ਚੰਡੀਗੜ੍ਹ ਹਵਾਈ ਅੱਡਾ ਹੋਇਆ ਬੰਦ! ਜਹਾਜ਼ਾਂ ''ਚ ਸਫ਼ਰ ਕਰਨ ਵਾਲੇ ਲੋਕ ਦੇਣ ਧਿਆਨ
Friday, Sep 26, 2025 - 10:33 AM (IST)

ਚੰਡੀਗੜ੍ਹ (ਲਲਨ) : ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ’ਤੇ ਰਨਵੇਅ ਮੁਰੰਮਤ ਲਈ 26 ਅਕਤੂਬਰ ਤੋਂ 7 ਨਵੰਬਰ ਤੱਕ ਸਾਰੀਆਂ ਉਡਾਣਾਂ ਬੰਦ ਰਹਿਣਗੀਆਂ। ਹਵਾਈ ਅੱਡੇ ਦੇ ਸੀ. ਈ. ਓ. ਅਜੇ ਵਰਮਾ ਨੇ ਦੱਸਿਆ ਕਿ ਰਨਵੇਅ-29 ਤੇ 11 ’ਤੇ ਪੋਲੀਮਰ ਮੋਡੀਫਾਈਡ ਇਮਲਸ਼ਨ ਦਾ ਕੰਮ ਹੋਣਾ ਹੈ। ਨਾਲ ਹੀ ਗਰਾਊਂਡ ਲਾਈਟਿੰਗ ਸਿਸਟਮ ਨੂੰ ਵੀ ਅਪਗ੍ਰੇਡ ਕੀਤਾ ਜਾਵੇਗਾ। ਇਸ ਦੌਰਾਨ ਹੈਲੀਕਾਪਟਰ ਵਰਗੀ ਰੋਟਰੀ ਵਿੰਗ ਏਅਰਕ੍ਰਾਫਟ ਨੂੰ ਪਹਿਲਾਂ ਦੀ ਇਜਾਜ਼ਤ ਮਿਲਣ ’ਤੇ ਉਡਾਣ ਭਰਨ ਦੀ ਇਜ਼ਾਜਤ ਦਿੱਤੀ ਜਾਵੇਗੀ। ਜਾਣਕਾਰੀ ਮੁਤਾਬਕ ਹਵਾਈ ਅੱਡੇ ’ਤੇ ਬਣੇ ਰਨਵੇਅ ਨੂੰ ਏਅਰਫੋਰਸ ਤੇ ਸਿਵਲ ਏਅਰਲਾਈਨਜ਼ ਵੀ ਵਰਤੋਂ ਕਰਦੀਆਂ ਹਨ। ਇਸ ਲਈ ਸਮੇਂ-ਸਮੇਂ ’ਤੇ ਰੈਨੋਵੇਸ਼ਨ ਦਾ ਕੰਮ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਨੂੰ ਸਖ਼ਤ ਹਦਾਇਤਾਂ ਜਾਰੀ, ਪ੍ਰਿੰਸੀਪਲਾਂ ਨੇ ਨਾ ਕੀਤਾ ਆਹ ਕੰਮ ਤਾਂ...
ਉਡਾਣਾਂ ਦੀ ਬੁਕਿੰਗ ਬੰਦ, ਯਾਤਰੀਆਂ ਨੂੰ ਮਿਲੇਗਾ ਰਿਫੰਡ
ਹਵਾਈ ਅੱਡੇ ਤੋਂ ਉਡਾਣਾਂ ਦੀ ਬੁਕਿੰਗ ਵੀ ਏਅਰਲਾਈਨਜ਼ ਕੰਪਨੀਆਂ ਨੇ 26 ਅਕਤੂਬਰ ਤੋਂ 7 ਨਵੰਬਰ ਤੱਕ ਬੰਦ ਕਰ ਦਿੱਤੀ ਹੈ। ਏਅਰਪੋਰਟ ਅਥਾਰਟੀ ਦੇ ਸੀ. ਈ. ਓ. ਦਾ ਕਹਿਣਾ ਹੈ ਕਿ ਹਵਾਈ ਅੱਡਾ ਬੰਦ ਹੋਣ ਦੀ ਸੂਚਨਾ ਸਾਰੀਆਂ ਕੰਪਨੀਆਂ ਨੂੰ ਦੇ ਦਿੱਤੀ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਇਸ ਦੌਰਾਨ ਜਿਨ੍ਹਾਂ ਯਾਤਰੀਆਂ ਦੀ ਬੁਕਿੰਗ ਕੀਤੀ ਹੋਈ ਹੈ, ਉਨ੍ਹਾਂ ਦਾ ਰਿਫੰਡ ਵਾਪਸ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ 'ਚ ਸਰਕਾਰੀ ਛੁੱਟੀ ਦਾ ਐਲਾਨ! ਨਾਲ ਹੀ ਜਾਰੀ ਹੋਏ ਸਖ਼ਤ ਹੁਕਮ
ਕੋਰੀਆ ਤੋਂ 2 ਕਰੋੜ ਰੁਪਏ ਖ਼ਰਚ ਕਰਕੇ ਮੰਗਵਾਇਆ ਯੰਤਰ
ਉਮੀਦ ਹੈ ਕਿ ਅਥਾਰਟੀ ਵੱਲੋਂ ਰਨਵੇਅ-11 ’ਤੇ ਇੰਸਟਰੂਮੈਂਟ ਲੈਂਡਿੰਗ ਸਿਸਟਮ (ਆਈ.ਐੱਲ.ਐੱਸ.) ਕੈਟ-2 ਨੂੰ ਅਪਗ੍ਰੇਡ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕਦੀ ਹੈ। ਹਾਲਾਂਕਿ ਅਧਿਕਾਰੀਆਂ ਵੱਲੋਂ ਆਈ. ਐੱਲ. ਐੱਸ. ਸਿਸਟਮ ਬਾਰੇ ਕੋਈ ਬੋਲਣ ਲਈ ਤਿਆਰ ਨਹੀਂ ਹੈ। ਇਸ ਨੂੰ ਅਪਗ੍ਰੇਡ ਕਰਨ ਲਈ ਅਥਾਰਟੀ ਵੱਲੋਂ ਕੋਰੀਆ ਤੋਂ ਕਰੀਬ 2 ਕਰੋੜ ਰੁਪਏ ਖ਼ਰਚ ਕਰਕੇ ਲਾਈਟਿੰਗ ਨੂੰ ਅਪਗ੍ਰੇਡ ਕਰਨ ਦਾ ਯੰਤਰ ਮੰਗਵਾਇਆ ਜਾ ਰਿਰਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8