ਜ਼ਿੰਦਾਦਿਲੀ ਦੀ ਮਿਸਾਲ : 95 ਸਾਲ ਦੀ ਉਮਰ ’ਚ ਜੋੜੇ ਨੇ ਕਰਵਾਇਆ ਵਿਆਹ, ਕਿਹਾ-ਰਹਿੰਦੀ ਜ਼ਿੰਦਗੀ ਬਿਤਾਵਾਂਗੇ ਇਕੱਠੇ

06/09/2021 3:38:40 PM

ਇੰਟਰਨੈਸ਼ਨਲ ਡੈਸਕ : ਇਨਸਾਨ ਉਮਰ ਪੱਖੋਂ ਚਾਹੇ ਜਿੰਨਾ ਮਰਜ਼ੀ ਬੁੱਢਾ ਹੋ ਜਾਵੇ ਪਰ ਉਸ ਦਾ ਦਿਲ ਜਵਾਨ ਹੀ ਰਹਿੰਦਾ ਹੈ। ਇਹ ਕਹਾਵਤ ਜੌਏ ਮੋਰਨ ਨਲਟਨ (95) ਤੇ ਜੌਨ ਸੁਲਟਜ਼ ਉੱਤੇ ਪੂਰੀ ਤਰ੍ਹਾਂ ਢੁੱਕਦੀ ਹੈ। ਇੰਨੀ ਉਮਰ ਹੋਣ ਕਾਰਨ ਜੌਏ ਆਪਣੇ ਨਾਲ ਇਕ ਡਾਇਰੀ ਰੱਖਦੀ ਹੈ ਪਰ ਉਸ ਨੂੰ ਅੱਜ ਵੀ ਜੌਨ ਸੁਲਟਜ਼ ਜੂਨੀਅਰ ਨਾਲ ਨਿਊਯਾਰਕ ’ਚ ਆਪਣੇ ਪਹਿਲੇ ਲੰਚ ਦੀ ਮਿਤੀ ਯਾਦ ਨਹੀਂ ਹੈ ਪਰ ਹੁਣ ਉਹ ਦੋਵੇਂ ਇਕੱਠੇ ਹਨ। 22 ਮਈ ਨੂੰ ਦੋਵਾਂ ਨੇ ਵਿਆਹ ਕਰਵਾ ਲਿਆ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਦਰਮਿਆਨ ਏਡਜ਼ ਦੇ ਖ਼ਾਤਮੇ ਨੂੰ ਲੈ ਕੇ ਸੰਯੁਕਤ ਰਾਸ਼ਟਰ ਦਾ ਅਹਿਮ ਸੰਕਲਪ

ਇਸੇ ਦਿਨ ਉਨ੍ਹਾਂ ਨੇ ਆਪਣਾ ਜਨਮਦਿਨ ਵੀ ਮਨਾਇਆ। ਜੌਏ ਕਹਿੰਦੀ ਹੈ ਕਿ ਜੇ ਸਾਡੇ ਕੋਲ 5 ਸਾਲ ਬਚੇ ਹਨ ਤਾਂ ਕਿਉਂ ਨਾ ਇਸ ਸਮੇਂ ਨੂੰ ਇਕੱਠੇ ਬਿਤਾਇਆ ਜਾਵੇ। ਜੌਏ ਦਾ ਬੇਟਾ ਜੌਨ ਮੋਰੋ ਦਾ ਕਹਿਣਾ ਹੈ, ‘‘ਦੋਵੇਂ ਇਕੱਠੇ ਚੰਗੇ ਲੱਗ ਰਹੇ ਹਨ।’’ ਜੌਏ ਅਤੇ ਸੁਲਟਜ਼ ਦੋਵੇਂ ਮਈ 1926 ’ਚ ਜਨਮੇ ਸਨ। ਵਿਆਹ ਦੇ 60 ਸਾਲ ਬਿਤਾਉਣ ਤੋਂ ਬਾਅਦ ਦੋਵਾਂ ਦੇ ਹੀ ਜੀਵਨ ਸਾਥੀ ਗੁਜ਼ਰ ਗਏ। ਫਿਲਹਾਲ ਉਹ ਦੋਵੇਂ ਆਪਣੇ-ਆਪਣੇ ਘਰਾਂ ’ਚ ਇਕੱਲੇ ਰਹਿੰਦੇ ਸਨ। ਜੌਏ ਟਿਲਸਨ ਨਿਊਯਾਰਕ ’ਚ ਰਹਿੰਦੀ ਹੈ, ਜਦਕਿ ਸ਼ੁਲਟਜ਼ ਨੇੜੇ ਹੀ ਹਰਲੇ ’ਚ ਰਹਿੰਦਾ ਹੈ।

ਇਹ ਵੀ ਪੜ੍ਹੋ : ਚੀਨ ਨਹੀਂ ਆ ਰਿਹਾ ਬਾਜ਼, ਪੂਰਬੀ ਲੱਦਾਖ ਨੇੜੇ ਲੜਾਕੂ ਜਹਾਜ਼ਾਂ ਨਾਲ ਵੱਡੀ ਪੱਧਰ ’ਤੇ ਕੀਤਾ ਅਭਿਆਸ

ਜੌਨ ਸੁਲਟਜ਼ ਇਕ ਉੱਦਮੀ ਵਜੋਂ 2020 ’ਚ ਰਿਟਾਇਰ ਹੋਏ ਸਨ। ਜੌਏ ਕਹਿੰਦੀ ਹੈ, “ਅਸੀਂ ਦੋਵੇਂ ਇਕ-ਦੂਜੇ ਨੂੰ ਕਾਫ਼ੀ ਸਮੇਂ ਤੋਂ ਜਾਣਦੇ ਸੀ ਅਤੇ ਅਕਸਰ ਜਨਤਕ ਥਾਵਾਂ ’ਤੇ ਮਿਲਦੇ ਸੀ। ਜੌਨ ਖ਼ੁਸ਼ਮਿਜਾਜ਼ ਹੈ ਅਤੇ ਦੂਸਰਿਆਂ ਨੂੰ ਪ੍ਰਭਾਵਿਤ ਕਰਨਾ ਜਾਣਦਾ ਹੈ। ਦੂਜੇ ਪਾਸੇ ਸੁਲਟਜ਼ ਕਹਿੰਦਾ ਹੈ, ‘ਉਹ ਬਹੁਤ ਪਿਆਰੀ ਅਤੇ ਸਮਾਰਟ ਵੀ ਹੈ। ਉਸ ਦੀ ਸੈਂਸ ਆਫ ਹਿਊਮਰ ਹੈਰਾਨੀਜਨਕ ਹੈ। ਜਦੋਂ ਮੈਂ ਉਸ ਨਾਲ ਵਿਆਹ ਬਾਰੇ ਗੱਲ ਕੀਤੀ ਤਾਂ ਉਹ ਮੁਸਕਰਾਈ। ਉਨ੍ਹਾਂ ਦਾ ਪਰਿਵਾਰ ਜੌਏ ਅਤੇ ਜੌਨ ਸੁਲਟਜ਼ ਬਹੁਤ ਖੁਸ਼ ਹੈ। ਮੋਰੋ ਦੇ ਤਿੰਨ ਪੋਤੇ-ਪੋਤੀਆਂ ਤੇ ਪੰਜ ਪੜਪੋਤੇ ਹਨ. ਜਦਕਿ ਸੁਲਟਜ਼ ਦੇ 10 ਪੋਤੇ ਅਤੇ ਪੰਜ ਪੜਪੋਤੇ ਹਨ।


Manoj

Content Editor

Related News