ਲੜਕੀ ਨੇ 15 ਲੱਖ ਡਾਲਰ ''ਚ ਵੇਚਿਆ ਕੁਆਰਾਪਨ, ਜਾਣੋ ਪੂਰਾ ਮਾਮਲਾ

Tuesday, Mar 27, 2018 - 10:37 AM (IST)

ਲੰਡਨ (ਬਿਊਰੋ)— ਜ਼ਿੰਦਗੀ ਵਿਚ ਤਰੱਕੀ ਲਈ ਇਨਸਾਨ ਨੂੰ ਸਖਤ ਸੰਘਰਸ਼ ਕਰਨਾ ਪੈਂਦਾ ਹੈ। ਅੱਜ ਦੀ ਨੌਜਵਾਨ ਪੀੜ੍ਹੀ ਤਰੱਕੀ ਲਈ ਨਵੇਂ-ਨਵੇਂ ਰਾਹ ਲੱਭ ਰਹੀ ਹੈ। ਤਰੱਕੀ ਪਾਉਣ ਲਈ ਲੰਡਨ ਦੀ ਲੜਕੀ ਨੇ ਅਜੀਬ ਰਸਤਾ ਚੁਣਿਆ ਹੈ। ਇਕ 26 ਸਾਲਾ ਲੜਕੀ ਨੇ ਕੱਲ ਆਪਣਾ ਕੁਆਰਾਪਨ ਇਕ ਹਾਲੀਵੁੱਡ ਐਕਟਰ ਨੂੰ ਵੇਚ ਦਿੱਤਾ। ਲੜਕੀ ਨੇ ਆਪਣੇ ਕੁਆਰੇਪਨ ਦੀ ਕੀਮਤ ਤਕਰੀਬਨ 15 ਲੱਖ ਡਾਲਰ ਮਤਲਬ 9 ਕਰੋੜ 70 ਲੱਖ ਤੋਂ ਜ਼ਿਆਦਾ ਦੀ ਲਗਾਈ। ਲੰਡਨ ਵਿਚ ਰਹਿਣ ਵਾਲੀ ਜੈਸਮੀਨ ਨੇ ਬੀਤੇ ਸਾਲ ਵੀ ਖੁਦ ਨੂੰ ਐਸਕੋਰਟ ਸਾਈਟ 'ਤੇ ਲਿਸਟ ਕੀਤਾ ਸੀ ਤਾਂ ਜੋ ਆਪਣਾ ਬਿਜਨਸ ਸ਼ੁਰੂ ਕਰਨ ਲਈ ਉਹ ਪੈਸਾ ਇਕੱਠਾ ਕਰ ਸਕੇ। ਖਬਰਾਂ ਮੁਤਾਬਕ ਜੈਸਮੀਨ ਦਾ ਕੁਆਰਾਪਨ ਲਾਸ ਏਂਜਲਸ ਵਿਚ ਰਹਿਣ ਵਾਲੇ ਇਕ ਹਾਲੀਵੁੱਡ ਐਕਟਰ ਨੇ ਖਰੀਦਿਆ। ਉਸ ਨੇ ਮਿਊਨਿਖ ਦੇ ਵਪਾਰੀ ਅਤੇ ਮੈਨਚੈਸਟਰ ਯੂਨਾਈਟਿਡ ਦੇ ਫੁੱਟਬਾਲਰ ਤੋਂ ਵੀ ਜ਼ਿਆਦਾ ਬੋਲੀ ਲਗਾਈ। ਇਸ ਐਕਟਰ ਨਾਲ ਜੈਸਮੀਨ ਦੀ ਮੁਲਾਕਾਤ ਅਪ੍ਰੈਲ ਵਿਚ ਇਕ ਹੋਟਲ ਵਿਚ ਹੋਵੇਗੀ। ਜੈਸਮੀਨ ਨੇ ਇਹ ਵੀ ਦੱਸਿਆ ਕਿ ਨੀਲਾਮੀ ਤੋਂ ਪਹਿਲਾਂ ਉਸ ਨੇ ਬੋਲੀ ਲਗਾਉਣ ਵਾਲੇ ਤਿੰਨ ਵਿਅਕਤੀਆਂ ਨਾਲ ਮੁਲਾਕਾਤ ਕੀਤੀ ਅਤੇ ਉਸ ਦਾ ਅਨੁਭਵ ਸ਼ਾਨਦਾਰ ਰਿਹਾ। ਜੈਸਮੀਨ ਮੁਤਾਬਕ,''ਮੇਰੇ ਮਾਤਾ-ਪਿਤਾ ਨੇ ਸ਼ੁਰੂ ਤੋਂ ਹੀ ਮੇਰਾ ਸਮਰਥਨ ਕੀਤਾ ਹੈ। ਉਨ੍ਹਾਂ ਨੂੰ ਸਭ ਕੁਝ ਪਤਾ ਹੈ ਅਤੇ ਉਹ ਸਭ ਕੁਝ ਮੰਨ ਚੁੱਕੇ ਹਨ। ਮੈਂ 26 ਸਾਲ ਦੀ ਹਾਂ ਅਤੇ ਹੁਣ ਮੈਨੂੰ ਪਤਾ ਹੈ ਕਿ ਮੈਨੂੰ ਆਪਣੇ ਸਰੀਰ ਨਾਲ ਕੀ ਕਰਨਾ ਚਾਹੀਦਾ ਹੈ। ਮੈਨੂੰ ਇਸ ਬਾਰੇ ਫੈਸਲਾ ਲੈਣ ਦਾ ਪੂਰਾ ਹੱਕ ਹੈ। ਮੈਨੂੰ ਆਪਣੇ ਫੈਸਲੇ 'ਤੇ ਪੂਰਾ ਭਰੋਸਾ ਹੈ।''


Related News