ਸਿੱਖ ਐਸੋਸੀਏਸ਼ਨ ਨੇ ਫ਼ਿਰ ਰਚਿਆ ਇਤਿਹਾਸ, ਸਰਬਸੰਮਤੀ ਨਾਲ ਚੁਣੇ ਗਏ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ
Wednesday, Mar 08, 2023 - 11:00 AM (IST)
ਵਾਸ਼ਿੰਗਟਨ ਡੀ.ਸੀ. (ਰਾਜ ਗੋਗਨਾ)- ਕੁਝ ਹਫ਼ਤੇ ਪਹਿਲਾਂ ਗੁਰੂਘਰ ਸਿੱਖ ਐਸੋਸੀਏਸ਼ਨ ਆਫ਼ ਬਾਲਟੀਮੋਰ ਅਮਰੀਕਾ ਜੋ ਵਿਵਾਦਾਂ ਦਾ ਸ਼ਿਕਾਰ ਹੋ ਗਈ ਸੀ ਅਤੇ ਮਾਮਲਾ ਕੋਰਟ ਕਚਿਹਰੀ ਤੱਕ ਪਹੁੰਚ ਵੀ ਗਿਆ ਸੀ। ਦੋਵਾਂ ਧਿਰਾਂ ਵਲੋਂ ਅਦਾਲਤੀ ਚਾਰਾਜੋਈ ਸ਼ੁਰੂ ਕਰ ਦਿੱਤੀ ਗਈ ਸੀ। ਬੀਤੇ ਦਿਨ ਗੁਰੂਘਰ ਦੇ ਸ਼ਰਧਾਲੂ ਅਤੇ ਮੋਹਤਬਰ ਸੱਜਣਾਂ ਨੇ ਦੋਵਾਂ ਧਿਰਾਂ ਨਾਲ ਸੰਪਰਕ ਕਰ ਕੇ ਇਕ ਮੰਚ ’ਤੇ ਇਕੱਠੇ ਹੋਣ ਦੀ ਬੇਨਤੀ ਕੀਤੀ, ਜਿਸ ਨੂੰ ਦੋਵਾਂ ਧਿਰਾਂ ਦੇ ਨੁਮਾਇੰਦਿਆਂ ਨੇ ਕਬੂਲ ਕਰਦੇ ਹੋਏ ਸਾਰੇ ਮਸਲੇ ਆਪਸ ਵਿਚ ਮਿਲ ਬੈਠ ਕੇ ਹੱਲ ਕਰਨ ਲਈ ਆਪਣੀ ਪ੍ਰਵਾਨਗੀ ਦੇ ਦਿੱਤੀ। ਇਸ ਮੀਟਿੰਗ ਦੇ ਸਿੱਟੇ ਵਜੋਂ ਸਿੱਖ ਐਸੋਸੀਏਸ਼ਨ ਆਫ਼ ਬਾਲਟੀਮੋਰ ਦੀ ਸੰਗਤ ਨੇ ਇਕ ਵਾਰ ਫ਼ਿਰ ਇਤਿਹਾਸ ਰਚਦਿਆਂ ਚੋਣਾਂ ਨਾ ਕਰਵਾਉਣ ਦਾ ਫ਼ੈਸਲਾ ਕਰ ਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਸਰਬਸੰਮਤੀ ਨਾਲ ਚੁਣ ਲਏ।
ਸ੍ਰੀ ਅਕਾਲ ਪੁਰਖ ਦੀ ਮਿਹਰ ਨਾਲ ਦੋਵਾਂ ਪਾਰਟੀਆਂ ਦੇ ਨੇਤਾਵਾਂ ਨੇ ਮਿਲ ਬੈਠ ਕੇ ਪ੍ਰਬੰਧਕ ਕਮੇਟੀ ਨੂੰ ਅਮਲੀ ਰੂਪ ਦੇਣ ਦਾ ਸਿਫਤਯੋਗ ਕਾਰਜ ਮੁਕੰਮਲ ਕਰ ਲਿਆ ਅਤੇ ਇਸ ਮੌਕੇ ’ਤੇ ਹੋਈ ਸਰਬਸੰਮਤੀ ਚੋਣ ਵਿਚ ਭਾਈ ਗੁਰਪ੍ਰੀਤ ਸਿੰਘ ਸਨੀ ਨੂੰ ਗੁਰੂਘਰ ਦਾ ਪ੍ਰਧਾਨ ਅਤੇ ਭਾਈ ਚਰਨਜੀਤ ਸਿੰਘ ਸਰਪੰਚ ਨੂੰ ਬੋਰਡ ਚੇਅਰਮੈਨ ਬਣਾਇਆ ਗਿਆ। ਉਹਨਾਂ ਤੋਂ ਇਲਾਵਾ ਭਾਈ ਦਲਜੀਤ ਸਿੰਘ ਬੱਬੀ ਨੂੰ ਵਾਈਸ ਪ੍ਰਧਾਨ, ਭਾਈ ਹਰਭਜਨ ਸਿੰਘ ਨੂੰ ਸੈਕਟਰੀ, ਭਾਈ ਹਰਬੰਸ ਸਿੰਘ ਖਾਲਸਾ ਨੂੰ ਵਾਈਸ ਸੈਕਟਰੀ, ਬੀਬੀ ਰਮਿੰਦਰਜੀਤ ਕੌਰ ਨੂੰ ਖਜਾਨਚੀ, ਬੀਬੀ ਰਣਬੀਰ ਕੌਰ ਨੂੰ ਵਾਈਸ ਖਜਾਨਚੀ, ਭਾਈ ਗੁਰਚਰਨ ਸਿੰਘ ਨੂੰ ਪੀ.ਆਰ.ਓ, ਬੀਬੀ ਹਰਪ੍ਰੀਤ ਕੌਰ ਵਾਈਸ ਪੀ.ਆਰ.ਓ. ਅਤੇ ਭਾਈ ਗੁਰਵਿੰਦਰ ਸਿੰਘ ਖਾਲਸਾ ਨੂੰ ਬੋਰਡ ਦਾ ਵਾਈਸ ਚੇਅਰਮੈਨ ਚੁਣਿਆ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ-'ਖਾਲਿਸਤਾਨ ਰੈਫਰੈਂਡਮ ਦਾ ਕੋਈ ਕਾਨੂੰਨੀ ਆਧਾਰ ਨਹੀਂ' : ਆਸਟ੍ਰੇਲੀਆਈ ਹਾਈ ਕਮਿਸ਼ਨਰ
ਭਾਈ ਗੁਰਦੇਵ ਸਿੰਘ ਘੋਤੜਾ, ਭਾਈ ਹਰਜਿੰਦਰ ਸਿੰਘ ਲਾਡੀ ਅਤੇ ਭਾਈ ਮਨਿੰਦਰ ਸਿੰਘ ਸੇਠੀ ਨਵੇਂ ਬੋਰਡ ਆਫ ਟਰੱਸਟੀਜ਼ ਚੁਣੇ ਗਏ। ਨਵੇਂ ਚੁਣੇ ਗਏ ਅਹੁਦੇਦਾਰਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਗੁਰਦੁਆਰਾ ਸਾਹਿਬ ਦੀ ਚੜਦੀ ਕਲਾ ਦੀ ਅਰਦਾਸ ਕੀਤੀ ਅਤੇ ਆਪਣੀਆਂ ਸੇਵਾਵਾਂ ਤਨੋ, ਮਨੋ, ਧਨੋ ਦੇਣ ਦਾ ਪ੍ਰਣ ਕੀਤਾ। ਸਰਬਸੰਮਤੀ ਨਾਲ ਹੋਈ ਇਸ ਚੋਣ ਕਾਰਨ ਗੁਰਦੁਆਰਾ ਸਾਹਿਬ ਨਾਲ ਸਬੰਧਿਤ ਸੰਗਤ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਸਰਬਸੰਮਤੀ ਕਰਵਾਉਣ ਵਿਚ ਜਿਹੜੇ ਸੱਜਣਾ ਨੇ ਉਸਾਰੂ ਰੋਲ ਨਿਭਾਇਆ ਉਸ ਵਿਚ, ਰਤਨ ਸਿੰਘ, ਦਿਲਵੀਰ ਸਿੰਘ, ਗੁਰਦੇਵ ਸਿੰਘ ਘੋਤੜਾ, ਗੁਰਪ੍ਰੀਤ ਸਿੰਘ ਸਨੀ, ਹਰਬੰਸ ਸਿੰਘ ਖਾਲਸਾ, ਮਨਿੰਦਰ ਸਿੰਘ ਸੇਠੀ, ਹਰਿੰਦਰ ਸਿੰਘ ਰੋਮੀ, ਸੁਖਵਿੰਦਰ ਸਿੰਘ ਸਿੱਧੂ, ਜਸਵੰਤ ਸਿੰਘ ਧਾਲੀਵਾਲ, ਗੁਰਦਿਆਲ ਭੱੁਲਾ, ਜਰਨੈਲ ਸਿੰਘ ਟੀਟੂ, ਸਰਬਜੀਤ ਢਿੱਲੋਂ, ਸੁਖਵਿੰਦਰ ਸਿੰਘ ਘੋਗਾ, ਚਰਨਜੀਤ ਸਰਪੰਚ, ਧਰਮਪਾਲ ਸਿੰਘ, ਬਲਜਿੰਦਰ ਸਿੰਘ ਸ਼ੰਮੀ, ਹੈਪੀ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।