ਗੁੱਸੇ ਵਾਲੀ ਆਵਾਜ਼ ''ਤੇ ਤੇਜ਼ੀ ਨਾਲ ਧਿਆਨ ਦਿੰਦਾ ਹੈ ਦਿਮਾਗ

12/09/2018 11:56:19 PM

ਜਿਨੇਵਾ— ਵਿਗਿਆਨੀਆਂ ਦਾ ਕਹਿਣਾ ਹੈ ਕਿ ਅਸੀਂ ਹਮਲਾਵਰ ਜਾਂ ਖਤਰੇ ਵਾਲੀਆਂ ਆਵਾਜ਼ਾਂ 'ਤੇ ਆਮ ਜਾਂ ਖੁਸ਼ੀ ਨਾਲ ਭਰੀਆਂ ਆਵਾਜ਼ਾਂ ਦੀ ਤੁਲਨਾ 'ਚ ਧਿਆਨ ਦਿੰਦੇ ਹਨ। ਸੋਸ਼ਲ, ਕਾਗਨਿਟਿਵ ਐਂਡ ਇਫੈਕਟਿਵ ਨਿਊਰੋਸਾਈਂਸ 'ਚ ਪ੍ਰਕਾਸ਼ਿਤ ਅਧਿਐਨ ਮੁਤਾਬਕ ਸਾਡਾ ਧਿਆਨ ਧਮਕੀ ਭਰੀਆਂ ਆਵਾਜ਼ਾਂ 'ਤੇ ਜ਼ਿਆਦਾ ਧਿਆਨ ਕੇਂਦਰਿਤ ਹੁੰਦਾ ਹੈ ਤਾਂਕਿ ਸੰਭਵਿਤ ਖਤਰੇ ਦੇ ਸਥਾਨ ਨੂੰ ਸਪੱਸ਼ਟ ਰੂਪ ਨਾਲ ਪਹਿਚਾਨਣ 'ਚ ਸਮਰੱਥ ਹੋ ਸਕੇ। ਸਵਿਟਜ਼ਰਲੈਂਡ 'ਚ ਜਿਨੇਵਾ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਦਿਖਾਇਆ ਕਿ ਜਦੋਂ ਅਸੀਂ ਖਤਰਾ ਮਹਿਸੂਸ ਕਰਦੇ ਹਾਂ ਤਾਂ ਸਾਡਾ ਦਿਮਾਗ ਕਿਵੇਂ ਸੰਸਾਧਨਾਂ ਦਾ ਲਾਭ ਚੁੱਕਦਾ ਹੈ।

ਦ੍ਰਿਸ਼ਟੀ ਤੇ ਸ਼੍ਰਵਣ (ਸੁਣਨਸ਼ਕਤੀ) ਦੋ ਇੰਦਰੀਆਂ ਹਨ ਜੋ ਮਨੁੱਖ ਨੂੰ ਖਤਰਨਾਕ ਪਰਿਸਥਿਤੀਆਂ ਦਾ ਪਤਾ ਲਗਾਉਣ ਦੀ ਆਗਿਆ ਦਿੰਦੀਆਂ ਹਨ। ਹਾਲਾਂਕਿ ਦ੍ਰਿਸ਼ਟੀ ਮਹੱਤਵਪੂਰਨ ਹੈ ਪਰ ਇਹ ਸੁਣਨ ਦੇ ਉਲਟ ਨੇੜੇ ਦੀ ਥਾਂ ਦੇ 360 ਡਿਗਰੀ ਕਵਰੇਜ ਦੀ ਆਗਿਆ ਨਹੀਂ ਦਿੰਦੀ। ਯੂਨੀਵਰਸਿਟੀ ਦੇ ਇਕ ਖੋਜਕਾਰ ਨਿਕੋਲਸ ਬੁਰਾ ਨੇ ਕਿਹਾ ਕਿ ਇਹ ਹੀ ਕਾਰਨ ਹੈ ਕਿ ਸਾਡੀ ਦਿਲਚਸਪੀ ਇਸ ਗੱਲ 'ਚ ਹੈ ਕਿ ਸਾਡਾ ਧਿਆਨ ਸਾਡੇ ਨੇੜੇ ਦੀਆਂ ਆਵਾਜ਼ਾਂ ਦੇ ਵੱਖ-ਵੱਖ ਉਤਾਰ-ਚੜ੍ਹਆ 'ਤੇ ਕਿੰਨੀ ਤੇਜ਼ੀ ਨਾਲ ਜਾਂਦਾ ਹੈ ਤੇ ਸਾਡਾ ਦਿਮਾਗ ਸੰਭਾਵੀ ਖਤਰਨਾਕ ਪਰਿਸਥਿਤੀਆਂ ਨਾਲ ਕਿਵੇਂ ਨਿਪਟਦਾ ਹੈ।

ਆਵਾਜ਼ ਸੁਣਨ ਦੌਰਾਨ ਖਤਰਿਆਂ ਨੂੰ ਲੈ ਕੇ ਦਿਮਾਗ ਦੀ ਪ੍ਰਤੀਕਿਰਿਆ ਦੀ ਜਾਂਚ ਕਰਨ ਲਈ ਖੋਜਕਾਰ ਨੇ 22 ਮਨੁੱਖੀ ਆਵਾਜ਼ਾਂ ਦੀਆਂ ਥੋੜੇ ਸਮੇਂ ਦੀਆਂ ਕਲਿਪਾਂ ਨੂੰ ਪ੍ਰਸਤੁਤ ਕੀਤਾ ਜੋ ਉੱਚੀ ਆਵਾਜ਼ 'ਚ ਸਨ ਤੇ ਗੁੱਸਾ ਜਾਂ ਖੁਸ਼ੀ ਵਿਅਕਤੀ ਕਰਦੀਆਂ ਸਨ। ਦੋ ਲਾਊਡ ਸਪੀਕਰਾਂ ਦੀ ਵਰਤੋਂ ਕਰਕੇ ਇਨ੍ਹਾਂ ਆਵਾਜ਼ਾਂ ਨੂੰ 35 ਲੋਕਾਂ ਨੂੰ ਸੁਣਾਇਆ ਗਿਆ, ਜਦਕਿ ਇਲੈਕਟ੍ਰੋਫਿਜ਼ਿਓਲਾਜੀਕਲ (ਈਈਜੀ) ਨੇ ਦਿਮਾਗ 'ਚ ਮਿਲੀਸੈਕੰਡ ਤੱਕ ਦੀ ਇਲੈਕਟ੍ਰੀਕਲ ਗਤੀਵਿਧੀ ਨੂੰ ਮਾਪਿਆ। ਵਿਸ਼ੇਸ਼ ਰੂਪ ਨਾਲ ਖੋਜਕਾਰਾਂ ਨੇ ਹਿਅਰਿੰਗ (ਸੁਣਨਸ਼ਕਤੀ) ਅਟੈਂਸ਼ਨ ਪ੍ਰੋਸੈਸਿੰਗ ਨਾਲ ਸਬੰਧਿਤ ਇਲੈਕਟ੍ਰੋਫਿਜ਼ਿਓਲਾਜੀਕਲ ਘਟਕਾਂ 'ਤੇ ਧਿਆਨ ਕੇਂਦਰਿਤ ਕੀਤਾ। ਯੂਨੀਵਰਸਟੀ ਦੇ ਖੋਜਕਾਰ ਨਿਓਨਾਡੋ ਸੇਰਾਵੋਲੋ ਨੇ ਕਿਹਾ ਕਿ ਗੁੱਸੇ 'ਚ ਸੰਭਾਵਿਤ ਖਤਰੇ ਦਾ ਸੰਕੇਤ ਹੋ ਸਕਦਾ ਹੈ, ਇਹ ਹੀ ਕਾਰਨ ਹੈ ਕਿ ਦਿਮਾਗ ਲੰਬੇ ਸਮੇਂ ਤੱਕ ਇਸ ਤਰ੍ਹਾਂ ਦੀ ਉਤੇਜਨਾ ਦਾ ਵਿਸ਼ਲੇਸ਼ਣ ਕਰਦਾ ਹੈ।

ਖੋਜਕਾਰਾਂ ਨੇ ਕਿਹਾ ਕਿ ਅਧਿਐਨ 'ਚ ਪਹਿਲੀ ਵਾਰ ਪ੍ਰਦਰਸ਼ਿਤ ਹੋਇਆ ਕਿ ਕੁਝ ਸੌ ਮਿਲੀ ਸੈਕੰਡ 'ਚ ਸਾਡਾ ਦਿਮਾਗ ਗੁੱਸੇ ਵਾਲੀਆਂ ਆਵਾਜ਼ਾਂ ਦੀ ਉਪਸਥਿਤੀ ਪ੍ਰਤੀ ਸੰਵੇਦਨਸ਼ੀਲ ਹੈ। ਸੇਰਾਵੋਲੋ ਨੇ ਕਿਹਾ ਕਿ ਜਟਿਲ ਪਰਿਸਥਿਤੀਆਂ 'ਚ ਸੰਭਾਵਿਤ ਖਤਰੇ ਦੇ ਸਰੋਤ ਦਾ ਤੇਜ਼ੀ ਨਾਲ ਪਤਾ ਲਾਉਣਾ ਜ਼ਰੂਰੀ ਹੈ ਕਿਉਂਕਿ ਇਹ ਸੰਕਟ ਦੀ ਸਥਿਤੀ 'ਚ ਮਹੱਤਵਪੂਰਨ ਹੈ ਤੇ ਸਾਡੀ ਹੋਂਦ ਲਈ ਵੀ ਕਾਫੀ ਫਾਇਦੇਮੰਦ ਹੈ।


Baljit Singh

Content Editor

Related News