ਪਾਕਿਸਤਾਨੀ ਪਾਇਲਟ ਦੀ ਵੀਡੀਓ ਹੋਈ ਵਾਇਰਲ, ਯੂਜ਼ਰਸ ਨੇ ਕੀਤੇ ਅਜਿਹੇ ਕੁਮੈਂਟ

Tuesday, Sep 03, 2024 - 05:12 PM (IST)

ਇਸਲਾਮਾਬਾਦ - ਪਾਕਿਸਤਾਨ ਦੇ ਇਕ ਪਾਇਲਟ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ  ਖੂਬ ਵਾਇਰਲ ਹੋ ਰਹੀ ਹੈ ਜਿਸ ’ਚ ਉਹ ਹਵਾਈ ਜਹਾਜ਼ ਦੇ ਕਾਕਪਿਟ ਦੇ ਸ਼ੀਸ਼ੇ ਨੂੰ  ਸਾਫ ਕਰਦਾ ਨਜ਼ਰ ਆ ਰਿਹਾ ਹੈ ਕਿ ਜਿਵੇਂ ਆਮ ਤੌਰ ’ਤੇ ਟਰੱਕ ਡਰਾਈਵਰ ਆਪਣੇ ਟਰੱਕ ਦੇ ਸ਼ੀਸ਼ੇ ਸਾਫ ਕਰਦੇ ਹਨ। ਇਸ ਵੀਡੀਓ ਨੂੰ  ਦੇਖ ਕੇ ਲੋਕ ਹੈਰਾਨ ਵੀ ਹਨ ਅਤੇ ਇਸ ਦਾ ਆਨੰਦ ਵੀ ਲੈ ਰਹੇ ਹਨ। ਵੀਡੀਓ ’ਚ ਦਿਖਾਇਆ ਗਿਆ ਹੈ ਕਿ ਪਾਇਲਟ ਨੇ ਆਪਣੇ ਜਹਾਜ਼ ਨੂੰ ਰੋਕ ਕੇ ਉਸ ਦੇ ਕਾਕਪਿਟ ਦੀ ਖਿੜਕੀ ਖੋਲ੍ਹ ਲਈ ਅਤੇ ਬਾਹਰ ਨਿਕਲ ਕੇ ਸ਼ੀਸ਼ਿਆਂ ਨੂੰ ਸਾਫ ਕਰਨ ਲੱਗਾ। ਇਹ ਦ੍ਰਿਸ਼ ਦੇਖ ਕੇ ਸੋਸ਼ਲ ਮੀਡੀਆ ’ਤੇ ਲੋਕਾਂ ਨੇ ਮਜ਼ੇਦਾਰ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਕੁਝ ਲੋਕ ਇਸ ਨੂੰ ਪਾਇਲਟ ਦੀ ‘ਮਲਟੀਟਾਸਕਿੰਗ’ ਦੱਸ ਰਹੇ ਹਨ ਤਾਂ ਕੁਝ ਇਸ ਨੂੰ ‘ਮਾਣ ਦਾ ਪਲ’ ਕਹਿ ਕੇ ਮਜ਼ਾਕ ਕਰ ਰਹੇ ਹਨ।

ਪਾਇਲਟ ਦਾ ਇਹ ਅਨੌਖਾ ਅੰਦਾਜ਼ ਲੋਕਾਂ ਦਰਮਿਆਨ  ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਵੀਡੀਓ  ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।  ਸੋਸ਼ਲ ਮੀਡੀਆ ’ਤੇ ਯੂਜ਼ਰਸ ਇਸ ਵੀਡੀਓ ਨੂੰ ਵੱਖ-ਵੱਖ ਕੈਪਸ਼ਨਾਂ ਨਾਲ ਸ਼ੇਅਰ ਕਰ ਰਹੇ ਹਨ। ਵੀਡੀਓ ਨੂੰ ਲੈ ਕੇ ਲੋਕ ਇਹ ਵੀ ਕਹਿ ਰਹੇ ਹਨ ਕਿ ਇਹ ਪਾਇਲਟ ਦੀ ਜ਼ਿੰਮੇਵਾਰੀ ਤੇ ਆਪਣੇ ਕੰਮ ਦੇ ਪ੍ਰਤੀ ਇਮਾਨਦਾਰੀ ਨੂੰ ਦਿਖਾਉਂਦਾ ਹੈ, ਜੋ ਕਿਸੇ ਵੀ ਸਥਿਤੀ ’ਚ ਸੁਰੱਖਿਆ ਨਾਲ ਸਮਝੌਤਾ ਨਹੀਂ ਕਰਨਾ ਚਾਹੁੰਦਾ। ਹਾਲਾਂਕਿ ਕੁਝ ਲੋਕ ਇਸ  ਘਟਨਾ ਨੂੰ ਦੇ ਖ ਕੇ ਹੈਰਾਨੀ ਵੀ ਪ੍ਰਗਟਾ ਰਹੇ ਹਨ ਅਤੇ ਕਹਿ ਰਹੇ ਹਨ ਕਿ ਇਹ ਪਾਇਲਟ ਦੀ ਅਨੁਸ਼ਾਸਨਹੀਣਤਾ ਦਾ ਵੀ ਸੰਕੇਤ ਹੋ ਸਕਦਾ ਹੈ।

 

ਇਸ ਤਰ੍ਹਾਂ ਦੀਆਂ ਘਟਨਾਵਾਂ ਆਮ ਤੌਰ ’ਤੇ ਦੇਖਣ ਨੂੰ ਨਹੀਂ ਮਿਲਦੀਆਂ, ਇਸ ਲਈ ਇਹ ਵੀਡੀਓ ਖਾਸ ਚਰਚਾਵਾਂ ’ਚ ਆ ਗਿਆ ਹੈ। ਜੋ ਵੀਡੀਓ ਵਾਇਰਲ ਹੋ ਰਿਹਾ ਹੈ ਉਹ ਪਾਕਿਸਤਾਨ ਦੇ ਏਅਰਪੋਰਟ ਦੀ ਹੈ ਜੋ ਕਿ ਰਨਵੇ ’ਤੇ ਪਲੇਨ ਖੜੇ  ਦੀ ਹੈ। ਉਨ੍ਹਾਂ ’ਚੋਂ ਇਕ ਪਲੇਨ ਦੀ ਖਿੜਕੀ ਤੋਂ ਇਕ ਸ਼ਖਸ ਨਿਕਲ ਕੇ ਕੁਝ ਕੰਮ ਕਰਦਾ ਹੋਇਆ ਨਜ਼ਰ ਆਉਂਦਾ ਹੈ। ਕੈਮਰਾਮੈਨ ਜਦ ਉਸ ’ਤੇ ਜ਼ੂਮ ਕਰਦਾ ਹੈ ਤਾਂ ਦੇਖਦਾ ਹੈ ਕਿ ਉਹ ਪਲੇਨ ਦਾ ਪਾਇਲਟ ਹੈ ਅਤੇ ਉਹ ਖਿੜਕੀ ’ਚੋਂ ਬਾਹਰ ਨਿਕਲ ਕੇ ਸ਼ੀਸ਼ਾ ਸਾਫ ਕਰ ਰਿਹਾ ਹੈ। ਤੁਸੀਂ ਸ਼ਾਇਦ ਹੀ ਕਦੀ ਕਿਸੇ ਪਾਇਲਟ ਨੂੰ ਅਜਿਹਾ ਕੰਮ ਕਰਦੇ ਦੇਖਿਆ ਹੋਵੇਗਾ ਅਤੇ ਇਹੀ ਕਾਰਨ ਹੈ ਕਿ ਇਸ ਦਾ ਵੀਡੀਓ ਸੋਸ਼ਲ ਮੀਡੀਆ ’ਚੇ ਖੂਬ ਵਾਇਰਲ ਹੋ ਰਿਹਾ ਹੈ।

ਇਸ ਵੀਡੀਓ ਨੂੰ ਮਾਇਕ੍ਰੋ ਬਲਾਗਿੰਗ ਪਲੇਟਫਾਰਮ ਐਕਸ (ਪਹਿਲਾਂ ਟਵਿਟਰ) ’ਤੇ @askshivanisahu ਨਾਂ ਦੇ ਅਕਾਊਂਟ ਤੋਂ  ਸ਼ੇਅਰ ਕੀਤਾ ਗਿਆ ਹੈ। ਵੀਡੀਓ ਨੂੰ ਸ਼ੇਅਰ ਕਰਦੇ ਕੈਪਸ਼ਨ ’ਚ ਲਿਖਿਆ ਹੈ ਕਿ ‘ਪਾਕਿਸਤਾਨ ’ਚ ਪਾਇਲਟ ਸ਼ੀਸ਼ੇ ’ਤੇ ਕੱਪੜਾ ਮਾਰ ਰਹੇ। ਇਹ ਪਹਿਲਾਂ ਰੋਡਵੇਜ਼ ’ਚ ਸੀ ਕੀ?’ ਖਬਰ ਲਿਖੇ ਜਾਣ ਤੱਕ ਵੀਡੀਓ ਨੂੰ 96 ਹਜ਼ਾਰ ਤੋਂ ਵੱਧ ਲੋਕਾਂ ਨੇ ਦੇਖ ਲਿਆ ਹੈ ਅਤੇ ਇਸ ਦੌਰਾਨ ਕਾਫੀ ਯੂਜ਼ਰਾਂ ਨੇ ਇਸ ’ਤੇ ਵੱਖ-ਵੱਖ ਢੰਗ ਨਾਲ ਟਿੱਪਣੀ ਕੀਤੀ ਹੈ। 


Sunaina

Content Editor

Related News