ਅਮਰੀਕਾ ਨੇ ਵੈਨਜ਼ੁਏਲਾ ਇੰਟਰਨੈੱਟ ''ਤੇ ਰੋਕ ਲਗਾਉਣ ਵਾਲੀ ਚੀਨੀ ਫਰਮ ''ਤੇ ਲਗਾਈ ਪਾਬੰਦੀ
Thursday, Dec 03, 2020 - 05:28 PM (IST)
ਵਾਸ਼ਿੰਗਟਨ - ਅਮਰੀਕਾ ਨੇ ਚੀਨੀ ਫਰਮ ਚਾਈਨਾ ਨੈਸ਼ਨਲ ਇਲੈਕਟ੍ਰੋਨਿਕਸ ਇੰਪੋਰਟ ਐਂਡ ਐਕਸਪੋਰਟ ਕਾਰਪੋਰੇਸ਼ਨ 'ਤੇ ਪਾਬੰਧੀਆਂ ਲਗਾਈਆਂ ਹਨ। ਅਮਰੀਕਾ ਨੇ ਇਸ ਕੰਪਨੀ 'ਤੇ ਵੈਨਜ਼ੁਐਲਾ ਵਿਚ ਲੋਕਤੰਤਰ ਨੂੰ ਕਮਜ਼ੋਰ ਕਰਨ ਵਾਲੇ ਰਾਸ਼ਟਰਪਤੀ ਨਿਕੋਲਸ ਮਦੂਰਾ ਦਾ ਸਮਰਥਨ ਕਰਨ ਦਾ ਦੋਸ਼ ਲਗਾਇਆ ਹੈ।
ਚੀਨ ਦੀ ਨਿੰਦਾ ਕਰਦਿਆਂ , ਸੰਯੁਕਤ ਰਾਜ ਦੇ ਵਿਦੇਸ਼ੀ ਮੰਤਰੀ ਮਾਇਕ ਪੋਂਪਿਓ ਨੇ ਕਿਹਾ ਕਿ ਚੀਨ ਦੀ ਇਸ ਕੰਪਨੀ ਵਲੋਂ ਰਾਜ ਵਲੋਂ ਚਲਾਏ ਜਾਂਦੇ ਦੂਰਸੰਚਾਰ ਪ੍ਰਦਾਤਾਵਾਂ ਨੂੰ ਸਾਈਬਰ ਅਤੇ ਤਕਨੀਕੀ ਸਹਾਇਤਾ ਦਿੱਤੀ ਜਾਂਦੀ ਹੈ।ਜੋ ਅਕਸਰ ਸੁਤੰਤਰ ਅਖਬਾਰਾਂ ਅਤੇ ਵਿਰੋਧੀ ਮੈਂਬਰਾਂ ਦੁਆਰਾ ਦਿੱਤੇ ਭਾਸ਼ਣਾਂ ਨੂੰ ਰੋਕਦਾ ਹੈ। ਪੋਂਪਿਓ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ਅੱਜ ਸੰਯੁਕਤ ਰਾਜ ਵਲੋਂ ਇਹ ਗੱਲ ਮੰਨ ਲਈ ਗਈ ਹੈ ਕਿ ਸੀ.ਈ.ਆਈ.ਈ.ਸੀ, ਮਦੂਰੋ ਦੀ ਸਰਕਾਰ ਵਲੋਂ ਵੈਨਜ਼ੁਏਲਾ ਵਿੱਚ ਲੋਕਤੰਤਰ ਨੂੰ ਕਮਜ਼ੋਰ ਕਰਨ ਵਾਲੀ ਕੋਸ਼ਿਸ਼ਾਂ ਦਾ ਸਮਰਥਨ ਕਰਦਾ ਹੈ।
ਇਨ੍ਹਾਂ ਯਤਨਾਂ ਵਿਚ ਇੰਟਰਨੈਟ ਸੇਵਾ ਨੂੰ ਸੀਮਿਤ ਕਰਨਾ ਅਤੇ ਸਰਕਾਰ ਖ਼ਿਲਾਫ਼ ਰਾਜਨੀਤਿਕ ਵਿਰੋਧੀਆਂ ਦੀ ਡਿਜੀਟਲ ਨਿਗਰਾਨੀ ਕਰਨਾ ਸ਼ਾਮਲ ਹੈ। ਸੀ.ਈ.ਆਈ.ਈ.ਸੀ ਨੇ ਸਰਕਾਰ ਦੀਆਂ ਸੰਸਥਾਵਾਂ ਨੂੰ ਸਾੱਫਟਵੇਅਰ, ਸਿਖਲਾਈ ਅਤੇ ਤਕਨੀਕੀ ਮੁਹਾਰਤ ਪ੍ਰਦਾਨ ਕੀਤੀ ਹੈ।ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਇਹ ਚੀਨੀ ਕੰਪਨੀ ਵੇਨਜ਼ੂਏਲਾ ਦੀ ਸਰਕਾਰੀ ਦੂਰਸੰਚਾਰ ਪ੍ਰਦਾਤਾ ਵੇਨਜੁਏਲਿਨ ਨੈਸ਼ਨਲ ਟੈਲੀਫੋਨ ਕੰਪਨੀ ਨੂੰ ਸਾਈਬਰ ਅਤੇ ਤਕਨੀਕੀ ਸਹਾਇਤਾ ਵੀ ਪ੍ਰਦਾਨ ਕਰਦਾ ਹੈ। ਜੋ ਕਿ ਵੈਨਜ਼ੂਏਲਾ ਵਿੱਚ ਇੰਟਰਨੈਟ ਸੇਵਾ ਦਾ 70 ਫੀਸਦੀ ਨਿਯੰਤਰਿਤ ਕਰਦਾ ਹੈ ਅਤੇ ਅਕਸਰ ਆੱਨਲਾਈਨ ਸੁਤੰਤਰ ਅਖਬਾਰਾਂ ਅਤੇ ਵਿਰੋਧੀ ਮੈਂਬਰਾਂ ਦੇ ਭਾਸ਼ਣਾਂ ਨੂੰ ਰੋਕਦਾ ਹੈ। ਅਮਰੀਕਾ ਦੇ ਖਜ਼ਾਨਾ ਵਿਭਾਗ ਨੇ ਕਿਹਾ ਕਿ ਇਹ ਚੀਨੀ ਕੰਪਨੀ ਦੇਸ਼ ਦੇ ਲੋਕਾਂ ਦੇ ਖ਼ਿਲਾਫ਼ ਮਦੂਰੋ ਦੇ ਗ਼ਲਤ ਸਾਈਬਰ ਯਤਨਾਂ ਦਾ 2017 ਤੋਂ ਸਮਰਥਨ ਕਰ ਰਿਹਾ ਹੈ ਅਤੇ ਵੈਨਜ਼ੁਏਲਾ ਦੀ ਸਰਕਾਰ ਨੂੰ ਤਕਨੀਕੀ ਮੁਹਾਰਤ ਪ੍ਰਦਾਨ ਕਰ ਰਿਹਾ ਹੈ। ਖਜ਼ਾਨਾ ਵਿਭਾਗ ਨੇ ਕਿਹਾ ਕਿ ਮਦੂਰੋ ਸ਼ਾਸਨ ਵਲੋਂ ਵਾਰ-ਵਾਰ ਆਪਣੇ ਨਾਗਰਿਕਾਂ ਦੇ ਜਮਹੂਰੀ ਹਿਤਾਂ ਨੂੰ ਦਬਾਉਣ ਦੀ ਇੱਛਾ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ।ਉਨ੍ਹਾਂ ਨੂੰ ਆਪਣੇ ਰਾਜਨੀਤਿਕ ਵੀਚਾਰ ਪ੍ਰਗਟਾਉਣ ਤੋਂ ਡਰਇਆ ਜਾਂਦਾ ਹੈ ਅਤੇ ਤਕਨੀਕੀ ਸਮਰਥਨ ਸਾਧਨਾਂ ਦੀ ਵਰਤੋਂ ਕਰਦਿਆਂ ਉਨ੍ਹਾਂ ਦੀ ਆਵਾਜ਼ ਹਾਵੀ ਕਰ ਦਿੱਤੀ ਜਾਂਦੀ ਹੈ।