''ਅਮੀਰਾਤ ਫਲਾਈਟ'' ''ਚ ਪਾਣੀ ਨਾ ਮਿਲਣ ਕਾਰਨ ਜ਼ਖਮੀ ਹੋਈ ਔਰਤ ਹਾਰੀ ਕੇਸ

10/15/2019 3:03:20 PM

ਕੈਨਬਰਾ— ਆਸਟ੍ਰੇਲੀਆ ਦੀ ਇਕ ਔਰਤ ਉਸ ਕੇਸ ਨੂੰ ਹਾਰ ਗਈ ਜੋ ਉਸ ਨੇ ਅਮੀਰਾਤ ਕੈਬਿਨ 'ਤੇ ਕੀਤਾ ਸੀ। 54 ਸਾਲਾ ਔਰਤ ਲੀਨਾ ਡੀ ਫਾਲਕੋ ਦਾ ਦੋਸ਼ ਹੈ ਕਿ ਉਹ ਸਾਲ 2015 'ਚ ਯੁਨਾਈਟਡ ਅਰਬ ਅਮੀਰਾਤ ਦੀ ਏਅਰਲਾਈਨ 'ਚ ਮੈਲਬੌਰਨ ਤੋਂ ਦੁਬਈ ਜਾ ਰਹੀ ਸੀ। ਉਸ ਨੂੰ ਕਾਫੀ ਪਿਆਸ ਲੱਗੀ ਸੀ ਪਰ ਪਾਣੀ ਨਾ ਮਿਲਣ ਕਾਰਨ ਉਹ ਬੇਹੋਸ਼ ਹੋ ਗਈ ਤੇ ਉਸ ਦਾ ਗਿੱਟਾ ਟੁੱਟ ਗਿਆ ਸੀ।

ਔਰਤ ਨੇ ਕਿਹਾ ਸੀ ਕਿ ਉਹ ਇਸ ਨੁਕਸਾਨ ਦਾ ਮੁਆਵਜ਼ਾ ਚਾਹੁੰਦੀ ਹੈ ਤੇ ਉਸ ਨੇ ਆਸਟ੍ਰੇਲੀਆ ਦੀ ਅਦਾਲਤ 'ਚ ਕੇਸ ਕੀਤਾ ਸੀ ਪਰ ਉਹ ਹਾਰ ਗਈ ਕਿਉਂਕਿ ਜਾਂਚ 'ਚ ਵੱਖਰੀ ਹੀ ਸੱਚਾਈ ਸਾਹਮਣੇ ਆਈ। ਪਤਾ ਲੱਗਾ ਹੈ ਕਿ ਉਹ ਪਾਣੀ ਨਾ ਮਿਲਣ ਕਾਰਨ ਬੇਹੋਸ਼ ਨਹੀਂ ਹੋਈ ਸੀ ਸਗੋਂ ਜਦ ਉਸ ਨੇ ਆਪਣੇ ਇਕੋਨਮੀ ਕੈਬਿਨ 'ਚ ਪਹਿਲਾ ਖਾਣਾ ਖਾਧਾ ਤਾਂ ਉਸ ਨੂੰ ਘਬਰਾਹਟ ਹੋ ਰਹੀ ਸੀ , ਇਸ ਤੋਂ ਬਾਅਦ ਉਹ ਟਾਇਲਟ ਜਾ ਰਹੀ ਸੀ ਤਾਂ ਡੀਹਾਈਡ੍ਰੇਸ਼ਨ ਕਾਰਨ ਬੇਹੋਸ਼ ਹੋ ਕੇ ਡਿੱਗ ਗਈ।

ਹਾਲਾਂਕਿ ਔਰਤ ਦਾ ਦੋਸ਼ ਹੈ ਕਿ ਉਸ ਨੇ 4 ਵਾਰ ਪਾਣੀ ਮੰਗਿਆ ਤਾਂ ਵੀ ਬਹੁਤ ਥੋੜਾ ਪਾਣੀ ਮਿਲਿਆ। ਜਦਕਿ ਉਸ ਨੂੰ ਇਹ ਪਤਾ ਹੀ ਨਹੀਂ ਸੀ ਕਿ ਉਸ ਦੀਆਂ 5 ਸੀਟਾਂ ਦੇ ਪਿੱਛੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਸੀ। ਜੱਜ ਨੇ ਕਿਹਾ ਕਿ 'ਮਾਂਟਰੀਅਲ ਕਨਵੈਨਸ਼ਨ' ਅਧੀਨ ਅਜਿਹੀ ਹਾਲਤ 'ਚ ਏਅਰਲਾਈਨ ਦਾ ਕੋਈ ਕਸੂਰ ਨਹੀਂ ਹੁੰਦਾ। ਇਸ ਲਈ ਔਰਤ ਨੂੰ ਕੋਈ ਮੁਆਵਜ਼ਾ ਨਹੀਂ ਮਿਲ ਸਕੇਗਾ।


Related News