ਇਟਲੀ ''ਚ ਕੋਵਿਡ-19 ਨਾਲ 30 ਹੋਰ ਲੋਕਾਂ ਦੀ ਹੋਈ ਮੌਤ
Sunday, Jun 28, 2020 - 12:09 AM (IST)
ਰੋਮ - ਇਟਲੀ ਵਿਚ ਕੋਰੋਨਾਵਾਇਰਸ ਲਾਗ ਕਾਰਨ ਸ਼ੁੱਕਰਵਾਰ ਨੂੰ 30 ਹੋਰ ਲੋਕਾਂ ਦੀ ਮੌਤ ਹੋਣ ਤੋਂ ਬਾਅਦ ਇਸ ਮਹਾਮਾਰੀ ਨਾਲ ਦੇਸ਼ ਵਿਚ ਮਰਨ ਵਾਲਿਆਂ ਦੀ ਕੁਲ ਗਿਣਤੀ 34,708 ਹੋ ਗਈ ਹੈ। ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਸ਼ੁੱਕਰਵਾਰ ਨੂੰ ਹੋਈਆਂ 30 ਮੌਤਾਂ ਵਿਚੋਂ 16 ਮੌਤਾਂ ਲੋਮਬਾਰਡੀ ਵਿਚ ਹੋਈਆਂ ਹਨ, ਜਿਥੇ ਹੁਣ ਵੀ ਹਰ ਰੋਜ਼ ਜ਼ਿਆਦਾ ਗਿਣਤੀ ਵਿਚ ਨਵੇਂ ਮਾਮਲਿਆਂ ਦਾ ਸਾਹਮਣੇ ਆਉਣਾ ਜਾਰੀ ਹੈ।
ਮੰਤਰਾਲੇ ਮੁਤਾਬਕ ਸ਼ੁੱਕਰਵਾਰ ਨੂੰ ਦੇਸ਼ ਵਿਚ ਕੋਰੋਨਾ ਲਾਗ ਦੇ 259 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਦੇ ਨਾਲ ਕੁਲ ਮਾਮਲੇ ਵਧ ਕੇ 2,39,961 ਹੋ ਗਏ, ਜਿਨ੍ਹਾਂ ਵਿਚੋਂ 34,716 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 188,584 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ। ਇਸ ਵਿਚਾਲੇ ਇਟਲੀ ਦੇ ਪ੍ਰਧਾਨ ਮੰਤਰੀ ਗਯੂਸੇਪ ਕੋਂਤੇ ਨੇ ਕਿਹਾ ਕਿ ਦੇਸ਼ ਵਿਚ 14 ਸਤੰਬਰ ਤੋਂ ਵਿਦਿਆਰਥੀ ਕਲਾਸਾਂ ਵਿਚ ਹਾਜ਼ਰ ਹੋ ਸਕਣਗੇ। ਪ੍ਰਧਾਨ ਮੰਤਰੀ ਵੱਲੋਂ ਹੌਲੀ-ਹੌਲੀ ਹਰ ਇਕ ਕੰਮ ਨੂੰ ਦੁਬਾਰਾ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਦੱਸ ਦਈਏ ਕਿ ਪ੍ਰਧਾਨ ਮੰਤਰੀ ਵੱਲੋਂ ਲਾਕਡਾਊਨ ਦੀ ਮਿਆਦ ਕਈ ਵਾਰ ਵਧਾਈ ਗਈ ਤਾਂ ਜੋ ਇਟਲੀ ਵਿਚ ਕੋਰੋਨਾ ਦੇ ਹਾਲਾਤ ਪਹਿਲਾਂ ਵਾਂਗ ਨਾ ਹੋ ਜਾਣ। ਦੱਸ ਦਈਏ ਕਿ ਮਾਰਚ ਅਤੇ ਅਪ੍ਰੈਲ ਦੇ ਮਹੀਨੇ ਵਿਚ ਕੋਰੋਨਾ ਨੇ ਯੂਰਪ ਵਿਚ ਕਹਿਰ ਮਚਾਇਆ ਹੋਇਆ ਸੀ ਅਤੇ ਇਥੇ ਰੁਜ਼ਾਨਾ ਕਰੀਬ 700 ਤੋਂ ਜ਼ਿਆਦਾ ਮੌਤਾਂ ਦੀ ਗਿਣਤੀ ਦਰਜ ਕੀਤੀ ਗਈ ਸੀ ਅਤੇ ਕੋਰੋਨਾ ਦੀ ਲਾਗ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਜ਼ਿਆਦਾ ਵੱਧਣ ਕਾਰਨ ਹਸਪਤਾਲਾਂ ਵਿਚ ਥਾਂ ਨਾ ਹੋਣ ਕਾਰਨ ਮਰੀਜ਼ਾਂ ਨੂੰ ਹਸਪਤਾਲਾਂ ਦੇ ਬਾਹਰ ਬੈੱਡ ਲਾ ਕੇ ਉਨ੍ਹਾਂ ਦਾ ਇਲਾਜ ਕੀਤਾ ਗਿਆ ਸੀ।