ਵੱਡਾ ਹਾਦਸਾ : ਚਾਹ ਬਣਾ ਰਹੀ ਇਸ ਬੰਗਲਾਦੇਸ਼ੀ ਕ੍ਰਿਕਟਰ ਦੀ ਪਤਨੀ ਆਈ ਅੱਗ ਦੀ ਲਪੇਟ ’ਚ

Monday, Mar 30, 2020 - 03:16 PM (IST)

ਵੱਡਾ ਹਾਦਸਾ : ਚਾਹ ਬਣਾ ਰਹੀ ਇਸ ਬੰਗਲਾਦੇਸ਼ੀ ਕ੍ਰਿਕਟਰ ਦੀ ਪਤਨੀ ਆਈ ਅੱਗ ਦੀ ਲਪੇਟ ’ਚ

ਨਵੀਂ ਦਿੱਲੀ : ਬੰਗਲਾਦੇਸ਼ੀ ਬੱਲੇਬਾਜ਼ ਲਿਨਟ ਦਾਸ ਦੀ ਪਤਨੀ ਦੇਵ ਸ਼੍ਰੀ ਬਿਸਵਾਸ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਜਿਸ ਵਿਚ ਉਸਦਾ ਹੱਥ ਬੁਰੀ ਤਰ੍ਹਾਂ ਜਲ ਗਿਆ ਹੈ। ਮੀਡੀਆ ਰਿਪੋਰਟਸ ਮੁਤਾਬਕ ਘਰ ਵਿਚ ਚਾਹ ਬਣਾਉਂਦੇ ਸਮੇਂ ਗੈਸ ਸਿਲੰਡਰ ਫੱਟ ਗਿਆ। ਸੂਤਰਾਂ ਦੀ ਮੰਨੀਏ ਤਾਂ ਪਰਿਵਾਰ ਨੇ ਖੁਲਾਸਾ ਕੀਤਾ ਕਿ ਸਿਲੰਡਰ ਵਿਚ ਇਕ ਛੇਦ ਸੀ, ਜਿਸ ਵਜ੍ਹਾ ਤੋਂ ਇਹ ਧਮਾਕਾ ਹੋਇਆ। ਜਦੋਂ ਗੈਸ ਸਿਲੰਡਰ ਫਟਿਆ ਤਾਂ ਦੇਵ ਸ਼੍ਰੀ ਨੇ ਆਪਣਾ ਚਿਹਰਾ ਬਚਾ ਲਿਆ ਪਰ ਉਸਦਾ ਹੱਥ ਜਲ ਗਿਆ। ਇਸ ਦੇ ਨਾਲ ਹੀ ਉਸ ਦੇ ਵਾਲਾਂ ਨੇ ਵੀ ਅੱਗ ਫੜ੍ਹ ਲਈ ਸੀ। ਵਿਸਫੋਟ ਕਾਰਨ ਰਸੋਈ ਵਿਚ ਬਣੇ ਕੈਬਿਨੇਟ ਦਾ ਇਕ ਵੱਡਾ ਹਿੱਸਾ ਵੀ ਉਸ ’ਤੇ ਡਿੱਗ ਗਿਆ, ਜਿਸ ਕਾਰਨ ਉਸ ਦੇ ਸਰੀਰ ’ਤੇ ਵੀ ਡੂੰਘੇ ਜ਼ਖਮ ਹੋ ਗਏ।

PunjabKesari

ਇਹ ਹਾਦਸਾ 27 ਮਾਰਚ ਨੂੰ ਹੋਇਆ ਸੀ। ਹਾਲਾਂਕਿ ਉਹ ਹੁਣ ਠੀਕ ਹੋ ਰਹੀ ਹੈ ਅਤੇ 29 ਮਾਰਚ ਨੂੰ ਉਸ ਨੇ ਇਸ ਘਟਨਾ ਬਾਰੇ ਦੱਸਿਆ। ਉਸ ਨੇ ਕਿਹਾ ਕਿ ਉਹ ਆਪਣੀਆਂ ਭਾਵਨਾਵਾਂ ਦੇ ਬਾਰੇ ਨਹੀਂ ਦੱਸ ਸਕਦੀ ਅਤੇ ਉਸ ਦੇ ਲਈ ਕਿਸੇ ਵੀ ਤਰ੍ਹਾਂ ਨਾਲ ਆਸਾਨ ਨਹੀਂ ਹੈ। ਦੇਵ ਸ਼੍ਰੀ ਨੇ ਕਿਹਾ ਕਿ ਉਹ ਮੌਤ ਦੇ ਕਾਫੀ ਕਰੀਬ ਸੀ। ਜੇਕਰ ਉਹ ਆਪਣੇ ਹੱਥਾਂ ਨਾਲ ਚਿਹਰੇ ਨੂੰ ਕਵਰ ਨਹੀਂ ਕਰਦੀ ਤਾਂ ਸ਼ਾਇਦ ਪੂਰਾ ਚਿਹਰਾ ਹੀ ਜਲ ਜਾਂਦਾ। ਹੁਣ ਜਲਨ ਤੋਂ ਬਾਅਦ ਉਸ ਨੇ ਆਪਣੇ ਵਾਲ ਕਟਵਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਉਹ ਨਹੀਂ ਜਾਣਦੀ ਜੇਕਰ ਅੱਗ ਉਸ ਦੇ ਚਿਹਰੇ ਤਕ ਪਹੁੰਚ ਜਾਂਦੀ ਤਾਂ ਕੀ ਹੁੰਦਾ। ਇਸ ਦੇ ਲਈ ਸਾਰੇ ਸਾਵਧਾਨ ਰਹੇ।


author

Ranjit

Content Editor

Related News