ਵ੍ਹਾਈਟ ਹਾਊਸ ਨੇ ਮਾਸਕ ''ਤੇ ਰਾਸ਼ਟਰੀ ਰਣਨੀਤੀ ਨੂੰ ਕੀਤਾ ਖਾਰਿਜ਼

07/07/2020 12:54:56 AM

ਵਾਸ਼ਿੰਗਟਨ - ਵ੍ਹਾਈਟ ਹਾਊਸ ਨੇ ਇਕ ਵਾਰ ਫਿਰ ਮਾਸਕ ਪਾਉਣ ਦੀ ਲਾਜ਼ਮੀ ਸਬੰਧੀ ਇਕ ਰਾਸ਼ਟਰੀ ਨੀਤੀ ਦੀ ਅਪੀਲ ਨੂੰ ਖਾਰਿਜ਼ ਕਰ ਦਿੱਤਾ। ਵ੍ਹਾਈਟ ਹਾਊਸ ਦੇ ਚੀਫ ਆਫ ਸਟਾਫ ਮਾਰਕ ਮੀਡੋਜ਼ ਨੇ ਇਕ ਪ੍ਰੋਗਰਾਮ ਵਿਚ ਸੋਮਵਾਰ ਸਵੇਰੇ ਆਖਿਆ ਕਿ ਰਾਸ਼ਟਰਪਤੀ ਇਸ ਮਾਮਲੇ ਨੂੰ ਰਾਜ ਦਰ ਰਾਜ ਦੇ ਮਾਮਲੇ ਦੇ ਤੌਰ 'ਤੇ ਦੇਖਦੇ ਹਨ। ਉਨ੍ਹਾਂ ਆਖਿਆ ਕਿ ਨਿਸ਼ਚਤ ਹੀ ਰਾਸ਼ਟਰੀ ਜ਼ਰੂਰੀ ਦੀ ਵਿਵਸਥਾ ਨਹੀਂ ਹੈ ਅਤੇ ਅਸੀਂ ਆਪਣੇ ਸਥਾਨਕ ਗਵਰਨਰ ਅਤੇ ਸਥਾਨਕ ਮੇਅਰ ਨੂੰ ਇਸ 'ਤੇ ਫੈਸਲਾ ਲੈਣ ਦੀ ਇਜਾਜ਼ਤ ਦੇ ਰਹੇ ਹਾਂ।

ਨਿਊਜਰਸੀ ਦੇ ਡੈਮੋਕ੍ਰੇਟ ਗਵਰਨਰ ਫਿਲ ਮਰਫੀ ਨੇ ਆਖਿਆ ਕਿ ਉਹ ਕੋਰੋਨਾਵਾਇਰਸ 'ਤੇ ਮਾਸਕ ਦੀ ਜ਼ਰੂਰਤ ਸਮੇਤ ਇਕ ਰਾਸ਼ਟਰੀ ਰਣਨੀਤੀ ਚਾਹੁੰਣਗੇ। ਉਨ੍ਹਾਂ ਆਖਿਆ ਕਿ ਉਨ੍ਹਾਂ ਦਾ ਰਾਜ ਫਲੋਰੀਡਾ, ਸਾਊਥ ਕੈਰੋਲੀਨਾ ਅਤੇ ਵਾਇਰਸ ਦੇ ਹੋਰ ਹਾਟ ਸਪਾਟ ਕੇਂਦਰਾਂ ਤੋਂ ਪਰਤਣ ਵਾਲੇ ਲੋਕਾਂ ਦੇ ਰੂਪ ਵਿਚ ਮੁੜ ਪ੍ਰਭਾਵਿਤਾਂ ਵਿਚ ਥੋੜਾ ਵਾਧਾ ਦੇਖ ਰਿਹਾ ਹੈ ਅਤੇ ਅਮਰੀਕਾ ਅਜੇ ਵੀ ਸਾਡੀ ਕਮਜ਼ੋਰ ਕੜੀ ਹੈ। ਉਪ ਰਾਸ਼ਟਰਪਤੀ ਮਾਇਕ ਪੇਂਸ ਨੇ ਵੀ ਰਾਸ਼ਟਰੀ ਜ਼ਰੂਰੀ ਦੇ ਵਿਚਾਰ ਨੂੰ ਖਾਰਿਜ਼ ਕਰਦੇ ਹੋਏ ਕਿਹਾ ਕਿ ਇਹ ਗਵਰਨਰ ਅਤੇ ਸਥਾਨਕ ਮੈਡੀਕਲ ਅਧਿਕਾਰੀਆਂ  'ਤੇ ਨਿਰਭਰ ਕਰਦਾ ਹੈ।


Khushdeep Jassi

Content Editor

Related News