ਗੱਡੀ ''ਚੋਂ ਆ ਰਹੀਆਂ ਸਨ ਆਵਾਜ਼ਾਂ, ਦੇਖਿਆ ਤਾਂ ਟਾਇਰ ਨਾਲ ਲਿਪਟਿਆ ਸੀ ਕੋਆਲਾ ਭਾਲੂ

10/11/2017 11:22:34 AM

ਐਡੀਲੇਡ,(ਬਿਊਰੋ)— ਆਸਟ੍ਰੇਲੀਆ ਦੇ ਐਡੀਲੇਡ 'ਚ ਇਕ ਬਹੁਤ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਵਿਅਕਤੀ ਦੇਰ ਰਾਤ ਆਪਣੀ ਕਾਰ 'ਚ ਟ੍ਰੈਵਲ ਕਰ ਰਿਹਾ ਸੀ ਕਿ ਉਦੋਂ ਉਸ ਨੂੰ ਕਿਸੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ, ਇਹ ਆਵਾਜ਼ ਕਾਰ ਦੇ ਥੱਲਿਓ ਆ ਰਹੀ ਸੀ ਅਤੇ ਹੌਲੀ-ਹੌਲੀ ਵਧਦੀ ਜਾ ਰਹੀ ਸੀ। ਇਸ ਤੋਂ ਕਾਰ ਚਲਾਉਣ ਵਾਲਾ ਸ਼ਖਸ ਬਹੁਤ ਡਰ ਗਿਆ। ਕਰੀਬ 16 ਕਿਲੋਮੀਟਰ ਤੱਕ ਕਾਰ ਚਲਾਉਣ ਤੋਂ ਬਾਅਦ ਉਸ ਨੇ ਗੱਡੀ ਰੋਕੀ ਅਤੇ ਕਾਰ  ਦੇ ਹੇਠਾਂ ਦੇਖਿਆ ਤਾਂ ਉਸ ਦੀ ਅੱਖਾਂ ਫੱਟੀਆਂ ਰਹਿ ਗਈਆਂ। ਕਾਰ ਨਾਲ ਚਿਪਕਿਆਂ ਸੀ ਕੋਆਲਾ ਭਾਲੂ..
ਜਦੋਂ ਡਰਾਈਵਰ ਨੇ ਕਾਰ ਦੇ ਹੇਠਾਂ ਦੇਖਿਆ ਤਾਂ ਉਸ ਨੂੰ ਆਸਟ੍ਰੇਲੀਆ ਦੇ ਜੰਗਲਾਂ 'ਚ ਰਹਿਣ ਵਾਲਾ ਕੋਆਲਾ ਭਾਲੂ ਚਿਪਕਿਆ ਹੋਇਆ ਮਿਲਿਆ। ਡਰਾਈਵਰ ਨੇ ਉਦੋਂ ਹੀ ਐਨੀਮਲ ਰੇਸਕਿਊ ਸੈਂਟਰ ਨੂੰ ਕਾਲ ਕੀਤੀ। ਇਸ ਤੋਂ ਬਾਅਦ ਜਦੋਂ ਟੀਮ ਨੇ ਟਾਇਰ ਖੋਲ ਕੇ ਦੇਖਿਆ ਤਾਂ ਕੋਆਲਾ ਗੱਡੀ ਦੇ ਟਾਇਰ ਦੇ ਬਹੁਤ ਕਰੀਬ ਸਸਪੈਂਸ਼ਨ ਨੂੰ ਫੜਿਆ ਹੋਇਆ ਸੀ। ਹੈਰਾਨੀ ਵਾਲੀ ਗੱਲ ਇਹ ਸੀ ਕਿ ਕਈ ਕਿਲੋਮੀਟਰ ਤੱਕ ਗੱਡੀ ਹੇਠਾਂ ਅਜਿਹੇ ਲਮਕੇ ਹੋਣ ਦੇ ਬਾਵਜੂਦ ਵੀ ਇਸ ਭਾਲੂ ਨੂੰ ਖਰੋਚ ਨਹੀਂ ਆਈ।


Related News