ਗੋਲਡਨ ਵਿਰਸਾ ਯੂ.ਕੇ ਵੱਲੋਂ ਐਤਵਾਰ ਨੂੰ "ਜੋਬਨ ਤੇਰਾ" ਗੀਤ ਹੋਵੇਗਾ ਲੋਕ-ਅਰਪਿਤ!
Friday, Sep 18, 2020 - 02:27 AM (IST)

ਲੰਡਨ, (ਸਮਰਾ)- ਪੰਜਾਬੀ ਸੱਭਿਆਚਾਰ ਨੂੰ ਪ੍ਰਫੁਲਤ ਕਰਨ ਲਈ ਜਾਣੀ ਜਾਂਦੀ ਇੰਗਲੈਂਡ ਦੀ ਮਸ਼ਹੂਰ ਕੰਪਨੀ "ਗੋਲਡਨ ਵਿਰਸਾ" ਵੱਲੋਂ ਇਸ ਐਤਵਾਰ ਗਾਇਕ ਪ੍ਰੀਤ ਧਾਲੀਵਾਲ ਦੀ ਆਵਾਜ਼ ਵਿੱਚ ਗਾਇਆ ਗੀਤ "ਜੋਬਨ ਤੇਰਾ" ਵਿਸ਼ਵ-ਪੱਧਰ 'ਤੇ ਰਿਲੀਜ਼ ਕੀਤਾ ਜਾਵੇਗਾ, ਇਹ ਜਾਣਕਾਰੀ ਦਿੰਦੇ ਹੋਏ ਸੁਰਿੰਦਰ ਜੱਜ ਅਤੇ ਜਸਕਰਨ ਜੋਹਲ ਨੇ ਦੱਸਿਆ ਕਿ ਇਹ ਗੀਤ ਗਗਨਦੀਪ ਗਰਚਾ ਦੀ ਪੇਸ਼ਕਾਰੀ ਹੇਠ ਪੰਜਾਬੀ ਮੁਟਿਆਰ ਦੀ ਸਿਫਤ ਅਤੇ ਪੰਜਾਬੀ ਸੱਭਿਆਚਾਰ ਦੀ ਤਰਜਮਾਨੀ ਕਰਦਾ ਹੈ, ਅਤੇ ਇਸ ਗੀਤ ਦਾ ਸੰਗੀਤ ਟਰੈਂਡ ਸੈਟਰ ਨੇ ਕੀਤਾ ਹੈ ਤੇ ਇਸ ਨੂੰ ਖੁਦ ਗਾਇਕ "ਪ੍ਰੀਤ ਧਾਲੀਵਾਲ" ਨੇ ਲਿਖਿਆ ਹੈ ਤੇ ਇਸਦੀ ਵੀਡੀਓ ਦਾ ਕੰਮ ਸੋਨੂ ਲਾਲਕਾ ਨੇ ਕੀਤਾ ਹੈ ਤੇ ਇਸ ਦੀ ਜਿੰਮੇਵਾਰੀ ਬਿਕਰਮਜੀਤ ਨੇ ਨਿਭਾਈ ਹੈ, ਸੁਰਿੰਦਰ ਜੱਜ ਯੂ.ਕੇ ਨੇ ਕਿਹਾ ਹੈ ਕਿ ਇਸ ਪ੍ਰੋਜੈਕਟ ਤੋਂ ਸਾਫ ਹੈ ਕਿ ਇਹ ਗੀਤ ਵਿਦੇਸ਼ਾਂ ਵਿੱਚ ਅਲੱਗ ਪਹਿਚਾਣ ਬਣਾ ਕੇ ਲੋਕ ਗੀਤਾਂ ਵਾਂਙ ਹਮੇਸ਼ਾ ਸਰੋਤਿਆਂ ਦੇ ਦਿਲਾਂ ਚ' ਘਰ ਕਰੇਗਾ।