Punjab: Instagram 'ਤੇ ਕਰਾਟੇ ਲਵਰ ਨਾਂ ਦੀ ਆਈ. ਡੀ. ਚਲਾਉਣ ਵਾਲੀ ਕੁੜੀ ਦਾ ਹੈਰਾਨੀਜਨਕ ਕਾਰਾ, ਸਹੇਲੀ ਨਾਲ...
Friday, Sep 19, 2025 - 01:58 PM (IST)

ਜਲੰਧਰ (ਵਰੁਣ)–ਇੰਸਟਾਗ੍ਰਾਮ ’ਤੇ ਕਰਾਟੇ ਲਵਰ ਨਾਂ ਦੀ ਆਈ. ਡੀ. ਚਲਾਉਣ ਵਾਲੀ ਲੜਕੀ ਨੇ ਆਪਣੀ ਨਾਬਾਲਗ ਸਹੇਲੀ ਨੂੰ ਵਿਆਹੁਤਾ ਦੋਸਤ ਸਾਹਮਣੇ ਪਰੋਸ ਦਿੱਤਾ। ਮੁਲਜ਼ਮਾਂ ਨੇ ਨਾਬਾਲਗਾ ਨੂੰ ਨਸ਼ੀਲਾ ਪਦਾਰਥ ਖੁਆ ਕੇ ਜਬਰ-ਜ਼fਨਾਹ ਵੀ ਕੀਤਾ। ਜਿਉਂ ਹੀ ਮਾਮਲਾ ਪੁਲਸ ਤਕ ਪਹੁੰਚਿਆ ਤਾਂ ਪੁਲਸ ਨੇ ਕਰਾਟੇ ਲਵਰ ਲੜਕੀ ਅਤੇ ਜਬਰ-ਜ਼ਿਨਾਹ ਕਰਨ ਵਾਲੇ ਵਿਆਹੁਤਾ ਵਿਅਕਤੀ ਖ਼ਿਲਾਫ਼ ਥਾਣਾ ਨੰਬਰ 7 ਵਿਚ ਕੇਸ ਦਰਜ ਕਰ ਲਿਆ। ਫਿਲਹਾਲ ਦੋਵਾਂ ਵਿਚੋਂ ਕਿਸੇ ਦੀ ਵੀ ਗ੍ਰਿਫ਼ਤਾਰੀ ਨਹੀਂ ਹੋ ਸਕੀ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ ਲਗਾਤਾਰ ਦੋ ਛੁੱਟੀਆਂ ਦਾ ਐਲਾਨ, ਇਹ ਸਕੂਲ ਬੰਦ ਰੱਖਣ ਦੇ ਹੁਕਮ ਜਾਰੀ
ਜਾਣਕਾਰੀ ਅਨੁਸਾਰ ਰਾਏਪੁਰ-ਰਸੂਲਪੁਰ ਦੀ ਰਹਿਣ ਵਾਲੀ ਨਾਬਾਲਗ ਲੜਕੀ ਨੇ ਦੋਸ਼ ਲਾਏ ਹਨ ਕਿ ਇੰਸਟਾਗ੍ਰਾਮ ’ਤੇ ਕਰਾਟੇ ਲਵਰ ਨਾਂ ਦਾ ਪੇਜ ਚਲਾਉਣ ਵਾਲੀ ਹਰਮਨ ਨਾਂ ਦੀ ਲੜਕੀ ਨਾਲ ਉਸ ਦਾ ਸੰਪਰਕ ਹੋਇਆ ਸੀ। ਦੋਵਾਂ ਵਿਚਕਾਰ ਕਾਫ਼ੀ ਸਮਾਂ ਗੱਲਬਾਤ ਹੁੰਦੀ ਸੀ ਅਤੇ ਇਸੇ ਦੌਰਾਨ ਉਸ ਨੇ ਆਪਣੇ ਵਿਆਹੁਤਾ ਨਜ਼ਦੀਕੀ ਦੋਸਤ ਅਤੇ ਰਿਸ਼ਤੇਦਾਰ ਕਰਣ ਨਾਲ ਉਸ ਦੀ ਗੱਲਬਾਤ ਸ਼ੁਰੂ ਕਰਵਾ ਦਿੱਤੀ। ਹੌਲੀ-ਹੌਲੀ ਕਰਨ ਨੇ ਨਾਬਾਲਗ ਲੜਕੀ ਨੂੰ ਆਪਣੇ ਪ੍ਰੇਮ ਜਾਲ ਵਿਚ ਫਸਾ ਲਿਆ ਅਤੇ ਫਿਰ ਉਸ ਨਾਲ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸੰਬੰਧ ਬਣਾਉਣ ਲੱਗਾ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਹੋਟਲ 'ਚ ਪੁਲਸ ਦੀ ਵੱਡੀ ਕਾਰਵਾਈ! 39 ਮੁੰਡੇ-ਕੁੜੀਆਂ ਗ੍ਰਿਫ਼ਤਾਰ, ਹੈਰਾਨ ਕਰੇਗਾ ਪੂਰਾ ਮਾਮਲਾ
ਦੋਸ਼ ਹੈ ਕਿ ਕਰਨ ਨੇ ਨਸ਼ੀਲੇ ਪਦਾਰਥ ਦੇ ਕੇ ਨਾਬਾਲਗ ਲੜਕੀ ਨਾਲ ਸੰਬੰਧ ਬਣਾਏ, ਜਿਸ ਤੋਂ ਬਾਅਦ ਨਾਬਾਲਗਾ ਗਰਭਵਤੀ ਵੀ ਹੋ ਗਈ। ਜਿਉਂ ਹੀ ਨਾਬਾਲਗਾ ਦਾ ਪੇਟ ਵੇਖ ਕੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਪੁੱਛਿਆ ਤਾਂ ਉਸ ਨੇ ਸਾਰੀ ਸੱਚਾਈ ਆਪਣੇ ਘਰ ਵਾਲਿਆਂ ਸਾਹਮਣੇ ਬਿਆਨ ਕਰ ਦਿੱਤੀ। ਲੜਕੀ ਨੇ ਕਿਹਾ ਕਿ ਉਸ ਨੂੰ ਉਕਤ ਲੜਕੀ ਅਤੇ ਵਿਆਹੁਤਾ ਵਿਅਕਤੀ ਖਾਣੇ ਵਿਚ ਵੀ ਨਸ਼ੀਲੀ ਦਵਾਈ ਦਿੰਦੇ ਸਨ, ਜਿਸ ਤੋਂ ਬਾਅਦ ਉਹ ਉਸ ਨਾਲ ਸਰੀਰਕ ਸੰਬੰਧ ਬਣਾਉਂਦਾ ਸੀ, ਜਦਕਿ ਹਰਮਨ ਵੀ ਨਾਲ ਹੀ ਹੁੰਦੀ ਸੀ। ਇਸ ਸਬੰਧੀ ਪੀੜਤ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ, ਜਿਸ ਦੀ ਜਾਂਚ ਤੋਂ ਬਾਅਦ ਥਾਣਾ ਨੰਬਰ 7 ਦੀ ਪੁਲਸ ਨੇ ਹਰਮਨ ਅਤੇ ਕਰਣ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰਕੇ ਦੋਵਾਂ ਦੀ ਭਾਲ ਵਿਚ ਰੇਡ ਕਰਨੀ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਦੋਵੇਂ ਫ਼ਰਾਰ ਹਨ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ ! ਕਾਂਗਰਸ ਪਾਰਟੀ 'ਚ ਸਾਹਮਣੇ ਆਈ ਧੜੇਬੰਦੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8