ਪੋਪ ਨੇ ਕੋਰੋਨਾ ਨਾਲ ਨਜਿੱਠਣ ਲਈ ਯੂਰਪੀ ਸੰਘ ਦੇ ਦੇਸ਼ਾਂ ਨੂੰ ਇਕੱਠੇ ਹੋਣ ਦੀ ਕੀਤੀ ਅਪੀਲ

05/11/2020 1:17:03 AM

ਵੈਟੀਕਨ ਸਿਟੀ - ਪੋਪ ਫ੍ਰਾਂਸਿਸ ਨੇ ਯੂਰਪੀ ਸੰਘ ਦੇ ਦੇਸ਼ਾਂ ਤੋਂ ਕੋਰੋਨਾਵਾਇਰਸ ਗਲੋਬਲ ਮਹਾਮਾਰੀ ਦੇ ਸਮਾਜਿਕ ਅਤੇ ਆਰਥਿਕ ਨਤੀਜਿਆਂ ਦੇ ਨਾਲ ਮਿਲ ਕੇ ਨਜਿੱਠਣ ਦਾ ਜ਼ਿਕਰ ਕੀਤਾ ਹੈ। ਪੋਪ ਨੇ ਐਤਵਾਰ ਨੂੰ ਪ੍ਰਾਥਨਾ ਸਭਾ ਵਿਚ ਆਖਿਆ ਕਿ 75 ਸਾਲਾ ਪਹਿਲਾਂ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਯੂਰਪ ਨੇ ਮੇਲ-ਮਿਲਾਪ ਦੀ ਚੁਣੌਤੀਪੂਰਣ ਪ੍ਰਕਿਰਿਆ ਸ਼ੁਰੂ ਕੀਤੀ ਸੀ।

ਉਨ੍ਹਾਂ ਆਖਿਆ ਕਿ ਇਸ ਪ੍ਰਕਿਰਿਆ ਨੇ ਯੂਰਪ ਦਾ ਏਕੀਕਰਣ ਕੀਤਾ ਅਤੇ ਸ਼ਾਂਤੀ ਦਾ ਲੰਬਾ ਦੌਰ ਦਿੱਤਾ, ਜਿਸ ਦਾ ਫਾਇਦਾ ਸਾਨੂੰ ਅੱਜ ਮਿਲ ਰਿਹਾ ਹੈ। ਉਨ੍ਹਾਂ ਨੇ ਪ੍ਰਾਥਨਾ ਕੀਤੀ ਕਿ ਜਿਸ ਭਾਵਨਾ ਨੇ ਯੂਰਪੀ ਏਕੀਕਰਣ ਦੇ ਯਤਨਾਂ ਨੂੰ ਪ੍ਰੇਰਿਤ ਕੀਤਾ ਉਹੀ ਭਾਵਨਾ ਕੋਰੋਨਾਵਾਇਰਸ ਐਮਰਜੰਸੀ ਵਿਚ ਸਦਭਾਵਨਾ ਅਤੇ ਸਹਿਯੋਗ ਦੀ ਭਾਵਨਾ ਦੇ ਨਾਲ ਉਨਾਂ ਸਾਰਿਆਂ ਨੂੰ ਪ੍ਰੇਰਿਤ ਕਰੇ ਜਿਨ੍ਹਾਂ ਦੀ ਯੂਰਪੀ ਸੰਘ ਵਿਚ ਜ਼ਿੰਮੇਵਾਰੀ ਹੈ। ਪੋਪ ਆਪਣੇ ਦਫਤਰ ਵਿਚ ਯੂਰਪੀ ਦੇਸ਼ਾਂ ਤੋਂ ਯੂਰਪੀ ਦੇਸ਼ਾਂ ਤੋਂ ਰਾਸ਼ਟਰਵਾਦ ਤੋਂ ਬਚਣ ਅਤੇ ਇਮੀਗ੍ਰੇਸ਼ਨ ਜਿਹੇ ਮੁੱਦਿਆਂ 'ਤੇ ਨਾਲ ਆਉਣ ਦੀ ਅਪੀਲ ਕਰਦੇ ਰਹੇ ਹਨ।


Khushdeep Jassi

Content Editor

Related News