PU ਵੱਲੋਂ ਵੀਰਵਾਰ ਨੂੰ ਹੋਣ ਵਾਲੀ BA ਦੀ ਪ੍ਰੀਖਿਆ ਹੁਣ 6 ਅਕਤੂਬਰ ਨੂੰ
Wednesday, Sep 24, 2025 - 12:32 PM (IST)

ਚੰਡੀਗੜ੍ਹ (ਸ਼ੀਨਾ) : ਪੰਜਾਬ ਯੂਨੀਵਰਸਿਟੀ ਨੇ ਵੀਰਵਾਰ ਨੂੰ ਹੋਣ ਵਾਲੀ ਬੀ. ਏ. (ਜਨਰਲ) ਦੂਜੇ ਸਮੈਸਟਰ ਦੇ ਅੰਗਰੇਜ਼ੀ (ਇਲੈਕਟਿਵ), ਹਿੰਦੀ (ਇਲੈਕਟਿਵ) ਤੇ ਪੰਜਾਬੀ (ਇਲੈਕਟਿਵ) ਦੀ ਪ੍ਰੀਖਿਆ 6 ਅਕਤੂਬਰ ਤੱਕ ਮੁਲਤਵੀ ਕਰ ਦਿੱਤੀ ਹੈ। ਪੀ. ਯੂ. ਕੰਟਰੋਲਰ ਆਫ਼ ਐਗਜ਼ਾਮੀਨੇਸ਼ਨ ਪ੍ਰੋ. ਜਗਤ ਭੂਸ਼ਣ ਨੇ ਦੱਸਿਆ ਕਿ 26 ਮਈ ਨੂੰ ਹੋਣ ਵਾਲੀ ਬੀ. ਏ. (ਜਨਰਲ) ਦੂਜੇ ਸਮੈਸਟਰ ਦੇ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ (ਇਲੈਕਟਿਵ) ਦੀ ਪ੍ਰੀਖਿਆ ਕੁੱਝ ਪ੍ਰਸ਼ਾਸਕੀ ਕਾਰਨਾਂ ਕਰਕੇ ਰੱਦ ਕਰ ਦਿੱਤੀ ਗਈ ਸੀ ਅਤੇ 31 ਮਈ ਨੂੰ ਦੁਬਾਰਾ ਤੈਅ ਕੀਤੀ ਗਈ ਸੀ।
ਜੋ ਉਮੀਦਵਾਰ 31 ਮਈ ਵਾਲੀ ਪ੍ਰੀਖਿਆ ’ਚ ਹਾਜ਼ਰ ਨਹੀਂ ਹੋ ਸਕੇ, ਉਹ ਵੀ 6 ਅਕਤੂਬਰ ਨੂੰ ਆਪਣੇ ਸਬੰਧਿਤ ਪੇਪਰ ’ਚ ਹਾਜ਼ਰ ਹੋ ਸਕਦੇ ਹਨ। ਵਿਦਿਆਰਥੀ ਹੋਰ ਵੇਰਵਿਆਂ ਲਈ ਪੰਜਾਬ ਯੂਨੀਵਰਸਿਟੀ ਦੀ ਵੈੱਬਸਾਈਟ ’ਤੇ ਵੀ ਜਾ ਸਕਦੇ ਹਨ।