ਭਾਰਤ ਵਾਂਗ ਨੇਪਾਲ 'ਚ ਵੀ ਮਨਾਇਆ ਜਾ ਰਿਹੈ ਭਾਈ ਦੂਜ ਦਾ ਤਿਉਹਾਰ

Saturday, Oct 21, 2017 - 11:34 AM (IST)

ਭਾਰਤ ਵਾਂਗ ਨੇਪਾਲ 'ਚ ਵੀ ਮਨਾਇਆ ਜਾ ਰਿਹੈ ਭਾਈ ਦੂਜ ਦਾ ਤਿਉਹਾਰ

ਕਾਠਮਾਂਡੂ,(ਭਾਸ਼ਾ)— ਨੇਪਾਲ 'ਚ ਸ਼ਨੀਵਾਰ ਨੂੰ ਦੇਸ਼ ਦੇ ਦੂਜੇ ਸਭ ਤੋਂ ਪਵਿੱਤਰ ਤਿਉਹਾਰ ਭਾਈ ਦੂਜ ਨੂੰ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਭੈਣਾਂ ਆਪਣੇ ਭਰਾਵਾਂ ਦੇ ਸੁੱਖ, ਸ਼ਾਂਤੀ ਅਤੇ ਲੰਬੀ ਉਮਰ ਦੀ ਇੱਛਾ ਕਰਦੇ ਹੋਏ ਉਨ੍ਹਾਂ ਦੇ ਟਿੱਕਾ ਲਗਾਉਂਦੀਆਂ ਹਨ। ਭਾਰਤ ਵਾਂਗ ਇੱਥੇ ਵੀ ਇਸ ਦਿਨ ਨੂੰ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਭਾਈ ਦੂਜ ਭਾਵ ਟਿੱਕੇ ਦਾ ਤਿਉਹਾਰ ਵਿਕਰਮ ਸੰਮਤ ਕੈਲੰਡਰ ਮੁਤਾਬਕ ਕਾਰਤਿਕ ਦੇ ਮਹੀਨੇ 'ਚ ਸ਼ੁਕਲ ਪੱਖ ਦੇ ਦੂਜੇ ਚੰਦਰ ਦਿਨ ਨੂੰ ਮਨਾਇਆ ਜਾਂਦਾ ਹੈ। ਇਸ ਸਾਲ ਉੱਥੇ ਟਿੱਕਾ ਲਗਾਉਣ ਦਾ ਸਮਾਂ 11.51 ਦਾ ਕੱਢਿਆ ਗਿਆ ਹੈ। ਹਾਲਾਂਕਿ ਇਕ ਹੋਰ ਧਾਰਮਿਕ ਕਮੇਟੀ ਦਾ ਕਹਿਣਾ ਹੈ ਕਿ ਸੂਰਜ ਛਿਪਣ ਤਕ ਵੀ ਇਸ ਤਿਉਹਾਰ ਨੂੰ ਮਨਾਇਆ ਜਾ ਸਕਦਾ ਹੈ।


Related News