ਜਲੰਧਰ ਰੋਡ 'ਤੇ ਗੱਦਿਆਂ ਵਾਲੀ ਫੈਕਟਰੀ 'ਚ ਲੱਗੀ ਭਿਆਨਕ ਅੱਗ, ਅੰਦਰ ਮੌਜੂਦ ਸੀ ਕਰਮਚਾਰੀ
Thursday, Sep 25, 2025 - 12:44 PM (IST)

ਕਪੂਰਥਲਾ (ਓਬਰਾਏ)- ਕਪੂਰਥਲਾ-ਜਲੰਧਰ ਮਾਰਗ 'ਤੇ ਗੱਦੇ ਬਣਾਉਣ ਵਾਲੀ ਫੈਕਟਰੀ ਵਿਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਸਵੇਰੇ ਅਚਾਨਕ ਉਕਤ ਫੈਕਟਰੀ ਵਿਚ ਅੱਗ ਲੱਗ ਗਈ। ਅੱਗ ਦੀ ਸੂਚਨਾ ਪਾ ਕੇ ਮੌਕੇ ਉਤੇ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਹਰਕਤ ਵਿਚ ਆਇਆ ਅਤੇ ਇਸ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਗ ਲੱਗਣ ਦਾ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਅੰਜਾਜ਼ਾ ਲਗਾਇਆ ਜਾ ਰਿਹਾ ਹੈ।
ਘਟਨਾ ਸਮੇਂ ਫੈਕਟਰੀ ਵਿੱਚ ਅੱਠ ਕਰਮਚਾਰੀ ਮੌਜੂਦ ਸਨ। ਲੋਕਾਂ ਮੁਤਾਬਕ ਅੱਗ ਇੰਨੀ ਭਿਆਨਕ ਸੀ ਕਿ ਕਾਲੇ ਧੂੰਏਂ ਦਾ ਗੁਬਾਰ ਜਲੰਧਰ ਤੋਂ ਲਗਭਗ 20 ਕਿਲੋਮੀਟਰ ਦੂਰ ਸਾਫ਼ ਵਿਖਾਈ ਦੇ ਰਿਹਾ ਸੀ। ਘਟਨਾ ਦੀ ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ। ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਮਿਲੀ ਜਾਣਕਾਰੀ ਮੁਤਾਬਕ ਇਹ ਫੈਕਟਰੀ ਨੂਰਪੁਰ ਦੋਨਾ ਪਿੰਡ ਵਿੱਚ ਸਥਿਤ ਹੈ। ਅੱਗ ਨੇ ਫੈਕਟਰੀ ਦਾ ਸਾਰਾ ਸਾਮਾਨ ਤਬਾਹ ਕਰ ਦਿੱਤਾ। ਇਹ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਐੱਸ. ਡੀ. ਐੱਮ. ਇਰਵਿਨ ਕੌਰ ਅਤੇ ਡੀ. ਐੱਸ. ਪੀ. ਦੀਪਕਰਨ ਸਿੰਘ ਮੌਕੇ 'ਤੇ ਪਹੁੰਚੇ।
ਡੀ. ਐੱਸ. ਪੀ. ਸਬਡਿਵੀਜ਼ਨ ਨੇ ਦੱਸਿਆ ਕਿ ਫੈਕਟਰੀ ਵਿੱਚ ਸਵੇਰੇ 9 ਵਜੇ ਕੰਮ ਸ਼ੁਰੂ ਹੁੰਦਾ ਸੀ। ਅਚਾਨਕ ਸਵੇਰੇ ਸਵਾ 8 ਵਜੇ ਫੈਕਟਰੀ ਵਿੱਚ ਅੱਗ ਲੱਗ ਗਈ। ਉਸ ਸਮੇਂ ਫੈਕਟਰੀ ਦੇ ਅੰਦਰ ਸਿਰਫ਼ 7-8 ਲੋਕ ਮੌਜੂਦ ਸਨ। ਉਹ ਸੁਰੱਖਿਅਤ ਬਾਹਰ ਆ ਗਏ ਹਨ। ਹਾਲਾਂਕਿ ਇਹ ਸ਼ੱਕ ਹੈ ਕਿ ਇਕ ਕਰਮਚਾਰੀ ਫੈਕਟਰੀ ਦੇ ਅੰਦਰ ਸੀ। ਕੁਝ ਸਾਥੀ ਇਹ ਵੀ ਕਹਿ ਰਹੇ ਹਨ ਕਿ ਉਹ ਸੁਰੱਖਿਅਤ ਬਾਹਰ ਆ ਗਿਆ ਹੈ ਪਰ ਉਹ ਮੌਕੇ 'ਤੇ ਮੌਜੂਦ ਨਹੀਂ ਹੈ। ਹੁਣ ਤੱਕ ਕਪੂਰਥਲਾ, ਸੁਲਤਾਨਪੁਰ ਲੋਧੀ, ਰੇਲ ਕੋਚ ਫੈਕਟਰੀ, ਕਰਤਾਰਪੁਰ ਅਤੇ ਜਲੰਧਰ ਸੈਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬਚਾਅ ਕਾਰਜ ਲਈ ਬੁਲਾਇਆ ਗਿਆ ਹੈ। 8 ਤੋਂ 10 ਗੱਡੀਆਂ ਅੱਗ ਬੁਝਾਉਣ ਵਿੱਚ ਲੱਗੀਆਂ ਹੋਈਆਂ ਹਨ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਵੱਲੋਂ ਇਨ੍ਹਾਂ ਅਧਿਕਾਰੀਆਂ ਨੂੰ ਦਿੱਤੀਆਂ ਗਈਆਂ ਤਰੱਕੀਆਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8