ਭਰੇ ਸਟੇਡੀਅਮ ''ਚ ਹੋਈ ਸੀ ਟੀ-ਸ਼ਰਟ ਉਤਾਰਨ ਦੀ ਮੰਗ, ਹੁਣ ਇਸ ਖੂਬਸੂਰਤ ਐਂਕਰ ਦੇ ਘਰ ਹੋਈ ਚੋਰੀ

Tuesday, Jun 09, 2020 - 07:21 PM (IST)

ਭਰੇ ਸਟੇਡੀਅਮ ''ਚ ਹੋਈ ਸੀ ਟੀ-ਸ਼ਰਟ ਉਤਾਰਨ ਦੀ ਮੰਗ, ਹੁਣ ਇਸ ਖੂਬਸੂਰਤ ਐਂਕਰ ਦੇ ਘਰ ਹੋਈ ਚੋਰੀ

ਮਿਲਾਨ : ਇਟਲੀ ਦੀ ਮਸ਼ਹੂਰ ਖੇਡ ਪੱਤਰਕਾਰ ਡਾਇਲਟਾ ਲੇਯੋਟਾ (Diletta Leotta) ਇਕ ਵਾਰ ਫਿਰ ਸੁਰਖੀਆਂ ਵਿਚ ਹੈ। ਦਰਅਸਲ, ਇਸ ਸੁੰਦਰ ਐਂਕਰ ਦੇ ਘਰ ਵਿਚ ਚੋਰੀ ਹੋ ਗਈ ਹੈ। ਇਤਾਲੀ ਮੀਡੀਆ ਮੁਤਾਬਕ ਚੋਰਾਂ ਨੇ ਲੇਯੋਟਾ ਦੇ ਘਰ 'ਚੋਂ ਕਰੀਬ 1.27 ਕਰੋੜ ਰੁਪਏ ਦੀ  ਚੋਰੀ ਕੀੀਤ ਹੈ ਜਿਸ ਵਿਚ ਘੜੀਆਂ ਪੈਸਾ ਅਤੇ ਜਵੈਲਰੀ ਸ਼ਾਮਲ ਹੈ।

PunjabKesari

ਡਾਇਲਟਾ ਦਾ ਅਪਾਰਟਮੈਂਟ ਮਿਲਾਨ ਵਿਚ ਹੈ। ਜਦੋਂ ਉਸ ਦੇ ਘਰ ਚੋਰੀ ਹੋਈ ਉਸ ਸਮੇਂ ਉਹ ਇਕ ਸਥਾਨਕ ਰੈਸਟੋਰੈਂਟ ਵਿਚ ਖਾਣਾ ਖਾਣ ਗਈ ਹੋਈ ਸੀ। ਰਿਪੋਰਟ ਮੁਤਾਬਕ ਡਾਇਲਟਾ ਲੇਯੋਟਾ ਦੇ ਘਰ 'ਚੋਂ 8 ਘੜੀਆਂ, ਜਿਸ ਵਿਚ ਰੋਲੈਕਸ ਵੀ ਸ਼ਾਮਲ ਹੈ, ਜਵੈਲਰੀ ਅਤੇ ਨਕਦੀ ਚੋਰੀ ਹੋਈ ਹੈ। ਪੁਲਸ ਮਾਮਲੇ ਦੀ ਜਾਂਚ ਵਿਚ ਰੁੱਝ ਗਈ ਹੈ।

PunjabKesari

ਡਾਇਲਟਾ ਲੇਯੋਟਾ ਇਟੈਲੀਅਨ ਫੁੱਟਬਾਲ ਪ੍ਰਸ਼ੰਸਕਾਂ ਵਿਚ ਕਾਫੀ ਮਸ਼ਹੂਰ ਹੈ। ਉਹ ਅਕਸਰ ਸਿਰੀ-ਏ ਦੇ ਮੈਚ ਵਿਚ ਬਤੌਰ ਐਂਕਰ ਪਹੁੰਚਦੀ ਹੈ। ਦੱਸ ਦਈਏ ਕਿ ਸਟੇਡੀਅਮ ਵਿਚ ਇਸ ਸੁੰਦਰ ਮਹਿਲਾ ਐਂਕਰ ਦੇ ਨਾਲ ਕਈ ਵਾਰ ਬਦਸਲੂਕੀ ਹੋ ਚੁੱਕੀ ਹੈ।

PunjabKesari

ਪਿਛਲੇ ਸਾਲ ਡਾਇਲਟਾ ਇਟਲੀ ਦੇ ਸਾਨ ਪਾਉਲੋ ਸਟੇਡੀਅਮ ਵਿਚ ਨੈਪੋਲੀ ਅਤੇ ਬ੍ਰੇਸ਼ੀਆ ਦਾ ਮੈਚ ਕਵਰ ਕਰਨ ਪਹੁੰਚੀ ਸੀ, ਜਿੱਥੇ ਨੈਪੋਲੀ ਦੇ ਪ੍ਰਸ਼ੰਸਕਾਂ ਨੇ ਉਸ 'ਤੇ ਅਸ਼ਲੀਲ ਟਿੱਪਣੀ ਵੀ ਕੀਤੀ ਸੀ। ਪ੍ਰਸ਼ੰਸਕਾ ਨੇ ਉਸ ਨੂੰ ਸਟੇਡੀਅਮ ਵਿਚਾਲੇ ਟੀ-ਸ਼ਰਟ ਉਤਾਰਨ ਦੇ ਨਾਅਰੇ ਵੀ ਲਾਏ ਸੀ। 

PunjabKesari

ਨੈਪੋਲੀ ਦੇ ਪ੍ਰਸ਼ੰਸਕਾਂ ਦੀ ਅਸ਼ਲੀਲਤਾ ਦਾ ਸਪੋਰਟਸ ਐਂਕਰ ਡਾਇਲਟਾ ਲੇਯੋਟਾ ਨੇ ਕਾਫੀ ਆਰਾਮ ਨਾਲ ਜਵਾਬ ਦਿੱਤਾ ਸੀ। ਉਸ ਨੇ ਨੈਪੋਲੀ ਪ੍ਰਸ਼ੰਸਕਾ ਵੱਲ ਮੁਸਕਰਾ ਕੇ ਉਨ੍ਹਾਂ ਨੂੰ ਆਪਣਾ ਅੰਗੂਠਾ ਦਿਖਾ ਕੇ ਹੇਠਾਂ ਕਰ ਦਿੱਤਾ ਸੀ।

PunjabKesari


author

Ranjit

Content Editor

Related News