ਮਿਆਂਮਾਰ ’ਚ ਪ੍ਰਦਰਸ਼ਨਕਾਰੀਆਂ ਖਿਲਾਫ ਜੁੰਟਾ ਨੇ ਫਿਰ ਕੀਤੀ ਸਖ਼ਤ ਕਾਰਵਾਈ

04/10/2021 8:49:10 PM

ਯੰਗੂਨ-ਮਿਆਂਮਾਰ ’ਚ ਸੁਰੱਖਿਆ ਬਲਾਂ ਨੇ ਫੌਜੀ ਤਖਤਾਪਲਟ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ’ਤੇ ਫਿਰ ਸਖ਼ਤ ਕਾਰਵਾਈ ਕੀਤੀ, ਜਿਸ 'ਚ ਕਈ ਲੋਕ ਮਾਰੇ ਗਏ। ਇਸ ਦਰਮਿਆਨ, ਸੱਤਾਧਾਰੀ ਜੁੰਟਾ ਦੇ ਬੁਲਾਰੇ ਨੇ ਨੇਪੀਤਾ ’ਚ ਇਕ ਪੱਤਰਕਾਰ ਸੰਮੇਲਨ ਦੌਰਾਨ ਸੁਰੱਖਿਆ ਬਲਾਂ ਦੀ ਕਾਰਵਾਈ ਦਾ ਬਚਾਅ ਕੀਤਾ।ਆਨਲਾਈਨ ਸਮਾਚਾਰ ਸਾਈਟ ਅਤੇ ਸੋਸ਼ਲ ਮੀਡੀਆ ’ਤੇ ਸ਼ੁੱਕਰਵਾਰ ਨੂੰ ਜਾਰੀ ਰਿਪੋਰਟ ’ਚ ਕਿਹਾ ਗਿਆ ਕਿ ਯੰਗੂਨ ਤੋਂ ਲਗਭਗ 100 ਕਿਲੋਮੀਟਰ ਪੂਰਬ ਉੱਤਰ ’ਚ ਸਥਿਤ ਬਾਗੋ ’ਚ ਸਰਕਾਰੀ ਸੁਰੱਖਿਆ ਬਲਾਂ ਅਤੇ ਪੁਲਸ ਦੀ ਕਾਰਵਾਈ ’ਚ ਘੱਟੋ-ਘੱਟ ਚਾਰ ਲੋਕ ਮਾਰੇ ਗਏ।

ਇਹ ਵੀ ਪੜ੍ਹੋ-ਕੋਰੋਨਾ ਦੇ ਡਰ ਤੋਂ ਦੇਸ਼ ਛੱਡ ਰਹੇ ਹਨ ਲੋਕ, ਏਅਰਪੋਰਟ 'ਤੇ ਬ੍ਰਿਟੇਨ ਜਾਣ ਵਾਲਿਆਂ ਦੀ ਇਕੱਠੀ ਹੋਈ ਭੀੜ

‘ਬਾਗੋ ਵੀਕਲੀ ਜਰਨਲ ਆਨਲਾਈਨ’ ਨੇ ਦੱਸਿਆ ਕਿ ਸ਼ਹਿਰ ਦੇ ਮੁੱਖ ਹਸਪਤਾਲ ’ਚ ਉਸਦੇ ਇਕ ਸੂਤਰ ਮੁਤਾਬਕ, ਇਸ ਕਾਰਵਾਈ ’ਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋਈ ਹੈ। ਸੁਰੱਖਿਆ ਬਲਾਂ ਨੇ ਇਸ ਹਫਤੇ ਤੀਸਰੀ ਵਾਰ ਪ੍ਰਦਰਸ਼ਨਕਾਰੀਆਂ ’ਤੇ ਜਾਨਲੇਵਾ ਹਮਲਾ ਕੀਤਾ ਹੈ। ਫੌਜ ਨੇ ਆਂਗ ਸਾਨ ਸੂ ਚੀ ਦੀ ਸਰਕਾਰ ਨੂੰ ਡਿੱਗਾ ਕੇ ਇਕ ਫਰਵਰੀ ਨੂੰ ਤਖਤਾਪਲਟ ਕੀਤਾ ਸੀ। ਦੇਸ਼ ਦੇ ਉੱਤਰ ’ਚ ਕੈਲੇ ਅਤੇ ਤਜੇ ਕਸਬਿਆਂ ’ਚ ਬੁੱਧਵਾਰ ਨੂੰ ਪ੍ਰਦਰਸ਼ਨਕਾਰੀਆਂ ’ਤੇ ਕੀਤੀ ਗਈ ਕਾਰਵਾਈ ’ਚ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਹੋ ਗਈ।

ਇਹ ਵੀ ਪੜ੍ਹੋ-ਇੰਡੋਨੇਸ਼ੀਆ 'ਚ ਜ਼ਬਰਦਸਤ ਭੂਚਾਲ ਦੇ ਝਟਕੇ, ਇਕ ਦੀ ਮੌਤ

ਸੁਰੱਖਿਆ ਬਲਾਂ ’ਤੇ ਪ੍ਰਦਰਸ਼ਨਕਾਰੀਆਂ ਖਿਲਾਫ ਗ੍ਰੇਨੇਡ ਅਤੇ ਮੋਟਰਾਰ ਵਰਗੇ ਹਥਿਆਰਾਂ ਦੀ ਵਰਤੋਂ ਕਰਨ ਦਾ ਦੋਸ਼ ਹੈ। ਦੇਸ਼ ਭਰ ’ਚ ਜ਼ਿਆਦਾਤਰ ਪ੍ਰਦਰਸ਼ਨ ਸ਼ਾਂਤਮਈ ਰਹੇ ਅਤੇ ਪ੍ਰਦਰਸ਼ਨਕਾਰੀਆਂ ਨੇ ਸ਼ਾਂਤੀ ਦਾ ਮਾਰਗ ਅਪਨਾਇਆ। ਕਈ ਸੋਸ਼ਲ ਮੀਡੀਆ ਰਿਪੋਰਟ ਮੁਤਾਬਕ ਸ਼ੁੱਕਰਵਾਰ ਨੂੰ ਵੀ ਕਈ ਸਥਾਨਾਂ ’ਤੇ ਸੁਰੱਖਿਆ ਬਲਾਂ ਨੇ ਹਿੰਸਾ ਦੀ ਵਰਤੋਂ ਕੀਤੀ। ਪ੍ਰਦਰਸ਼ਨ ’ਚ ਮਾਰੇ ਗਏ ਲੋਕਾਂ ਦਾ ਰਿਕਾਰਡ ਰੱਖਣ ਵਾਲੇ ਸੰਗਠਨ ‘ਅਸਿਸਟੈਂਟ ਐਸੋਸੀਏਸ਼ਨ ਫਾਰ ਪੋਲੀਟੀਕਲ ਪ੍ਰਿਜਨਰਸ’ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ’ਤੇ ਫੌਜੀ ਕਾਰਵਾਈ ’ਚ ਵੀਰਵਾਰ ਤੱਕ ਘੱਟੋ-ਘੱਟ 614 ਲੋਕ ਮਾਰੇ ਗਏ ਹਨ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News