦੂਰ ਦੱਸਿਆ ਜਾ ਸਕਦਾ ਹੈ ਤਾਂ ਇਹ ਨਿਊਜ਼ੀਲੈਂਡ ਹੋਵੇਗਾ ਜੋ ਦੱਖਣ 'ਚ ਅੰਟਾਰਕਟਿਕਾ ਦੇ ਨਾਲ ਹੀ ਤੂਫਾਨੀ ਸਮੁੰਦਰਾਂ 'ਚ ਘਿਰਿਆ ਹੈ।

ਇਸ ਦੀ ਭੂਗੋਲਿਕ ਸਥਿਤੀ ਉਸ ਨੂੰ ਇਹ ਟੀਚਾ ਪੂਰਾ ਕਰਨ 'ਚ ਮਦਦ ਕਰ ਸਕਦੀ ਹੈ। ਬ੍ਰਿਟੇਨ ਦੇ ਇੰਨੇ ਹੀ ਖੇਤਰਫਲ ਅਤੇ 50 ਲੱਖ ਲੋਕਾਂ ਦੀ ਆਬਾਦੀ ਵਾਲੇ ਇਸ ਦੇਸ਼ 'ਚ ਸ਼ਹਿਰਾਂ 'ਚ ਵੀ ਭੀੜਭਾੜ ਨਹੀਂ ਹੈ। ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਨੇ ਦੇਸ਼ 'ਚ ਮਾਰਚ ਦੇ ਆਖਿਰ ਤੋਂ ਹੀ ਸਖਤ ਲਾਕਡਾਊਨ ਕੀਤਾ ਹੋਇਆ ਹੈ। ਉਸ ਸਮੇਂ ਦੇਸ਼ 'ਚ ਕਰੀਬ 100 ਲੋਕ ਹੀ ਪ੍ਰਭਾਵਿਤ ਪਾਏ ਗਏ ਸਨ। ਨਿਊਜ਼ੀਲੈਂਡ ਇਸ ਵਾਇਰਸ ਦੇ ਪ੍ਰਸਾਰ ਨੂੰ ਰੋਕਣ 'ਚ ਕਾਮਯਾਬ ਰਿਹਾ। ਇਸ ਗਲੋਬਲੀ ਮਹਾਮਾਰੀ ਕਾਰਣ ਸਿਰਫ 14 ਲੋਕਾਂ ਦੀ ਮੌਤ ਹੋਈ ਅਤੇ ਅਰਡਰ ਨੇ ਹਰ ਵਿਅਕਤੀ ਦੀ ਮੌਤ 'ਤੇ ਦੁਖ ਜਤਾਇਆ। ਅਰਡਨ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਦੇਸ਼ 'ਚ ਇਕ ਹੋਰ ਹਫਤੇ ਲਈ ਲਾਕਡਾਊਨ ਰਹੇਗਾ ਅਤੇ ਉਸ ਤੋਂ ਬਾਅਦ ਅਰਥਵਿਵਸਥਾ ਨੂੰ ਫਿਰ ਤੋਂ ਸ਼ੁਰੂ ਕਰਨ 'ਚ ਮਦਦ ਲਈ ਕੰਮਕਾਜ 'ਚ ਪਾਬੰਦੀਆਂ 'ਚ ਢਿੱਲ ਦਿੱਤੀ ਜਾਵੇਗੀ। ਜ਼ਿਆਦਾਤਰ ਸਮਾਜਿਕ ਪਾਬੰਦੀਆਂ ਬਰਕਰਾਰ ਰਹਿਣਗੀਆਂ।


Karan Kumar

Content Editor

Related News