ਅਣਖ ਦੀ ਖ਼ਾਤਰ ਪਤੀ ਨੇ ਆਪਣੇ ਜੀਜੇ ਨਾਲ ਮਿਲ ਕੇ ਪਤਨੀ ਦਾ ਕੀਤਾ ਕਤਲ

Saturday, Sep 02, 2023 - 06:18 PM (IST)

ਅਣਖ ਦੀ ਖ਼ਾਤਰ ਪਤੀ ਨੇ ਆਪਣੇ ਜੀਜੇ ਨਾਲ ਮਿਲ ਕੇ ਪਤਨੀ ਦਾ ਕੀਤਾ ਕਤਲ

ਗੁਰਦਾਸਪੁਰ/ਪਾਕਿਸਤਾਨ (ਵਿਨੋਦ) : ਪਾਕਿਸਤਾਨ ਦੇ ਰਾਜਨਪੁਰ ਜ਼ਿਲ੍ਹੇ ਦੇ ਕਬਾਇਲੀ ਖੇਤਰ ’ਚ ਚੂਚਾ ਬਾਰਡਰ ਮਿਲਟਰੀ ਪੁਲਸ (ਬੀ.ਐੱਮ.ਪੀ.) ਸਟੇਸ਼ਨ ਦੀ ਹੱਦ ’ਚ ਅਲਕਾਨੀ ਕਬੀਲੇ ਦੀ ਇਕ ਵਿਆਹੁਤਾ ਔਰਤ ’ਤੇ ਉਸ ਦੇ ਪਤੀ ਅਤੇ ਉਸ ਦੇ ਸਾਥੀਆਂ ਵਲੋਂ ਅਣਖ ਲਈ ਕਥਿਤ ਤੌਰ ’ਤੇ ਪਥਰਾਅ ਕੀਤਾ ਗਿਆ ਅਤੇ ਉਸ ਨੂੰ ਮਾਰ ਦਿੱਤਾ। ਜਦਕਿ ਔਰਤ ਨੇ ਵੀ ਕਬੀਲੇ ਦੇ ਨਿਯਮ ਅਨੁਸਾਰ ਬਲਦੇ ਕੋਲਿਆਂ ’ਤੇ ਚੱਲ ਕੇ ਆਪਣੀ ਬੇਗੁਨਾਹੀ ਦਾ ਸਬੂਤ ਦਿੱਤਾ ਸੀ।

ਇਹ ਵੀ ਪੜ੍ਹੋ-  ਕੁੜੀ ਦੀ ਫਾਹੇ ਨਾਲ ਲਟਕਦੀ ਮਿਲੀ ਲਾਸ਼, ਪਿਓ ਨੇ ਕਿਹਾ ਮੇਰੀ ਪਤਨੀ ਨੇ ਭਾਬੀਆਂ ਨਾਲ ਮਿਲ ਕੀਤਾ ਕਤਲ

ਸਰਹੱਦ ਪਾਰਲੇ ਸੂਤਰਾਂ ਅਨੁਸਾਰ ਰੇਸ਼ਮਾ ਨਾਂ ਦੀ ਔਰਤ ਜਿਸ ’ਤੇ ਇਕ ਵਿਅਕਤੀ ਨਾਲ ਨਾਜਾਇਜ਼ ਸਬੰਧ ਹੋਣ ਦੇ ਦੋਸ਼ ਸਨ, ਨੂੰ ਉਸ ਦੇ ਪਤੀ ਬਰਕਤ ਖਾਨ, ਉਸ ਦੇ ਜੀਜਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਕਥਿਤ ਤੌਰ ’ਤੇ ਪੱਥਰਾਂ ਅਤੇ ਡੰਡਿਆਂ ਨਾਲ ਸਿਰ ਕੁਚਲ ਕੇ ਕਤਲ ਕਰ ਦਿੱਤਾ ਸੀ। ਜਦਕਿ ਦੋਸ਼ੀ ਮੌਕੇ ਤੋਂ ਫ਼ਰਾਰ ਹੋਣ ’ਚ ਕਾਮਯਾਬ ਹੋ ਗਿਆ। ਚੂਚਾ ਕਬਾਇਲੀ ਖ਼ੇਤਰ 'ਚ ਬੀਐੱਮਪੀ ਨੇ ਪਾਕਿਸਤਾਨ ਪੀਨਲ ਕੋਡ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਸ਼ੱਕੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।                            

ਇਹ ਵੀ ਪੜ੍ਹੋ- ਡੇਢ ਦਹਾਕਾ ਸਿਡਨੀ ਤੋਂ ਪਿੰਡ ਆਉਣ ਨੂੰ ਤਰਸਦਾ ਰਿਹਾ ਨੌਜਵਾਨ, ਇਕੋ ਝਟਕੇ ਸਭ ਕੁਝ ਹੋ ਗਿਆ ਖ਼ਤਮ

ਸੂਤਰਾਂ ਅਨੁਸਾਰ ਕਰੀਬ ਇਕ ਮਹੀਨਾ ਪਹਿਲਾਂ ਮ੍ਰਿਤਕ ਔਰਤ ਨੇ ਕਬੀਲੇ ਦੇ ਨਿਯਮਾਂ ਅਨੁਸਾਰ ਔਸ (ਅੱਗ ਦੁਆਰਾ ਮੁਕੱਦਮਾ) ਨਾਮਕ ਸਥਾਨਕ ਕਬਾਇਲੀ ਫਾਇਰ ਟੈਸਟ ਵੀ ਕਰਵਾਇਆ ਸੀ। ਜਿਸ ਵਿਚ ਇਕ ਦੋਸ਼ੀ ਆਪਣੀ ਬੇਗੁਨਾਹੀ ਸਾਬਤ ਕਰਨ ਲਈ ਬਲਦੇ ਕੋਲਿਆਂ ’ਤੇ ਤੁਰਦਾ ਹੈ। ਬੀਬੀ ਰੇਸ਼ਮਾ ਆਪਣੇ ਪੈਰ ਸੜਨ ਤੋਂ ਬਿਨਾਂ ਬਲਦੇ ਕੋਲਿਆਂ ’ਤੇ ਸਫ਼ਲਤਾਪੂਰਵਕ ਚੱਲ ਪਈ ਸੀ। ਜਿਸ ਕਾਰਨ ਉਸ ਨੇ ਆਪਣੀ ਬੇਗੁਨਾਹੀ ਸਾਬਤ ਕਰ ਦਿੱਤੀ। ਪਰ ਇਸ ਦੇ ਬਾਵਜੂਦ ਉਸ ਦੇ ਪਤੀ ਨੇ ਉਸ ਦੇ ਜੀਜਾ ਅਤੇ ਇੱਕ ਹੋਰ ਵਿਅਕਤੀ ਨਾਲ ਮਿਲ ਕੇ ਰੇਸ਼ਮਾ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ, ਇਹ ਕਹਿੰਦੇ ਹੋਏ ਕਿ ਬੀਐੱਮਪੀ ਟੀਮਾਂ ਫਰਾਰ ਹੋਣ ਵਿੱਚ ਕਾਮਯਾਬ ਹੋਣ ਵਾਲੇ ਸ਼ੱਕੀਆਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀਆਂ ਹਨ।

ਇਹ ਵੀ ਪੜ੍ਹੋ- ਸੁਰੱਖਿਆ ਏਜੰਸੀਆਂ ਆਈਆਂ ਹਰਕਤ 'ਚ, ਸਰਹੱਦੀ ਖ਼ੇਤਰ 'ਚੋਂ ਬਰਾਮਦ ਹੋਈਆਂ ਇਹ ਵਸਤੂਆਂ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News