ਸਵਿਟਜ਼ਰਲੈਂਡ 'ਚ ਇੰਡੋਨੇਸ਼ੀਆ ਦੇ ਇਕ ਖੇਤਰੀ ਗਵਰਨਰ ਦਾ ਪੁੱਤਰ ਹੋਇਆ ਲਾਪਤਾ
Friday, May 27, 2022 - 10:25 PM (IST)
ਬਰਨ-ਸਵਿਟਜ਼ਰਲੈਂਡ ਦੀ ਰਾਜਧਾਨੀ ਬਰਨ 'ਚ ਇਕ ਨਦੀ 'ਚ ਤੈਰਨ ਲਈ ਉਤਰਨ ਤੋਂ ਬਾਅਦ ਇੰਡੋਨੇਸ਼ੀਆ ਦੇ ਇਕ ਖੇਤਰੀ ਗਵਰਨਰ ਦਾ ਪੁੱਤਰ ਲਾਪਤਾ ਹੋ ਗਿਆ ਅਤੇ ਸਵਿਸ ਪੁਲਸ ਉਸ ਨੂੰ ਲੱਭ ਰਹੀ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਬਰਨ 'ਚ ਖੇਤਰੀ ਪੁਲਸ ਦੇ ਬੁਲਾਰੇ ਰੇਗਲੀ ਨੇ ਕਿਹਾ ਕਿ ਵੀਰਵਾਰ ਨੂੰ ਇੰਡੋਨੇਸ਼ੀਆ ਦੇ ਇਕ ਖੇਤਰੀ ਗਵਰਨਰ ਦਾ ਪੁੱਤਰ ਵੀਰਵਾਰ ਸਵੇਰੇ ਦੋ ਮਹਿਲਾਵਾਂ ਨਾਲ ਆਰੇ ਨਦੀ 'ਚ ਤੈਰਨ ਉੱਤਰਿਆ ਸੀ ਅਤੇ ਉਹ ਲਾਪਤਾ ਹੋ ਗਿਆ।
ਇਹ ਵੀ ਪੜ੍ਹੋ :ਅਰਜਨਟੀਨਾ 'ਚ ਮੰਕੀਪੌਕਸ ਦਾ ਪਹਿਲਾ ਮਾਮਲਾ ਆਇਆ ਸਾਹਮਣੇ
ਉਸ ਦੇ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਇੰਡੋਨੇਸ਼ੀਆ ਦੇ ਵਿਦੇਸ਼ ਮੰਤਰਾਲਾ ਨੇ ਉਸ ਲਾਪਤਾ ਵਿਅਕਤੀ ਦੀ ਪਛਾਣ ਵੈਸਟ ਜਾਵਾ ਦੇ ਗਵਰਨਰ ਰਿਦਵਾਨ ਕਾਮਿਲ ਦੇ ਪੁੱਤਰ ਬੇਟੇ ਐਮਰਿਲ 'ਏਰਿਲ' ਕਾਹਨ ਮੁਮਤਾਜ਼ ਦੇ ਰੂਪ 'ਚ ਕੀਤੀ ਹੈ। ਮੁਮਤਾਜ ਸਟੱਡੀ ਨੂੰ ਲੈ ਕੇ ਸਵਿਟਜ਼ਰਲੈਂਡ 'ਚ ਸੀ। ਰੇਗਲੀ ਨੇ ਦੱਸਿਆ ਕਿ ਮੁਮਤਾਜ ਨਾਲ ਤੈਰਨ ਗਈਆਂ ਮਹਿਲਾਵਾਂ ਵੀ ਮੁਸ਼ਕਲ 'ਚ ਫਸ ਗਈਆਂ ਪਰ ਉਨ੍ਹਾਂ ਨੂੰ ਬਚਾ ਲਿਆ ਗਿਆ। ਇਨ੍ਹਾਂ ਮਹਿਲਾਵਾਂ ਨੇ ਹੀ ਪ੍ਰਸ਼ਾਸਨ ਨੂੰ ਮੁਮਤਾਜ ਦੇ ਬਾਰੇ 'ਚ ਦੱਸਿਆ, ਜਿਸ ਤੋਂ ਬਾਅਦ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਇੰਗਲੈਂਡ ਦੀ ਯਾਤਰਾ 'ਤੇ ਗਏ ਕਾਮਿਲ ਪੁੱਤਰ ਦੇ ਲਾਪਤਾ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਸਵਿਟਜ਼ਰਲੈਂਡ ਰਵਾਨਾ ਹੋ ਚੁੱਕੇ ਹਨ।
ਇਹ ਵੀ ਪੜ੍ਹੋ :ਤਨਖਾਹੀਆ ਕਰਾਰ ਦਿੱਤੇ ਨੇਤਾਵਾਂ ਨੂੰ ਪੰਥਕ ਕਮੇਟੀ ’ਚੋਂ ਤੁਰੰਤ ਕੱਢਿਆ ਜਾਵੇ : ਕਾਲਕਾ, ਕਾਹਲੋਂ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ