ਇਜ਼ਰਾਈਲ ਦੇ ਪ੍ਰਧਾਨ ਮੰਤਰੀ 3-5 ਅਪ੍ਰੈਲ ਤੱਕ ਭਾਰਤ ਯਾਤਰਾ ’ਤੇ ਰਹਿਣਗੇ
Wednesday, Mar 23, 2022 - 02:09 AM (IST)
ਨਵੀਂ ਦਿੱਲੀ (ਭਾਸ਼ਾ)–ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ 3-5 ਅਪ੍ਰੈਲ ਤੱਕ ਭਾਰਤ ਦੀ ਯਾਤਰਾ ’ਤੇ ਰਹਿਣਗੇ ਅਤੇ ਉਨ੍ਹਾਂ ਦੀ ਇਸ ਯਾਤਰਾ ’ਚ ਖੇਤੀ, ਪਾਣੀ, ਕਾਰੋਬਾਰ, ਵਿਗਿਆਨ ਅਤੇ ਤਕਨੀਕ ਸਮੇਤ ਵੱਖ-ਵੱਖ ਖੇਤਰਾਂ ’ਚ ਸ਼ਾਨਦਾਰ ਦੋ-ਪੱਖੀ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ’ਤੇ ਚਰਚਾ ਹੋਣ ਦੀ ਉਮੀਦ ਹੈ। ਵਿਦੇਸ਼ ਮੰਤਰਾਲਾ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਚੀਨ ਨੇ ਭਾਰਤੀ ਵਿਦਿਆਰਥੀਆਂ ਨੂੰ ਪੜ੍ਹਾਈ ਪੂਰੀ ਕਰਨ ਲਈ ਵਾਪਸ ਬੁਲਾਉਣ ਦੇਣ ਮਾਮਲੇ 'ਚ ਧਾਰੀ ਚੁੱਪੀ
ਬੇਨੇਟ ਦੀ ਯਾਤਰਾ ਦਾ ਐਲਾਨ ਕਰਦੇ ਹੋਏ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ’ਤੇ ਬੇਨੇਟ ਭਾਰਤ ਦੀ 3 ਦਿਨਾ ਯਾਤਰਾ ’ਤੇ ਆ ਰਹੇ ਹਨ। ਪ੍ਰਧਾਨ ਮੰਤਰੀ ਦੇ ਰੂਪ ’ਚ ਬੇਨੇਟ ਦੀ ਇਹ ਪਹਿਲੀ ਭਾਰਤ ਯਾਤਰਾ ਹੋਵੇਗੀ। ਉਨ੍ਹਾਂ ਦੀ ਇਹ ਯਾਤਰਾ ਅਜਿਹੇ ਸਮੇਂ ’ਚ ਹੋ ਰਹੀ ਹੈ, ਜਦ ਦੋਵੇਂ ਦੇਸ਼ ਆਪਣੇ ਸਿਆਸੀ ਸਬੰਧਾਂ ਦੀ ਸਥਾਪਨਾ ਦੀ 30ਵੀਂ ਵਰ੍ਹੇਗੰਢ ਅਤੇ ਭਾਰਤ ਆਪਣੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਸਮਾਰੋਹ ਮਨਾ ਰਿਹਾ ਹੈ।
ਇਹ ਵੀ ਪੜ੍ਹੋ : ਇਲਾਜ ਦੌਰਾਨ ਗਰਭਵਤੀ ਔਰਤ ਦੀ ਹੋਈ ਮੌਤ, ਹਸਪਤਾਲ ਦੇ ਬਾਹਰ ਪਰਿਵਾਰਕ ਮੈਂਬਰਾਂ ਨੇ ਲਾਇਆ ਧਰਨਾ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ