ਅਮਰੀਕਾ 'ਚ ਜਵਾਲਾਮੁਖੀ ਫੱਟਣਾ ਸ਼ੁਰੂ, ਆਲੇ-ਦੁਆਲੇ ਦੇ ਇਲਾਕਿਆਂ ’ਚ ਡਿੱਗਣ ਲੱਗਾ ਮਲਬਾ

11/29/2022 4:52:25 PM

ਇੰਟਰਨੈਸ਼ਨਲ ਡੈਸਕ- ਹਵਾਈ ਦੇ ਮੌਨਾਲਾਓ ’ਚ ਸਥਿਤ ਜਵਾਲਾਮੁਖੀ ’ਚ ਧਮਾਕਾ ਹੋਣਾ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਆਸ-ਪਾਸ ਦੇ ਇਲਾਕਿਆਂ ’ਚ ਰਾਖ ਅਤੇ ਮਲਬਾ ਡਿੱਗਣਾ ਸ਼ੁਰੂ ਹੋ ਗਿਆ ਹੈ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਨੇ ਸੋਮਵਾਰ ਨੂੰ ਦੱਸਿਆ ਕਿ ਵਿਸਫੋਟ ਐਤਵਾਰ ਦੇਰ ਰਾਤ ਬਿਗ ਆਈਲੈਂਡ 'ਤੇ ਜਵਾਲਾਮੁਖੀ ਦੇ ਸਿਖ਼ਰ ਕੈਲਡੇਰਾ ਤੋਂ ਸ਼ੁਰੂਆਤ ਹੋਈ।

ਇਹ ਵੀ ਪੜ੍ਹੋ- ਹਰੀਕੇ ਝੀਲ 'ਤੇ ਪ੍ਰਵਾਸੀ ਪੰਛੀਆਂ ਦੀਆਂ ਲੱਗੀਆਂ ਰੌਣਕਾਂ, ਗਿਣਤੀ ’ਚ ਹੋ ਰਿਹੈ ਲਗਾਤਾਰ ਵਾਧਾ

ਉਨ੍ਹਾਂ ਨੇ ਕਿਹਾ ਕਿ ਸੋਮਵਾਰ ਤੜਕੇ ਲਾਵਾ ਸਿਖਰ ਤੱਕ ਸੀਮਤ ਸੀ ਅਤੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਲਈ ਖ਼ਤਰਾ ਨਹੀਂ ਸੀ। ਏਜੰਸੀ ਨੇ ਚੇਤਾਵਨੀ ਦਿੱਤੀ ਕਿ ਮੌਨਾਲੋਆ ਦੇ ਲੋਕਾਂ ਨੂੰ ਲਾਵੇ ਦੇ ਵਹਾਅ ਤੋਂ ਖ਼ਤਰਾ ਹੈ। ਜਵਾਲਾਮੁਖੀ ਦੇ ਸਿਖ਼ਰ 'ਤੇ ਹਾਲ ਹੀ ’ਚ ਵਾਰ-ਵਾਰ ਭੂਚਾਲ ਆਉਣ ਤੋਂ ਬਾਅਦ ਵਿਗਿਆਨੀ ਅਲਰਟ ਹਨ। ਜਵਾਲਾਮੁਖੀ ’ਚ ਆਖ਼ਰੀ ਵਿਸਫੋਟ 1984 ’ਚ ਹੋਇਆ ਸੀ। ਮੌਨਾਲੋਆ ਸਮੁੰਦਰ ਤਲ ਤੋਂ 13,679 ਫੁੱਟ ਉੱਪਰ ਹੈ।


 


Shivani Bassan

Content Editor

Related News