ਬ੍ਰਿਟੇਨ ''ਚ ਕੋਰੋਨਾ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਗਿਣਤੀ 34,796 ਹੋਈ
Tuesday, May 19, 2020 - 01:34 AM (IST)

ਲੰਡਨ (ਸ਼ਿਨਹੁਆ)- ਕੋਰੋਨਾ ਵਾਇਰਸ (ਕੋਵਿਡ-19) ਕਾਰਣ ਹੋਈਆਂ ਮੌਤਾਂ ਨਾਲ ਵਿਸ਼ਵ 'ਚ ਸਭ ਤੋਂ ਗੰਭੀਰ ਰੂਪ ਨਾਲ ਪ੍ਰਭਾਵਿਤ ਅਮਰੀਕਾ ਤੋਂ ਬਾਅਦ ਦੂਜੇ ਨੰਬਰ 'ਤੇ ਪਹੁੰਚੇ ਬ੍ਰਿਟੇਨ 'ਚ 160 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 34,796 ਹੋ ਗਈ ਹੈ। ਦੇਸ਼ 'ਚ ਇਨਫੈਕਟਿਡਾਂ ਦੀ ਗਿਣਤੀ 2,44,995 ਪਹੁੰਚ ਗਈ ਹੈ। ਇਨਫੈਕਸ਼ਨ ਦੇ ਮਾਮਲੇ 'ਚ ਬ੍ਰਿਟੇਨ ਦਾ ਅਮਰੀਕਾ ਅਤੇ ਰੂਸ ਤੋਂ ਬਾਅਦ ਤੀਜਾ ਸਥਾਨ ਹੈ। ਕੋਰੋਨਾ ਵਾਇਰਸ ਨਾਲ ਪੂਰੇ ਵਿਸ਼ਵ 'ਚ ਹੁਣ ਤੱਕ 47, 48,356 ਲੋਕ ਇਨਫੈਕਟਿਡ ਹੋਏ ਹਨ ਅਤੇ 3,15,822 ਲੋਕਾਂ ਦੀ ਮੌਤ ਹੋਈ ਹੈ।