ਬਿ੍ਰਟੇਨ ਦੇ PM ਨੇ ਆਪਣੇ ਦਾਦਾ ਤੇ ਡਾਕਟਰਾਂ ਦੇ ਨਾਂ ''ਤੇ ਰੱਖਿਆ ਪੁੱਤਰ ਦਾ ਨਾਮ
Sunday, May 03, 2020 - 01:20 AM (IST)
ਲੰਡਨ - ਬਿ੍ਰਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਤੇ ਉਨ੍ਹਾਂ ਦੀ ਮੰਗੇਤਰ ਕੈਰੀ ਸਾਇਮੰਡਸ ਨੇ ਆਪਣੇ-ਆਪਣੇ ਦਾਦਾ ਅਤੇ 2 ਡਾਕਟਰਾਂ ਦੇ ਨਾਂ 'ਤੇ ਆਪਣੇ ਪੁੱਤਰ ਦਾ ਨਾਂ ਵਿਲਫ੍ਰੇਡ ਲਾਰੀ ਨਿਕੋਲਸ ਰੱਖਿਆ ਹੈ। ਇਨਾਂ ਦਿਨੀਂ ਡਾਕਟਰਾਂ ਨੇ ਕੋਵਿਡ-19 ਇਨਫੈਕਸ਼ਨ ਦਾ ਇਲਾਜ ਕਰਦੇ ਹੋਏ ਬੋਰਿਸ ਜਾਨਸਨ ਦੀ ਜਾਨ ਬਚਾਈ ਸੀ। ਸੋਸ਼ਲ ਮੀਡੀਆ 'ਤੇ ਇਸ ਦਾ ਐਲਾਨ ਕਰਦੇ ਹੋਏ 32 ਸਾਲਾ ਸਾਇਮੰਡਸ ਨੇ ਆਖਿਆ ਕਿ ਸ਼ੀਸ਼ੂ ਦਾ ਨਾਂ ਉਨ੍ਹਾਂ ਦੇ ਦਾਦਾ ਲਾਰੀ, ਜਾਨਸਨ ਦੇ ਦਾਦਾ ਵਿਲਫ੍ਰੇਡ ਅਤੇ ਪਿਛਲੇ ਮਹੀਨੇ ਜਾਨਸਨ ਦਾ ਇਲਾਜ ਕਰਨ ਵਾਲੇ ਡਾਕਟਰਾਂ ਨਿੱਕ ਪ੍ਰਾਇਸ ਅਤੇ ਨਿੱਕ ਹਾਰਟ ਦੇ ਨਾਂ (ਨਿਕੋਲਸ) 'ਤੇ ਰੱਖਿਆ ਗਿਆ ਹੈ।
ਵਿਲਫ੍ਰੇ਼ਡ ਲਾਰੀ ਨਿਕੋਲਸ ਜਾਨਸਨ ਦਾ ਜਨਮ ਬੁੱਧਵਾਰ ਨੂੰ ਲੰਡਨ ਸਥਿਤ ਯੂਨੀਵਰਸਿਟੀ ਕਾਲਜ ਦੇ ਹਸਪਤਾਲ ਵਿਚ ਹੋਇਆ ਸੀ। ਇੰਸਟਾਗ੍ਰਾਮ 'ਤੇ ਸ਼ੀਸ਼ੂ ਦੇ ਨਾਂ ਦਾ ਐਲਾਨ ਕਰਦੇ ਹੋਏ ਸਾਇਮੰਡਸ ਨੇ ਹਸਪਤਾਲ ਦੇ ਕਰਮਚਾਰੀਆਂ ਦਾ ਧੰਨਵਾਦ ਕੀਤਾ ਅਤੇ ਆਖਿਆ ਕਿ ਮੈਂ ਬਹੁਤ ਖੁਸ਼ ਹਾਂ। ਬੱਚੇ ਦੇ ਜਨਮ ਤੋਂ ਕੁਝ ਹਫਤੇ ਪਹਿਲਾਂ ਹੀ 55 ਸਾਲਾ ਜਾਨਸਨ ਨੂੰ ਸੈਂਟ ਥਾਮਮਸ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਸੀ, ਜਿਥੇ ਉਨ੍ਹਾਂ ਦਾ ਕੋਰੋਨਾਵਾਇਰਸ ਦਾ ਇਲਾਜ ਚੱਲ ਰਿਹਾ ਸੀ। ਪ੍ਰਧਾਨ ਮੰਤਰੀ ਜਾਨਸਨ ਦੇ ਕੰਮਕਾਜ ਸੰਭਾਲਣ ਦੇ 2 ਦਿਨ ਬਾਅਦ ਹੀ ਉਨ੍ਹਾਂ ਦੇ ਪੁੱਤਰ ਦਾ ਜਨਮ ਹੋਇਆ।