ਝੀਲ 'ਚ ਡੁੱਬਣ ਵਾਲੇ ਭਾਰਤੀ-ਅਮਰੀਕੀ ਜੋੜੇ ਦੀਆਂ ਕੁੜੀਆਂ ਜਲਦੀ ਹੀ ਆਉਣਗੀਆਂ ਭਾਰਤ

12/30/2022 2:04:10 PM

ਵਾਸ਼ਿੰਗਟਨ- ਜੰਮੀ ਹੋਈ ਝੀਲ 'ਚ ਡਿੱਗਣ ਨਾਲ ਮਰਨ ਵਾਲੇ ਭਾਰਤੀ-ਅਮਰੀਕੀ ਜੋੜੇ ਦੀਆਂ ਦੋ ਨਾਬਾਲਗ ਧੀਆਂ ਨੂੰ ਪਰਿਵਾਰਕ ਦੋਸਤ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਉਹ ਜਲਦੀ ਹੀ ਆਪਣੇ ਰਿਸ਼ਤੇਦਾਰਾਂ ਕੋਲ ਭਾਰਤ ਆਉਣਗੀਆਂ। ਇਹ ਜਾਣਕਾਰੀ  ਮੀਡੀਆ ਰਿਪੋਰਟ 'ਚ ਦਿੱਤੀ ਗਈ ਹੈ। ਐਰੀਜ਼ੋਨਾ 'ਚ ਨਾਰਾਇਣ ਮੁਦਾਨ (49), ਗੋਕੁਲ ਮੇਦੀਸੇਤੀ (47) ਅਤੇ ਹਰੀਤਾ ਮੁਦਨ ਦੀ ਜੰਮੀ ਝੀਲ ਡਿੱਗਣ ਕਾਰਨ ਮੌਤ ਹੋ ਗਈ। ਇਹ ਹਾਦਸਾ 26 ਦਸੰਬਰ ਨੂੰ ਦੁਪਹਿਰ 3:35 ਵਜੇ ਕੋਕੋਨੀਨੋ ਕਾਉਂਟੀ ਦੀ ਵੁਡਸ ਘਾਟੀ ਝੀਲ 'ਤੇ ਵਾਪਰਿਆ। ਇਹ ਲੋਕ ਕ੍ਰਿਸਮਸ ਦੇ ਅਗਲੇ ਦਿਨ ਬਰਫ਼ 'ਤੇ ਕੁਝ ਤਸਵੀਰਾਂ ਖਿੱਚਣਾ ਚਾਹੁੰਦੇ ਸੀ। ਸ਼ੈਰਿਫ਼ ਦੇ ਦਫ਼ਤਰ ਨੇ ਕਿਹਾ ਕਿ ਬਰਫ਼ 'ਤੇ ਤਸਵੀਰਾਂ ਲੈਂਦੇ ਸਮੇਂ ਬਰਫ਼ ਦੀ ਸਤ੍ਹਾ ਟੁੱਟਣ ਕਾਰਨ ਤਿੰਨ ਲੋਕ ਜੰਮੀ ਹੋਈ ਝੀਲ ਵਿਚ ਡਿੱਗ ਗਏ।

ਇਹ ਵੀ ਪੜ੍ਹੋ- ਤਰਨਤਾਰਨ ਵਿਖੇ ਪਿਓ-ਪੁੱਤ 'ਤੇ ਹਮਲਾ ਕਰ ਕੀਤੀ ਲੁੱਟਖੋਹ, ਪੁਲਸ ਮੁਲਾਜ਼ਮ 'ਤੇ ਲੱਗੇ ਇਲਜ਼ਾਮ

ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਹਰਿਤਾ ਨੂੰ ਬਾਹਰ ਕੱਢਿਆ ਸੀ ਪਰ ਉਸ ਨੂੰ ਬਚਾ ਨਹੀਂ ਸਕੇ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਤਿੰਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਨਰਾਇਣ ਅਤੇ ਹਰਿਤਾ ਦੀਆਂ 7 ਅਤੇ 12ਸਾਲ ਦੀਆਂ ਧੀਆਂ ਕਸਟਡੀ ਐਰੀਜ਼ੋਨਾ ਡਿਪਾਰਟਮੈਂਟ ਆਫ਼ ਚਾਈਲਡ ਪ੍ਰੋਟੈਕਟਿਵ ਸਰਵਿਸਿਜ਼ ਨੂੰ ਸੌਂਪ ਦਿੱਤੀਆਂ ਗਈਆਂ ਹਨ।

ਇਕ ਨਿਊਜ਼ ਏਜੰਸੀ ਮੁਤਾਬਕ ਕੋਕੋਨੀਨੋ ਕਾਉਂਟੀ ਸ਼ੈਰਿਫ ਦੇ ਦਫਤਰ ਦੇ ਜੌਨ ਪੈਕਸਨ ਦੇ ਹਵਾਲੇ ਨਾਲ ਕਿਹਾ ਕਿ ਅਸੀਂ ਚਾਹੁੰਦੇ ਸੀ ਕਿ ਉਹ ਸੁਰੱਖਿਅਤ ਮਹਿਸੂਸ ਕਰਨ, ਅਸੀਂ ਉਨ੍ਹਾਂ ਨੂੰ ਠੰਡ ਤੋਂ ਬਚਾਉਣ ਅਤੇ ਉਨ੍ਹਾਂ ਨੂੰ ਘਟਨਾ ਸਥਾਨ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ ਸੀ। ਰਿਪੋਰਟ 'ਚ ਕਿਹਾ ਗਿਆ ਹੈ ਕਿ ਮੁਦਨ ਜੋੜੇ ਦਾ ਇਕ ਗੁਆਂਢੀ ਅਤੇ ਨਜ਼ਦੀਕੀ ਦੋਸਤ ਕਿਸ਼ੋਰ ਪਿਟਾਲਾ ਬਾਲ ਸੁਰੱਖਿਆ ਵਿਭਾਗ ਤੋਂ ਕੁੜੀਆਂ ਦੀ ਸੁਰੱਖਿਆ ਲੈਣ ਲਈ ਪਹੁੰਚੇ। ਪਿਟਾਲਾ ਨੇ ਇਕ ਨਿਊਜ਼ ਏਜੰਸੀ ਨੂੰ ਕਿਹਾ ਕਿ ਮੈਂ ਉਨ੍ਹਾਂ ਦੇ ਚਿਹਰਿਆਂ ਤੋਂ ਦੱਸ ਸਕਦਾ ਹਾਂ, ਮੈਨੂੰ ਪਤਾ ਹੈ ਕਿ ਉਹ ਉਦਾਸ ਹਨ, ਪਰ ਉਹ ਇਸ ਸਮੇਂ ਠੀਕ ਹਨ। 

ਇਹ ਵੀ ਪੜ੍ਹੋ- ਦੋ ਮੀਟਰ ਲਗਵਾਉਣ ਵਾਲਿਆਂ ਦੀ ਹੁਣ ਖੈਰ ਨਹੀਂ, ਮੁਫ਼ਤ ਬਿਜਲੀ ’ਤੇ ਕਿਰਾਏਦਾਰਾਂ ਤੋਂ ਵਸੂਲੇ ਜਾ ਰਹੇ ਹਨ ਬਿੱਲ

ਐਰੀਜ਼ੋਨਾ ਤੇਲਗੂ ਐਸੋਸੀਏਸ਼ਨ ਦੇ ਪ੍ਰਧਾਨ ਵੈਂਕਟ ਕੋਮਿਨੇਨੀ ਨੇ ਕਿਹਾ ਕਿ ਦੋਵੇਂ ਕੁੜੀਆਂ ਜਲਦੀ ਹੀ ਭਾਰਤ ਲਈ ਉਡਾਣ ਭਰਨਗੀਆਂ। ਕੋਮਿਨੇਨੀ ਦੇ ਹਵਾਲੇ ਨਾਲ ਰਿਪੋਰਟ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਰਿਸ਼ਤੇਦਾਰ ਭਾਰਤ 'ਚ ਹਨ ਅਤੇ ਉਨ੍ਹਾਂ ਦੀ ਦੇਖਭਾਲ ਕਰਨਗੇ। ਭਾਰਤੀ-ਅਮਰੀਕੀ ਭਾਈਚਾਰਾ ਇਸ ਘਟਨਾ 'ਤੇ ਸੋਗ ਮਨਾ ਰਿਹਾ ਹੈ ਅਤੇ ਦੁਖਾਂਤ ਤੋਂ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਲਈ ਇਕੱਠੇ ਹੋ ਰਹੇ ਹਨ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News