ਚੋਰ ਨੇ ਕੀਮਤੀ ਗਹਿਣੇ-IPad ਸਣੇ ਚੋਰੀ ਕੀਤਾ ਕਤੂਰਾ, 3 ਦਿਨ ਬਾਅਦ ਮਿਲਿਆ ਇਸ ਹਾਲਤ ਵਿਚ

11/11/2017 3:22:51 PM

ਮੈਲਬੌਰਨ (ਏਜੰਸੀ)- ਆਸਟ੍ਰੇਲੀਆ ਵਿਚ ਇਕ ਪਰਿਵਾਰ ਆਪਣਾ ਪਾਲਤੂ ਕਤੂਰਾ ਚੋਰੀ ਹੋਣ ਕਾਰਨ ਕਾਫੀ ਮਾਯੂਸ ਹੋ ਗਿਆ। ਚੋਰੀ ਕੀਤੇ ਗਏ ਸਾਮਾਨ ਵਿਚ ਗਹਿਣੇ, ਆਈਪੈਡ ਵੀ ਸੀ ਪਰ ਸਭ ਤੋਂ ਜ਼ਿਆਦਾ ਦੁੱਖ ਇਸ ਗੱਲ ਦਾ ਸੀ ਕਿ 8 ਹਫਤੇ ਦੀ ਸਾਸ਼ਾ ਨਾਂ ਦਾ ਲੈਬਰਾਡੋਰ ਕੁੱਤਾ ਵੀ ਚੋਰੀ ਹੋ ਗਿਆ ਸੀ। ਪਰਿਵਾਰ ਨੇ ਮੀਡੀਆ ਨੂੰ ਦੱਸਿਆ ਕਿ ਸੋਮਵਾਰ ਨੂੰ ਜਦੋਂ ਉਹ ਘਰ ਆਏ ਤਾਂ ਉਨ੍ਹਾਂ ਵੇਖਿਆ ਕਿ ਘਰ ਦਾ ਸਾਮਾਨ ਖਿੱਲਰਿਆ ਹੋਇਆ ਸੀ ਅਤੇ ਕੀਮਤੀ ਸਾਮਾਨ ਗਾਇਬ ਸੀ ਪਰ ਸਭ ਤੋਂ ਜ਼ਿਆਦਾ ਉਨ੍ਹਾਂ ਨੂੰ ਇਸ ਗੱਲ ਦਾ ਦੁੱਖ ਸੀ ਕਿ ਸਾਸ਼ਾ ਨੂੰ ਵੀ ਚੋਰੀ ਕਰ ਲਿਆ ਗਿਆ ਸੀ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ਅਤੇ ਪੁਲਸ ਵਿਚ ਉਨ੍ਹਾਂ ਨੇ ਉਸ ਨੂੰ ਲੱਭਣ ਦੀ ਅਪੀਲ ਕੀਤੀ ਅਤੇ ਵੀਰਵਾਰ ਨੂੰ ਸਾਸ਼ਾ ਉਨ੍ਹਾਂ ਨੂੰ ਘਰ ਪਿੱਛੇ ਬਾਗ ਵਿਚ ਮਿਲਿਆ।

PunjabKesari

ਉਨ੍ਹਾਂ ਦਾ ਕਹਿਣਾ ਹੈ ਕਿ ਸ਼ਾਇਦ ਚੋਰ ਸਾਸ਼ਾ ਨੂੰ ਸੋਸ਼ਲ ਮੀਡੀਆ ਉੱਤੇ ਭਾਲ ਲਈ ਪਾਇਆ ਸਟੇਟਸ ਵੇਖ ਕੇ ਛੱਡ ਗਿਆ ਹੋਵੇ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਈ ਕਿ ਉਨ੍ਹਾਂ ਦੀ ਸਾਸ਼ਾ ਘਰ ਵਾਪਸ ਆ ਗਈ ਹੈ। ਮਾਰੂੰਡਾਹ ਕ੍ਰਾਈਮ ਇਨਵੈਸਟੀਗੇਸ਼ਨ ਯੂਨਿਟ ਦੇ ਡਿਟੈਕਟਿਵਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਹੁੱਡ ਨੇ ਦੱਸਿਆ ਕਿ ਉਹ ਸਿਰਫ ਇਕ ਹਫ਼ਤੇ ਪਹਿਲਾਂ ਹੀ ਸਾਸ਼ਾ ਨੂੰ ਘਰ ਲੈ ਕੇ ਆਏ ਸਨ। ਹਾਲਾਂਕਿ ਪਰਿਵਾਰ ਵਲੋਂ ਸਾਸ਼ਾ ਦੀ ਵਾਪਸੀ ਉੱਤੇ ਜਸ਼ਨ ਮਨਾਇਆ ਜਾ ਰਿਹਾ ਹੈ, ਜਦੋਂ ਕਿ ਵਿਕਟੋਰੀਆ ਪੁਲਸ ਵਲੋਂ ਹੋਰ ਸਾਮਾਨ ਦੀ ਚੋਰੀ ਤੋਂ ਬਾਅਦ ਜਾਂਚ ਕੀਤੀ ਜਾ ਰਹੀ ਹੈ।


Related News