ਇਟਲੀ ''ਚ ਪਹਾੜੀ ''ਤੇ ਬਣਾਇਆ ਦੁਨੀਆ ਦਾ ਸਭ ਤੋਂ ਵੱਡਾ 2300 ਲਾਈਟਸ ਵਾਲਾ ਕ੍ਰਿਸਮਸ ਟ੍ਰੀ

Sunday, Dec 29, 2019 - 11:16 PM (IST)

ਇਟਲੀ ''ਚ ਪਹਾੜੀ ''ਤੇ ਬਣਾਇਆ ਦੁਨੀਆ ਦਾ ਸਭ ਤੋਂ ਵੱਡਾ 2300 ਲਾਈਟਸ ਵਾਲਾ ਕ੍ਰਿਸਮਸ ਟ੍ਰੀ

ਪੇਰੂਜ਼ਾ (ਏਜੰਸੀ)- ਇਟਲੀ ਵਿਚ ਪੇਰੂਜ਼ਾ ਤੋਂ 50 ਕਿਮੀ ਦੂਰ ਗੁੱਬੀਓ ਕਸਬੇ ਦੀ ਪਹਾੜੀ 'ਤੇ 2300 ਲਾਈਟਸ ਲਗਾ ਕੇ ਦੁਨੀਆ ਦਾ ਸਭ ਤੋਂ ਵੱਡਾ ਕ੍ਰਿਸਮਸ ਟ੍ਰੀ ਬਣਾਇਆ ਗਿਆ ਹੈ। ਪਹਾੜੀ ਦੇ ਤਲ ਤੋਂ ਲੈ ਕੇ ਸ਼ਿਖਰ ਤੱਕ ਲੱਗੀਆਂ ਇਨ੍ਹਾਂ ਲਾਈਟਸ ਵਿਚ 950 ਵੱਡੇ-ਵੱਡੇ ਬਲਬ ਹਨ। ਇਨ੍ਹਾਂ ਵਿਚ 250 ਪੀਲੇ ਰੰਗ, 300 ਹਰੇ ਰੰਗ ਅਤੇ 400 ਬਹੁਰੰਗੀ ਹਨ। ਇਸ ਤੋਂ ਇਲਾਵਾ ਪਹਾੜੀ ਦੇ ਟੌਪ 'ਤੇ 1350 ਲਾਈਟਸ ਤੋਂ ਸ਼ਾਈਨਿੰਗ ਸਟਾਰ ਬਣਾਇਆ ਗਿਆ ਹੈ। 
ਇਸ ਸਾਲ ਕ੍ਰਿਸਮਸ ਟ੍ਰੀ ਦੇ ਲਈ ਤਕਰੀਬਨ 8.5 ਕਿਮੀ ਤੱਕ ਕੇਬਲ ਲੱਗੀ ਹੈ। ਇਨ੍ਹਾਂ ਬਲਬਸ ਨੂੰ ਰੌਸ਼ਨ ਕਰਨ ਲਈ ਤਕਰੀਬਨ 35 ਕਿਲੋਵਾਟ ਦੀ ਪਾਵਰ ਸਪਲਾਈ ਕੀਤੀ ਜਾਂਦੀ ਹੈ। ਇਥੇ ਇਹ ਪਰੰਪਰਾ 38 ਸਾਲ ਤੋਂ ਚੱਲੀ ਆ ਰਹੀ ਹੈ। 2010 ਤੋਂ ਬਾਅਦ ਕ੍ਰਿਸਮਸ ਟ੍ਰੀ ਦੇ ਲਈ ਇਸਤੇਮਾਲ ਹੋਣ ਵਾਲੀ ਬਿਜਲੀ ਨੂੰ ਸੋਲਰ ਪੈਨਲ ਬਣਾਉਂਦੇ ਹਨ।
ਇਸ ਤਿਓਹਾਰ ਦੌਰਾਨ 2100 ਘੰਟੇ ਇਹ ਬਲਬ ਜਗਦੇ ਹਨ
ਹਰ ਸਾਲ 7 ਦਸੰਬਰ ਤੋਂ ਲੈ ਕੇ 6 ਜਨਵਰੀ ਦਰਮਿਆਨ ਇਹ ਰੌਸ਼ਨੀ ਦਾ ਕ੍ਰਿਸਮਸ ਟ੍ਰੀ ਜਗਮਗਾਉਂਦਾ ਹੈ। ਇਸ ਤਿਓਹਾਰ ਦੌਰਾਨ 2100 ਘੰਟੇ ਇਹ ਬਲਬ ਜਗਦੇ ਹਨ। 1991 ਵਿਚ ਇਸ ਨੂੰ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਸਮਸ ਟ੍ਰੀ ਵਜੋਂ ਗਿੰਨੀਜ਼ ਬੁਕ ਵਿਚ ਥਾਂ ਮਿਲੀ ਸੀ। ਉਦੋਂ ਤੋਂ ਇਸ ਗਿੰਨੀਜ਼ ਵਰਲਡ ਰਿਕਾਰਡ ਨੂੰ ਕੋਈ ਤੋੜ ਨਹੀਂ ਸਕਿਆ।
1981 ਤੋਂ 750 ਮੀਟਰ ਲੰਬਾ ਕ੍ਰਿਸਮਸ ਟ੍ਰੀ ਬਣਿਆ ਸੀ
ਪਹਾੜੀ 'ਤੇ ਪਹਿਲੀ ਵਾਰ 1981 ਤੋਂ 750 ਮੀਟਰ ਲੰਬਾ ਕ੍ਰਿਸਮਸ ਟ੍ਰੀ ਬਣਾਇਆ ਗਿਆ ਸੀ, ਉਦੋਂ ਤੋਂ ਇਹ ਲਾਈਟਿੰਗ ਕ੍ਰਿਸਮਸ ਟ੍ਰੀ ਹਰ ਸਾਲ ਇਕ ਮਹੀਨੇ ਲਈ ਬਣਾਇਆ ਜਾਂਦਾ ਹੈ। ਇਥੇ ਇਹ ਟ੍ਰੀ ਸਥਾਨਕ ਸੈਂਟ ਯੂਬਾਲਡੋ ਦੇ ਸਨਮਾਨ ਵਿਚ ਬਣਾਇਆ ਜਾਂਦਾ ਹੈ। ਸਭ ਤੋਂ ਲੰਬੇ ਕ੍ਰਿਸਮਸ ਟ੍ਰੀ ਨੂੰ ਹਰ ਸਾਲ ਇਥੋਂ ਦੇ ਵਾਲੰਟੀਅਰਸ ਤਿਆਰ ਕਰਦੇ ਹਨ। ਇਨ੍ਹਾਂ ਨੂੰ ਅਲਬੇਰਾਇਲੀ ਕਿਹਾ ਜਾਂਦਾ ਹੈ। ਇਨ੍ਹਾਂ 'ਤੇ ਸਾਰੇ ਲਾਈਟਿੰਗ ਨੂੰ ਪ੍ਰੋਪਰ ਜਗਾਉਣ ਅਤੇ ਉਸ ਦੀ ਕੇਬਲ ਸੁਰੱਖਿਆ ਜ਼ਿੰਮੇਵਾਰੀ ਹੁੰਦੀ ਹੈ।


author

Sunny Mehra

Content Editor

Related News