ਅਮਰੀਕਾ ਨੇ ਰੂਸ ਦੇ ਦੂਤਾਵਾਸ ਨੂੰ ਕਬਜ਼ੇ ''ਚ ਲਿਆ, ਦਫਤਰ ਕਰਾਏ ਖਾਲੀ

Sunday, Sep 03, 2017 - 09:44 PM (IST)

ਵਾਸ਼ਿੰਗਟਨ — ਅਮਰੀਕਾ ਨੇ ਰੂਸ ਦੇ ਸੈਨ ਫ੍ਰਾਂਸਿਸਕੋ ਸਥਿਤ ਡਿਪਲੋਮੈਟਿਕ ਹਾਊਸ ਅਤੇ ਨਿਊਯਾਰਕ, ਵਾਸ਼ਿੰਗਟਨ ਡੀ. ਸੀ. ਦੇ ਦਫਤਰਾਂ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ। ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਮਾਸਕੋ ਨੇ ਟਰੰਪ ਪ੍ਰਸ਼ਾਸਨ ਦੇ ਆਦੇਸ਼ 'ਤੇ ਅਮਲ ਕਰਦੇ ਹੋਏ 2 ਦਿਨ੍ਹਾਂ 'ਚ ਸਾਰੇ ਦਫਤਰ ਖਾਲੀ ਕਰ ਦਿੱਤੇ।
ਅਮਰੀਕਾ ਨੇ ਰੂਸ ਨੂੰ ਆਪਣੇ 3 ਡਿਪਲੋਮੈਟਿਕ ਦਫਤਰਾਂ ਨੂੰ ਬੰਦ ਕਰਨ ਨੂੰ ਕਿਹਾ ਸੀ। ਇਹ ਮਾਸਕੋ ਦੀ ਪਿਛਲੇ ਦਿਨੀਂ ਕੀਤੀ ਗਈ ਉਸ ਕਾਰਵਾਈ ਦੇ ਵਿਰੋਧ 'ਚ ਸੀ, ਜਿਸ 'ਚ ਉਸ ਨੇ ਆਪਣੇ ਇਥੇ ਮੌਜੂਦ ਅਮਰੀਕੀ ਡਿਪਲੋਮੈਟਾਂ ਦੀ ਗਿਣਤੀ ਘੱਟ ਕਰਨ ਦਾ ਫਰਮਾਨ ਜਾਰੀ ਕੀਤੀ ਸੀ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਵੀ 3 ਇਮਾਰਤਾਂ ਦੀ ਜਾਂਚ ਕੀਤੇ ਜਾਣ ਤੋਂ ਬਾਅਦ ਇਨ੍ਹਾਂ ਦੇ ਖਾਲੀ ਹੋ ਜਾਣ ਦੀ ਪੁਸ਼ਟੀ ਕਰ ਦਿੱਤੀ ਹੈ। 
ਰੂਸ ਨੂੰ ਇਨ੍ਹਾਂ ਕੇਂਦਰਾਂ ਦਾ ਇਸਤੇਮਾਲ ਡਿਪਲੋਮੈਟ ਅਤੇ ਡਿਪਲੋਮੈਟਿਕ ਹਾਊਸ ਸਬੰਧ ਕਾਰਜਾਂ ਲਈ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਹੁਣ ਇਨ੍ਹਾਂ ਇਮਾਰਤਾਂ 'ਚ ਐਂਟਰੀ ਲਈ ਇਜਾਜ਼ਤ ਲੈਣੀ ਹੋਵੇਗੀ। 
ਉਥੇ ਰੂਸ ਨੇ ਅਮਰੀਕਾ ਦੀ ਉਸ ਕਾਰਵਾਈ ਨੂੰ ਸਿੱਧੇ ਤੌਰ 'ਤੇ ਨਿੰਦਾ ਕੀਤੀ ਸੀ। ਰੂਸੀ ਵਿਦੇਸ਼ ਮੰਤਰਾਲੇ ਨੇ ਆਪਣੀ ਵੈੱਬਸਾਈਟ 'ਤੇ ਕਿਹਾ, ''ਅਸੀਂ ਅਮਰੀਕਾ ਤੋਂ ਅਪੀਲ ਕਰਦੇ ਹਾਂ ਕਿ ਉਹ ਆਪਣੀ ਸੋਚ 'ਚ ਬਦਲਾਅ ਲਿਆਵੇ ਅਤੇ ਰੂਸ ਦੀਆਂ ਡਿਪਲੋਮੈਟਿਕ ਸੁਵਿਧਾਵਾਂ ਤੁਰੰਤ ਬਹਾਲ ਕਰੇ।''


Related News