458 ਕਰੋੜ ਰੁਪਏ 'ਚ ਵਿਕੀ ਇਹ 71 ਸਾਲ ਪੁਰਾਣੀ ਸਿੰਗਲ ਸੀਟ ਕਾਰ

Tuesday, Feb 04, 2025 - 04:39 PM (IST)

458 ਕਰੋੜ ਰੁਪਏ 'ਚ ਵਿਕੀ ਇਹ 71 ਸਾਲ ਪੁਰਾਣੀ ਸਿੰਗਲ ਸੀਟ ਕਾਰ

ਗੈਜੇਟ ਡੈਸਕ- ਨੀਲਾਮੀ ਵਿਚ ਇਕ 71 ਸਾਲ ਪੁਰਾਣੀ ਮਰਸੀਡੀਜ਼-ਬੈਂਜ਼ W196 R ਸਟ੍ਰੋਮਲਿਨੀਏਨਵੈਗਨ ਕਾਰ ਨੂੰ 51 ਮਿਲੀਅਨ ਯੂਰੋ (ਲਗਭਗ 458 ਕਰੋੜ ਰੁਪਏ) ਵਿੱਚ ਵੇਚਿਆ ਗਿਆ ਹੈ, ਜੋ ਹੁਣ ਤੱਕ ਦੀ ਸਭ ਤੋਂ ਮਹਿੰਗੀ ਫਾਰਮੂਲਾ 1 ਕਾਰ ਬਣ ਗਈ ਹੈ। ਇਹ ਬੋਲੀ 1 ਫਰਵਰੀ 2025 ਨੂੰ RM ਸੋਥਬੀ ਦੁਆਰਾ ਸਟੁਟਗਾਰਟ (ਜਰਮਨੀ ਵਿੱਚ) ਦੇ ਮਰਸੀਡੀਜ਼-ਬੈਂਜ਼ ਮਿਊਜ਼ੀਅਮ ਵਿੱਚ ਲਗਾਈ ਗਈ ਸੀ। ਹਾਲਾਂਕਿ ਖਰੀਦਦਾਰ ਬਾਰੇ ਵੇਰਵੇ ਤੁਰੰਤ ਜਾਰੀ ਨਹੀਂ ਕੀਤੇ ਗਏ ਹਨ। ਇਸ ਤੋਂ ਇਲਾਵਾ, ਇਹ 1955 ਦੀ ਮਰਸੀਡੀਜ਼ 300 SLR ਉਹਲੇਨਹਾਟ ਕੂਪ ਤੋਂ ਬਾਅਦ ਦੁਨੀਆ ਦੀ ਦੂਜੀ ਸਭ ਤੋਂ ਕੀਮਤੀ ਕਾਰ ਹੈ, ਜਿਸਦੀ 2022 ਵਿੱਚ ਲਗਭਗ 1,266 ਕਰੋੜ ਰੁਪਏ ਵਿੱਚ ਨਿਲਾਮੀ ਹੋਈ ਸੀ। 

ਇਹ ਵੀ ਪੜ੍ਹੋ: ਭਾਰਤੀਆਂ ਨੂੰ ਦੇਸ਼ ਨਿਕਾਲਾ ਦੇਣ 'ਤੇ ਬੋਲਿਆ ਅਮਰੀਕਾ, 'ਅਸੀਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕੱਢ ਰਹੇ ਹਾਂ'

PunjabKesari

ਇਹ ਵੀ ਪੜ੍ਹੋ: ਇਹ ਹੈ ਦੁਨੀਆ ਦੀ ਸਭ ਤੋਂ ਮਹਿੰਗੀ ਗਾਂ, 33 ਕਰੋੜ ਰੁਪਏ 'ਚ ਵਿਕੀ

ਇਸ ਫਾਰਮੂਲਾ 1 ਕਾਰ ਦਾ ਇਤਿਹਾਸ ਕਾਫੀ ਦਿਲਚਸਪ ਹੈ। ਇਸ ਨੂੰ 5 ਵਾਰ ਦੇ ਫਾਰਮੂਲਾ 1 ਵਿਸ਼ਵ ਚੈਂਪੀਅਨ ਜੁਆਨ ਮੈਨੂਅਲ ਫੈਂਗੀਓ ਨੇ 1955 ਬਿਊਨਸ ਆਇਰਸ ਗ੍ਰੈਂਡ ਪ੍ਰਿਕਸ ਵਿਚ ਚਲਾ ਕੇ ਰੇਸ ਜਿੱਤੀ ਸੀ। ਇਸੇ ਕਲਾਸਿਕ ਮਰਸੀਡੀਜ਼ ਐੱਫ 1 ਕਾਰ ਨੂੰ ਸਰ ਸਟਰਲਿੰਗ ਮੌਸ ਨੇ 1955 ਵਿਚ ਮੋਂਜ਼ਾ (ਇਟਲੀ ਵਿਚ) ਆਯੋਜਿਤ ਇਟਾਲੀਅਨ ਗ੍ਰੈਂਡ ਪ੍ਰਿਕਸ ਵਿਚ ਵੀ ਚਲਾਇਆ ਸੀ, ਜਿੱਥੇ ਇਸ ਨੇ ਰੇਸ ਦਾ ਸਭ ਤੋਂ ਤੇਜ਼ ਲੈਪ ਰਿਕਾਰਡ ਬਣਾਇਆ ਸੀ। ਚੈਂਪੀਅਨਸ਼ਿਪ ਖਤਮ ਹੋਣ ਮਗਰੋਂ ਮਰਸੀਡੀਜ਼ ਨੇ 1965 ਵਿਚ ਇਸ ਕਾਰਨ ਨੂੰ ਇੰਡੀਆਨਾਪੋਲਿਸ ਮੋਟਰ ਸਪੀਡਵੇਅ ਮਿਊਜ਼ੀਅਮ ਨੂੰ ਦਾਨ ਕਰ ਦਿੱਤਾ ਸੀ। ਲਗਭਗ 6 ਦਹਾਕਿਆਂ ਤੱਕ ਮਿਊਜ਼ੀਅਮ ਵੱਲੋਂ ਇਸ ਦੀ ਦੇਖ-ਰੇਖ ਕੀਤੀ ਗਈ।

PunjabKesari

ਇਹ ਵੀ ਪੜ੍ਹੋ: ਟਰੰਪ ਦੇ Action 'ਤੇ ਚੀਨ ਦਾ Reaction; ਅਮਰੀਕੀ ਕੋਲੇ ਅਤੇ LNG 'ਤੇ ਲਗਾਇਆ 15% ਟੈਰਿਫ

50 ਦੇ ਦਹਾਕੇ ਵਿੱਚ ਇਸ ਕਾਰ ਨੇ ਮਰਸੀਡੀਜ਼-ਬੈਂਜ਼ ਦੀ ਫਾਰਮੂਲਾ 1 ਵਿੱਚ ਵਾਪਸੀ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਇਸ F1 ਰੇਸ ਕਾਰ ਵਿੱਚ 2.5-ਲੀਟਰ ਸਟ੍ਰੇਟ-8 ਇੰਜਣ ਸੀ। ਡਾਇਰੈਕਟ ਫਿਊਲ ਇੰਜੈਕਸ਼ਨ ਅਤੇ ਵਾਲਵ ਐਕਚੁਏਸ਼ਨ ਨਾਲ ਆਉਣ ਵਾਲਾ ਇਹ ਇੰਜਣ 290hp ਤੱਕ ਦੀ ਪਾਵਰ ਜਨਰੇਟ ਕਰਦਾ ਸੀ। ਇਸਦਾ ਸੁਚਾਰੂ ਬਾਡੀਵਰਕ ਮੋਨਜ਼ਾ ਵਰਗੇ ਹਾਈ-ਸਪੀਡ ਸਰਕਟਾਂ 'ਤੇ ਗਤੀ ਨੂੰ ਵੱਧ ਤੋਂ ਵੱਧ ਕਰਨ ਲਈ ਤਿਆਰ ਕੀਤਾ ਗਿਆ ਸੀ, ਜਿਸ ਨਾਲ ਇਹ ਆਪਣੇ ਸਮੇਂ ਦੀਆਂ ਸਭ ਤੋਂ ਉੱਨਤ F1 ਕਾਰਾਂ ਵਿੱਚੋਂ ਇੱਕ ਬਣ ਗਈ।

ਇਹ ਵੀ ਪੜ੍ਹੋ : ਕੈਨੇਡਾ 'ਚ 2 ਭਾਰਤੀਆਂ ਤੋਂ ਨਸ਼ੀਲਾ ਪਦਾਰਥ ਜ਼ਬਤ, ਟਰੰਪ ਦੇ Tariff War ਦਰਮਿਆਨ ਹੋਈ ਗ੍ਰਿਫ਼ਤਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News