ਮੈਲਬੌਰਨ ''ਚ ਜਾਨਵਰਾਂ ਲਈ ਰੱਖੇ ਦਾਨ ਬਕਸੇ ਨੂੰ ਚੋਰੀ ਕਰ ਕੇ ਤਿੱਤਰ ਹੋਏ ਚੋਰ

05/11/2017 4:04:50 PM

ਮੈਲਬੌਰਨ— ਚੋਰਾਂ ਦੇ ਹੌਂਸਲੇ ਵਧਦੇ ਹੀ ਜਾ ਰਹੇ ਹਨ। ਚੋਰੀ ਕਰਨ ਲੱਗੇ ਉਹ ਇਹ ਵੀ ਨਹੀਂ ਸੋਚਦੇ ਕਿ ਕਿਸ ਥਾਂ ਚੋਰੀ ਕਰ ਲੱਗੇ ਹਨ। ਚਾਹੇ ਉਹ ਕਿਸੇ ਵਿਅਕਤੀ ਦਾ ਘਰ ਹੋਵੇ ਜਾਂ ਭਗਵਾਨ ਦਾ ਘਰ ਮੰਦਰ। ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ ਆਸਟਰੇਲੀਆ ਦੇ ਮੈਲੌਬਰਨ ''ਚ, ਜਿੱਥੇ ਚੋਰਾਂ ਨੇ ਇਕ ਦਾਨ ਵਾਲਾ ਬਕਸਾ ਚੋਰੀ ਕਰ ਲਿਆ। ਇਸ ਦਾਨ ਬਕਸੇ ''ਚ ਇਕੱਠੀ ਕੀਤੀ ਜਾ ਰਹੀ ਰਾਸ਼ੀ ਨੂੰ ਜਾਨਵਰਾਂ ਲਈ ਵਰਤਿਆ ਜਾਣਾ ਸੀ। ਇਸ ਬਕਸੇ ਵਿਚ 500 ਡਾਲਰ ਸਨ, ਆਰ. ਐੱਸ. ਪੀ. ਸੀ. ਏ. (ਜਾਨਵਰਾਂ ਪ੍ਰਤੀ ਬੇਰਹਿਮੀ ਰੋਕਣ ਵਾਲੀ ਸੰਸਥਾ) ਇਸ ਦਾਨ ਨੂੰ ਇਕੱਠਾ ਕਰ ਰਹੀ ਸੀ। ਇਸ ਬਕਸੇ 500 ਡਾਲਰ ਅਤੇ ਕੁਝ ਸਿੱਕੇ ਵੀ ਸਨ।
ਆਰ. ਐੱਸ. ਪੀ. ਸੀ. ਏ. ਵਿਕਟੋਰੀਆ ਦੇ ਸੀ. ਈ. ਓ. ਡਾ. ਲਿਜ ਵਾਕਰ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਚੋਰਾਂ ਨੇ ਇਸ ਦਾਨ ਬਕਸੇ ਨੂੰ ਚੋਰੀ ਕਰਨ ਤੋਂ ਪਹਿਲਾਂ ਰਿਸੈਪਸ਼ਨ ਖੇਤਰ ''ਚ ਕੱਚ ਦੇ ਦਰਵਾਜ਼ਿਆਂ ਨੂੰ ਤੋੜ ਦਿੱਤਾ ਅਤੇ ਇਸ ਤੋਂ ਬਾਅਦ ਬਕਸਾ ਚੋਰੀ ਕਰ ਕੇ ਤਿੱਤਰ ਹੋ ਗਏ। ਇਸ ਦਾਨ ਬਕਸੇ ''ਚ ਲੋਕਾਂ ਵਲੋਂ ਖੁੱਲ੍ਹਾ ਦਾਨ ਕੀਤਾ ਗਿਆ ਸੀ, ਜਿਸ ''ਚ ਬੱਚਿਆਂ ਨੇ ਵੀ ਆਪਣੀ ਜੇਬ ਰਾਸ਼ੀ ''ਚੋਂ ਬਚਾ ਕੇ ਦਾਨ ਕੀਤਾ ਸੀ। ਪੁਲਸ ਇਸ ਮਾਮਲੇ ਦਾ ਜਾਂਚ ਕਰ ਰਹੀ ਹੈ ਅਤੇ ਘਟਨਾ ਵਾਲੀ ਥਾਂ ''ਤੇ ਲੱਗੇ ਸੀ. ਸੀ. ਟੀ. ਵੀ. ਫੁਟੇਜ ਖੰਗਾਲ ਰਹੀ ਹੈ ਤਾਂ ਕਿ ਚੋਰਾਂ ਨੂੰ ਫੜਿਆ ਜਾ ਸਕੇ।

Tanu

News Editor

Related News