ਬ੍ਰਿਟੇਨ ਦੀ ਮਹਾਰਾਣੀ ਦੇ ਪਤੀ ਪ੍ਰਿੰਸ ਫੀਲਿਪ ਹਸਪਤਾਲ ''ਚ ਦਾਖਲ

2/18/2021 2:36:36 AM

ਲੰਡਨ (ਭਾਸ਼ਾ) - ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੇਥ-2 ਦੇ ਪਤੀ 99 ਸਾਲਾ ਪ੍ਰਿੰਸ ਫੀਲਿਪ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ। ਉਹ ਠੀਕ ਮਹਿਸੂਸ ਨਹੀਂ ਕਰ ਰਹੇ ਸਨ।
ਬਕਿੰਘਮ ਪੈਲੇਸ ਨੇ ਬੁੱਧਵਾਰ ਦੱਸਿਆ ਕਿ ਪ੍ਰਿੰਸ ਫੀਲਿਪ ਨੂੰ ਮੰਗਲਵਾਰ ਸ਼ਾਮ ਨਿੱਜੀ 'ਕਿੰਗ ਐਡਵਰਡ ਹਸਪਤਾਲ' ਵਿਚ ਦਾਖਲ ਕਰਾਇਆ ਗਿਆ। ਉਸ ਨੇ ਦੱਸਿਆ ਕਿ ਪ੍ਰਿੰਸ ਦੇ ਡਾਕਟਰ ਦੀ ਸਲਾਹ 'ਤੇ ਉਨ੍ਹਾਂ ਨੂੰ ਦਾਖਲ ਕਰਾਇਆ ਗਿਆ ਹੈ। ਪ੍ਰਿੰਸ ਦੇ ਕੁਝ ਦਿਨ ਤੱਕ ਹਸਪਤਾਲ ਵਿਚ ਦਾਖਲ ਰਹਿਣ ਦੀ ਸੰਭਾਵਨਾ ਹੈ ਤਾਂ ਜੋ ਉਨ੍ਹਾਂ ਸਿਹਤ 'ਤੇ ਨਜ਼ਰ ਰੱਖੀ ਜਾ ਸਕੇ ਅਤੇ ਉਹ ਆਰਾਮ ਕਰ ਸਕਣ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor Gurdeep Singh