ਡਾਕਟਰਾਂ ਦੀ ਘੋਰ ਲਾਪਰਵਾਹੀ : ਔਰਤ ਨੂੰ ਨਹੀਂ ਸੀ ਕੈਂਸਰ, ਫਿਰ ਵੀ ਡਾਕਟਰਾਂ ਨੇ ਕਰ ਦਿੱਤੀ ਕੀਮੋਥੈਰੇਪੀ

04/11/2024 12:54:20 PM

ਨਿਊਯਾਰਕ - ਟੈਕਸਾਸ ਦੀ ਇੱਕ 39 ਸਾਲਾ ਔਰਤ ਨੂੰ 'ਦਰਦਨਾਕ' ਕੀਮੋਥੈਰੇਪੀ ਕਰਵਾਉਣੀ ਪਈ, ਪਰ ਬਾਅਦ ਵਿਚ ਇਹ ਪਤਾ ਲੱਗਾ ਕਿ ਉਸ ਨੂੰ ਕਦੇ ਕੈਂਸਰ ਨਹੀਂ ਸੀ। ਨਿਊਯਾਰਕ ਪੋਸਟ ਦੇ ਅਨੁਸਾਰ, ਦੋ ਬੱਚਿਆਂ ਦੀ ਮਾਂ ਲੀਜ਼ਾ ਮੋਨਕ ਸ਼ੁਰੂ ਵਿੱਚ ਪੇਟ ਵਿੱਚ ਦਰਦ ਲਈ 2022 ਵਿੱਚ ਇੱਕ ਹਸਪਤਾਲ ਗਈ ਸੀ, ਜਿਸਦਾ ਉਸਨੂੰ ਗੁਰਦੇ ਦੀ ਪੱਥਰੀ ਦਾ ਸ਼ੱਕ ਸੀ।

ਇਹ ਵੀ ਪੜ੍ਹੋ :      Gold ਦੀਆਂ ਕੀਮਤਾਂ ਨੇ ਤੋੜੇ ਸਾਰੇ ਰਿਕਾਰਡ, 82,000 ਰੁਪਏ ਦੇ ਨੇੜੇ ਪਹੁੰਚੇ ਚਾਂਦੀ ਦੇ ਭਾਅ

ਜਾਣੋ ਕਿਵੇਂ ਹੋਈ ਅਣਗਹਿਲੀ

ਮੀਡੀਆ ਰਿਪੋਰਟਾਂ ਮੁਤਾਬਕ ਔਰਤ ਸਾਲ 2022 ਵਿੱਚ ਢਿੱਡ ਪੀੜ ਦੀ ਸ਼ਿਕਾਇਤ ਲੈ ਕੇ ਹਸਪਤਾਲ ਪਹੁੰਚੀ ਸੀ। ਔਰਤ ਨੇ ਖ਼ਦਸ਼ਾ ਜਤਾਇਆ ਕਿ ਕਿਡਨੀ ਦੀ ਪੱਥਰੀ ਦੀ ਸਮੱਸਿਆ ਕਾਰਨ ਹੋ ਅਜਿਹਾ ਸਕਦਾ ਹੈ। ਟੈਸਟ ਰਿਪੋਰਟ ਵਿੱਚ ਗੁਰਦੇ(ਕਿਡਨੀ) ਦੀ ਪੱਥਰੀ ਦਾ ਵੀ ਖੁਲਾਸਾ ਹੋਇਆ ਪਰ ਔਰਤ ਦੀ ਸਪਲੀਨ ਵੱਡੀ ਪਾਈ ਗਈ। ਇਸ ਤੋਂ ਬਾਅਦ ਪਿਛਲੇ ਸਾਲ ਜਨਵਰੀ 'ਚ ਔਰਤ ਦੀ ਤਿੱਲੀ ਦਾ ਆਪ੍ਰੇਸ਼ਨ ਕਰਕੇ ਵਾਧੂ ਅੰਗ ਕੱਢ ਦਿੱਤੇ ਗਏ ਸਨ। ਸਰਜਰੀ ਤੋਂ ਬਾਅਦ ਹਟਾਏ ਗਏ ਸਪਲੀਨ ਦੇ ਵਾਧੂ ਹਿੱਸੇ ਨੂੰ ਜਾਂਚ ਲਈ ਭੇਜਿਆ ਗਿਆ ਸੀ। ਤਿੰਨ ਪੈਥੋਲੋਜੀ ਲੈਬਾਂ ਦੀਆਂ ਰਿਪੋਰਟਾਂ ਵਿੱਚ ਸਹੀ ਜਾਣਕਾਰੀ ਨਹੀਂ ਮਿਲ ਸਕੀ ਤਾਂ ਇਸ ਨੂੰ ਚੌਥੀ ਲੈਬ ਵਿਚ ਭੇਜਿਆ ਗਿਆ ਜਿਥੇ ਕੈਂਸਰ ਦੀ ਪੁਸ਼ਟੀ ਹੋਈ। 

ਇਹ ਵੀ ਪੜ੍ਹੋ :      Dubai 'ਚ 25 ਕਰੋੜ ਦੇ ਕਾਫ਼ਲੇ ਨਾਲ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਨੇ ਸ਼ੁਰੂ ਕੀਤੀਆਂ ਵਿਆਹ ਦੀਆਂ ਤਿਆਰੀਆਂ

ਇੰਝ ਡਾਕਟਰਾਂ ਦੀ ਲਾਪਰਵਾਹੀ ਆਈ ਸਾਹਮਣੇ

ਇਸ ਤੋਂ ਬਾਅਦ ਹਸਪਤਾਲ 'ਚ ਔਰਤ ਦੀ ਕੀਮੋਥੈਰੇਪੀ ਸ਼ੁਰੂ ਹੋ ਗਈ। ਪਹਿਲੀ ਕੀਮੋਥੈਰੇਪੀ ਤੋਂ ਬਾਅਦ ਔਰਤ ਦੇ ਸਾਰੇ ਵਾਲ ਝੜ ਗਏ ਅਤੇ ਦੂਜੀ ਕੀਮੋਥੈਰੇਪੀ ਦੌਰਾਨ ਔਰਤ ਦੀ ਚਮੜੀ ਖਰਾਬ ਹੋ ਗਈ। ਅਪਰੈਲ ਵਿੱਚ ਜਦੋਂ ਔਰਤ ਰੁਟੀਨ ਚੈੱਕਅਪ ਲਈ ਹਸਪਤਾਲ ਗਈ ਤਾਂ ਉਸ ਨੂੰ ਦੱਸਿਆ ਗਿਆ ਕਿ ਉਸ ਨੂੰ ਕੈਂਸਰ ਨਹੀਂ ਹੈ ਅਤੇ ਉਹ ਠੀਕ ਹੈ। ਇਹ ਖਬਰ ਸੁਣ ਕੇ ਔਰਤ ਹੈਰਾਨ ਰਹਿ ਗਈ। ਔਰਤ ਦਾ ਕਹਿਣਾ ਹੈ ਕਿ ਹਸਪਤਾਲ ਨੇ ਘੋਰ ਲਾਪਰਵਾਹੀ ਦਿਖਾਈ ਹੈ। ਔਰਤ ਨੇ ਦੱਸਿਆ ਕਿ ਉਸ ਦੀ ਦੂਜੀ ਕੀਮੋਥੈਰੇਪੀ ਤੋਂ ਪਹਿਲਾਂ ਹੀ ਲੈਬ ਤੋਂ ਰਿਪੋਰਟ ਹਸਪਤਾਲ ਪਹੁੰਚ ਗਈ ਸੀ ਪਰ ਹਸਪਤਾਲ ਦੇ ਡਾਕਟਰਾਂ ਨੇ ਰਿਪੋਰਟ ਦੇਖੀ ਹੀ ਨਹੀਂ ਅਤੇ ਕੀਮੋਥੈਰੇਪੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ । 

ਇਹ ਵੀ ਪੜ੍ਹੋ :    ਅਮਰੀਕਾ ਤੇ ਚੀਨ 'ਚ ਵਧਿਆ ਤਣਾਅ , ਚੀਨੀ ਵਿਦਿਆਰਥੀਆਂ ਨੂੰ ਦੇਸ਼ 'ਚੋਂ ਕੱਢਣ ਮਗਰੋਂ ਦਿੱਤੀ ਇਹ ਚਿਤਾਵਨੀ
ਇਹ ਵੀ ਪੜ੍ਹੋ :     ਜਲਵਾਯੂ ਟੀਚਿਆਂ ਨੂੰ ਲਾਜ਼ਮੀ ਬਣਾਉਣ ਲਈ ਤਿੰਨ ਪਟੀਸ਼ਨਾਂ 'ਤੇ ਯੂਰਪੀਅਨ ਕੋਰਟ ਦਾ ਮਿਸ਼ਰਤ ਫੈਸਲਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News