2 ਅਪ੍ਰੈਲ ਤੋਂ ਐੱਚ-1ਬੀ ਵੀਜ਼ਾ ਐਪਲੀਕੇਸ਼ਨ ਦੀ ਪ੍ਰਕਿਰਿਆ ਸ਼ੁਰੂ, ਹੋਵੇਗੀ ਸਖਤ ਜਾਂਚ

Sunday, Apr 01, 2018 - 04:40 PM (IST)

ਵਾਸ਼ਿੰਗਟਨ (ਬਿਊਰੋ)— ਅਮਰੀਕਾ ਵਿਚ ਨੌਕਰੀ ਲਈ ਐੱਚ-1ਬੀ ਵੀਜ਼ਾ ਐਪਲੀਕੇਸ਼ਨ ਦੀ ਪ੍ਰਕਿਰਿਆ ਸੋਮਵਾਰ (2 ਅਪ੍ਰੈਲ) ਤੋਂ ਸ਼ੁਰੂ ਹੋਵੇਗੀ। ਉੱਚ ਹੁਨਰ ਵਾਲੇ ਭਾਰਤੀ ਪੇਸ਼ੇਵਰਾਂ ਵਿਚ ਇਸ ਵਰਕ ਵੀਜ਼ਾ ਦੀ ਸਭ ਤੋਂ ਜ਼ਿਆਦਾ ਮੰਗ ਰਹਿੰਦੀ ਹੈ। ਇਸ ਵਾਰੀ ਟਰੰਪ ਪ੍ਰਸ਼ਾਸਨ ਇਸ ਵੀਜ਼ਾ ਐਪਲੀਕੇਸ਼ਨ ਦੀ ਸਖਤ ਜਾਂਚ ਕਰੇਗਾ। ਅਮਰੀਕੀ ਸਿਟੀਜ਼ਨਸ਼ਿਪ ਐਂਡ ਇਮੀਗਰੇਸ਼ਨ ਸਰਵਿਸਿਜ਼ (ਯੂ. ਐੱਸ. ਸੀ. ਆਈ. ਐੱਸ.) ਨੇ ਸੰਕੇਤ ਦਿੱਤਾ ਹੈ ਕਿ ਐਪਲੀਕੇਸ਼ਨ ਵਿਚ ਮਾਮੂਲੀ ਗਲਤੀਆਂ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾਵੇਗਾ। ਇਸ ਲਈ ਇਸ ਵਾਰੀ ਐਪਲੀਕੇਸ਼ਨ ਰੱਦ ਹੋਣ ਦੀ ਦਰ ਕਾਫੀ ਜ਼ਿਆਦਾ ਰਹਿਣ ਦੀ ਉਮੀਦ ਹੈ। 
ਯੂ. ਐੱਸ. ਸੀ. ਆਈ. ਐੱਸ. ਐੱਚ-1ਬੀ ਵੀਜ਼ਾ ਪ੍ਰਕਿਰਿਆ ਨੂੰ ਦੇਖਣ ਵਾਲੀ ਫੈਡਰਲ ਏਜੰਸੀ ਹੈ। ਸਾਲ 2019 ਦੇ ਵਿੱਤੀ ਸਾਲ ਲਈ ਐੱਚ-1ਬੀ ਵੀਜ਼ਾ ਐਪਲੀਕੇਸ਼ਨ ਪ੍ਰਕਿਰਿਆ ਸ਼ੁਰੂ ਹੋਣ ਦੇ ਕਾਫੀ ਦਿਨ ਪਹਿਲਾਂ ਯੂ. ਐੱਸ. ਸੀ. ਆਈ. ਐੱਸ. ਨੇ ਡੁਪਲੀਕੇਟ ਐਪਲੀਕੇਸ਼ਨਾਂ ਰੱਦ ਕਰਨ ਦੀ ਚਿਤਾਵਨੀ ਦਿੱਤੀ ਸੀ। ਇਸ ਦੇ ਇਲਾਵਾ ਇਹ ਵੀ ਕਿਹਾ ਗਿਆ ਹੈ ਕਿ ਜਲਦੀ ਤੋਂ ਜਲਦੀ ਐੱਚ-1 ਬੀ ਵੀਜ਼ਾ ਦੀ ਮੰਗ ਦੀ ਅਪੀਲ ਵਾਲੀਆਂ ਐਪਲੀਕੇਸ਼ਨਾਂ ਰੱਦ ਕਰ ਦਿੱਤੀਆਂ ਜਾਣਗੀਆਂ। ਵੱਡੀ ਗਿਣਤੀ ਵਿਚ ਐਪਲੀਕੇਸ਼ਨਾਂ ਆਉਣ ਦੀ ਉਮੀਦ ਅਤੇ ਉਨ੍ਹਾਂ ਦੀ ਜਾਂਚ ਨੂੰ ਦੇਖਦੇ ਹੋਏ ਪ੍ਰੀਮੀਅਮ ਵੀਜ਼ਾ ਪ੍ਰਕਿਰਿਆ ਨੂੰ ਅਸਥਾਈ ਤੌਰ 'ਤੇ ਰੋਕ ਦਿੱਤਾ ਗਿਆ ਹੈ। ਬਿਨੈਕਾਰਾਂ ਤੋਂ ਐਪਲੀਕੇਸ਼ਨ ਫਾਰਮ ਦੇ ਸਾਰੇ ਸੈਕਸ਼ਨਾਂ ਨੂੰ ਸਹੀ ਤਰੀਕੇ ਨਾਲ ਪੂਰਾ ਕਰਨ ਅਤੇ ਐਪਲੀਕੇਸ਼ਨ ਨਾਲ ਵੀਜ਼ਾ ਪਾਉਣ ਵਾਲੇ ਦੇ ਜਾਇਜ਼ ਪਾਸਪੋਰਟ ਦੀ ਕਾਪੀ ਸ਼ਾਮਲ ਕਰਨ ਲਈ ਕਿਹਾ ਗਿਆ ਹੈ। ਯੂ. ਐੱਸ. ਸੀ. ਆਈ. ਐੱਸ. ਨੇ ਹਾਲੇ ਤੱਕ ਇਹ ਸੰਕੇਤ ਨਹੀਂ ਦਿੱਤਾ ਹੈ ਕਿ ਬੀਤੇ ਸਾਲਾਂ ਦੀ ਤਰ੍ਹਾਂ ਵੀਜ਼ਾ ਲਈ ਕੰਪਿਊਟਰ ਡ੍ਰਾ ਕੱਢੇ ਜਾਣਗੇ ਜਾਂ ਨਹੀਂ। ਅਮਰੀਕੀ ਸੰਸਦ ਵੱਲੋਂ ਤੈਅ ਐੱਚ-1ਬੀ ਵੀਜ਼ਾ ਦੀਆਂ ਤੈਅ ਗਿਣਤੀ ਨਾਲੋਂ ਜ਼ਿਆਦਾ ਐਪਲੀਕੇਸ਼ਨਾਂ ਮਿਲਣ ਕਾਰਨ ਅਜਿਹਾ ਕੀਤਾ ਗਿਆ ਹੈ। ਸੰਸਦ ਨੇ ਹਰ ਵਿੱਤੀ ਸਾਲ ਲਈ 65,000 ਵੀਜ਼ਾ ਜਾਰੀ ਕਰਨ ਦੀ ਵਧੀਕ ਸੀਮਾ ਤੈਅ ਕੀਤੀ ਹੈ। ਬੀਤੇ ਸਾਲਾਂ ਦੀ ਤਰ੍ਹਾਂ ਭਾਰਤੀ ਕੰਪਨੀਆਂ ਨੂੰ ਹੋਰ ਦੇਸ਼ਾਂ ਦੀ ਤੁਲਨਾ ਵਿਚ ਕਾਫੀ ਜ਼ਿਆਦਾ ਫੀਸ ਦੇਣੀ ਹੋਵੇਗੀ। ਹਰ ਐੱਚ-1ਬੀ ਵੀਜ਼ਾ ਲਈ ਐਪਲੀਕੇਸ਼ਨ ਲਈ 6,000 ਡਾਲਰ (ਕਰੀਬ 3.9 ਲੱਖ ਰੁਪਏ) ਫੀਸ ਲੱਗੇਗੀ।


Related News