ਹਾਂਗਕਾਂਗ ''ਚ ਸਰਕਾਰ ਖਿਲਾਫ ਮਾਰਚ ਤੇ ਪ੍ਰਦਰਸ਼ਨਕਾਰੀਆਂ ਨੇ ਚੀਨੀ ਦਫਤਰਾਂ ''ਤੇ ਮਾਰੇ ਆਂਡੇ

Sunday, Jul 21, 2019 - 10:16 PM (IST)

ਹਾਂਗਕਾਂਗ ''ਚ ਸਰਕਾਰ ਖਿਲਾਫ ਮਾਰਚ ਤੇ ਪ੍ਰਦਰਸ਼ਨਕਾਰੀਆਂ ਨੇ ਚੀਨੀ ਦਫਤਰਾਂ ''ਤੇ ਮਾਰੇ ਆਂਡੇ

ਹਾਂਗਕਾਂਗ - ਹਾਂਗਕਾਂਗ 'ਚ ਐਤਵਾਰ ਨੂੰ ਸਰਕਾਰ ਖਿਲਾਫ ਇਕ ਹੋਰ ਵਿਸ਼ਾਲ ਮਾਰਚ ਹੋਇਆ। ਰਾਤ 'ਚ ਇਸ ਮਾਰਚ ਦੇ ਅੰਤ 'ਚ ਮਾਸਕ ਪਾ ਕੇ ਪ੍ਰਦਰਸ਼ਨਕਾਰੀਆਂ ਨੇ ਚੀਨ ਦੇ ਸਥਾਨਕ ਦਫਤਰਾਂ 'ਤੇ ਆਂਡੇ ਮਾਰੇ। ਚੀਨ ਦੇ ਸ਼ਾਸ਼ਨ ਨੂੰ ਲੈ ਕੇ ਸਾਲਾਂ 'ਚ ਵੱਧਦੇ ਗੁੱਸੇ ਤੋਂ ਪੈਦਾ ਹੋਏ ਇਸ ਵਿਵਾਦ ਦਾ ਅੰਤ ਫਿਲਹਾਲ ਨਜ਼ਰ ਨਹੀਂ ਆ ਰਿਹਾ। ਪੁਲਸ ਅਤੇ ਉਰਗ ਪ੍ਰਦਰਸ਼ਨਕਾਰੀਆਂ ਵਿਚਾਲੇ ਕੁਝ ਹਫਤਿਆਂ 'ਚ ਕਈ ਵਾਰ ਹਿੰਸਕ ਝੜਪਾਂ ਹੋਈਆਂ ਹਨ ਅਤੇ ਕਈ ਵਾਰ ਮਾਰਚ ਹੋਏ ਹਨ।

PunjabKesari

ਇਨਾਂ ਘਟਨਾਵਾਂ ਨੂੰ ਹਾਂਗਕਾਂਗ ਦਾ ਹਾਲ ਹੀ ਦੇ ਸਾਲਾਂ ਦਾ ਸਭ ਤੋਂ ਗੰਭੀਰ ਸੰਕਟ ਮੰਨਿਆ ਜਾ ਰਿਹਾ ਹੈ। ਇਨਾਂ ਪ੍ਰਦਰਸ਼ਨਾਂ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਇਕ ਵਿਵਾਦਤ ਬਿੱਲ ਨੂੰ ਲੈ ਕੇ ਹੋਈ। ਇਸ ਬਿੱਲ ਦੇ ਪਾਸ ਹੋਣ ਜਾਣ 'ਤੇ ਕਿਸੇ ਦੋਸ਼ੀ ਨੂੰ ਚੀਨ ਹਵਾਲੇ ਕਰਨ ਦਾ ਰਾਹ ਸਾਫ ਹੋ ਜਾਂਦਾ। ਵਿਰੋਧ ਪ੍ਰਦਰਸ਼ਨ ਕਾਰਨ ਹੁਣ ਇਸ ਬਿੱਲ ਨੂੰ ਠੰਢੇ ਬਸਤੇ 'ਚ ਪਾ ਦਿੱਤਾ ਗਿਆ ਹੈ। ਹਾਲਾਂਕਿ ਵਿਰੋਧ ਪ੍ਰਦਰਸ਼ਨਾਂ ਨੇ ਵਿਆਪਕ ਰੂਪ ਲੈ ਲਿਆ ਹੈ ਅਤੇ ਹੁਣ ਲੋਕਤਾਂਤਰਿਕ ਸੁਧਾਰਾਂ, ਮਨੁੱਖੀ ਅਧਿਕਾਰਾਂ ਆਦਿ ਦੀ ਮੰਗ ਕੀਤੀ ਜਾ ਰਹੀ ਹੈ।

PunjabKesari


author

Khushdeep Jassi

Content Editor

Related News