ਨਿਊਯਾਰਕ ਦੀ ਹਡਸਨ ਨਦੀ 'ਚ ਮਿਲੀ ਭਾਰਤੀ ਮੂਲ ਦੇ ਵਿਅਕਤੀ ਦੀ ਲਾਸ਼

Saturday, Apr 17, 2021 - 02:26 AM (IST)

ਨਿਊਯਾਰਕ ਦੀ ਹਡਸਨ ਨਦੀ 'ਚ ਮਿਲੀ ਭਾਰਤੀ ਮੂਲ ਦੇ ਵਿਅਕਤੀ ਦੀ ਲਾਸ਼

ਨਿਊਯਾਰਕ - ਕ੍ਰਿਪਟੋਕਰੰਸੀ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਦੇ ਖੇਤਰ ਵਿਚ ਨੌਕਰੀ ਕਰ ਰਹੇ ਭਾਰਤ ਮੂਲ ਦੇ ਇਕ 31 ਸਾਲਾਂ ਗਣਿਤਯ ਦੀ ਲਾਸ਼ ਇਥੇ ਹਡਸਨ ਨਦੀ ਵਿਚ ਵਹਿੰਦੀ ਹੋਈ ਮਿਲੀ। ਇਕ ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਗਣਿਤਯ ਸ਼ੁਰਵੋ ਬਿਸਵਾਸ ਮਾਨਸਿਕ ਬੀਮਾਰੀ ਨਾਲ ਜੂਝ ਰਿਹਾ ਸੀ। ਨਿਊਯਾਰਕ ਪੋਸਟ ਨੇ ਦੱਸਿਆ ਕਿ ਸ਼ੁਵਰੋ ਦੀ ਲਾਸ਼ ਨਦੀ ਵਿਚ ਪਾਈ ਗਈ।

ਇਹ ਵੀ ਪੜੋ 'ਨੀਰਵ ਮੋਦੀ' ਨੂੰ ਲਿਆਂਦਾ ਜਾਵੇਗਾ ਭਾਰਤ, UK ਦੇ ਗ੍ਰਹਿ ਮੰਤਰਾਲਾ ਨੇ ਦਿੱਤੀ ਮਨਜ਼ੂਰੀ

ਪੁਲਸ ਸੂਤਰਾਂ ਨੇ ਦੱਸਿਆ ਕਿ ਸ਼ੁਵਰੋ ਦੀ ਮੌਤ ਦੇ ਪਿੱਛੇ ਕਿਸੇ ਤਰ੍ਹਾਂ ਦੀ ਚਾਲ ਹੋਣ ਦਾ ਤੱਤਕਾਲ ਕੋਈ ਸਬੂਤ ਨਹੀਂ ਮਿਲਿਆ। ਸ਼ੁਵਰੋ ਦੇ ਭਰਾ ਬਿਪ੍ਰੋਜੀਤ ਬਿਸਵਾਸ ਨੇ ਦੱਸਿਆ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ ਇਸ ਖਬਰ ਤੋਂ ਬਹੁਤ ਦੁੱਖੀ ਹੈ। ਬਿਪ੍ਰੋਜੀਤ ਨੇ ਦੱਸਿਆ ਕਿ ਸ਼ੁਵਰੋ ਮਾਨਸਿਕ ਬੀਮਾਰੀ ਨਾਲ ਨਜਿੱਠ ਰਿਹਾ ਸੀ ਅਤੇ ਉਨ੍ਹਾਂ ਦੇ ਪਰਿਵਾਰ ਨੇ ਇਸ ਤੋਂ ਉਭਰਣ ਵਿਚ ਉਸ ਦੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਸੀ ਪਰ ਕੋਈ ਫਾਇਦਾ ਨਹੀਂ ਹੋਇਆ। ਉਸ ਦੀ ਮੌਤ ਹੋਣ ਨਾਲ ਇਸ ਪੂਰੀ ਤਰ੍ਹਾਂ ਨਾਲ ਟੁੱਟ ਗਏ ਹਾਂ।

ਇਹ ਵੀ ਪੜੋ ਪਸ਼ੂਆਂ ਨੂੰ ਕੋਰੋਨਾ ਤੋਂ ਬਚਾਉਣ ਲਈ ਇਹ ਵੈਕਸੀਨ ਹੈ ਪ੍ਰਭਾਵੀ, ਰੂਸ ਨੇ ਕੀਤਾ ਐਲਾਨ

ਬਿਪ੍ਰੋਜੀਤ ਨੇ ਅੱਗੇ ਦੱਸਿਆ ਕਿ ਉਨ੍ਹਾਂ ਦਾ ਭਰਾ ਕ੍ਰਿਪਟੋਕਰੰਸੀ ਸੁਰੱਖਿਆ ਪ੍ਰੋਗਰਾਮ 'ਤੇ ਕੰਮ ਕਰ ਰਿਹਾ ਸੀ। ਆਨਲਾਈਨ ਉਪਲੱਬਧ ਪ੍ਰੋਫਾਈਲ ਮੁਤਾਬਕ ਸ਼ੁਵਰੋ ਨੇ ਆਰਟੀਫਿਸ਼ਲ ਇੰਟੈਲੀਜੈਂਸ ਦੇ ਖੇਤਰ ਵਿਚ ਕੰਮ ਕੀਤਾ ਸੀ। ਬਿਪ੍ਰੋਜੀਤ ਨੇ ਦੱਸਿਆ ਕਿ ਪਰਿਵਾਰ ਨੂੰ ਪਿਛਲੇ ਇਕ ਸਾਲ ਤੋਂ ਸ਼ੁਵਰੋ ਦੇ ਵਿਹਾਰ ਵਿਚ ਬਦਲਾਅ ਨਜ਼ਰ ਆਉਣ ਲੱਗਾ ਸੀ ਪਰ ਉਹ ਆਪਣੀਆਂ ਗੱਲਾਂ ਅਕਸਰ ਕਿਸੇ ਨਾਲ ਸਾਂਝਾ ਨਹੀਂ ਸੀ ਕਰਦਾ। ਸ਼ੁਵਰੋ ਦੇ ਪਰਿਵਾਰ ਨੇ ਉਸ ਨੂੰ ਕਿਸੇ ਤਰ੍ਹਾਂ ਆਪਣੀ ਦਿਲ ਦੀ ਗੱਲ ਸਾਂਝੀ ਕਰਨ ਦੀ ਅਪੀਲ ਕੀਤੀ ਸੀ। ਇਕ ਰਿਪੋਰਟ ਮੁਤਾਬਕ ਸ਼ੁਵਰੋ ਦੇ ਅਪਾਰਟਮੈਂਟ ਦੇ ਪ੍ਰਬੰਧਨ ਨੇ ਅੱਗ ਲਾਉਣ, ਖੁਲ੍ਹੇਆਮ ਚਾਕੂ ਦਿਖਾ ਕੇ ਡਰਾਉਣ ਅਤੇ ਲਿਫਟ ਵਿਚ ਖੂਨ ਦੇ ਦਾਗ ਸਣੇ ਕਥਿਤ ਅਜੀਬੋ-ਗਰੀਬ ਕੰਮਾਂ ਕਾਰਣ ਉਸ ਨੂੰ ਬਿਲਡਿੰਗ ਵਿਚੋਂ ਕੱਢਣ ਲਈ ਅਪੀਲ ਕਰਦੇ ਹੋਏ ਮੈਨਹੱਟਨ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਸ਼ਹਿਰ ਦੇ ਮੈਡੀਕਲ ਜਾਂਚ ਅਧਿਕਾਰੀ ਸ਼ੁਵਰੋ ਦੀ ਮੌਤ ਦੇ ਕਾਰਣਾਂ ਦਾ ਪਤਾ ਲਗਾਉਣਗੇ।

ਇਹ ਵੀ ਪੜੋ ਅਮਿਤ ਸ਼ਾਹ ਦੇ ਬਿਆਨ 'ਤੇ ਭੜਕੇ ਬੰਗਲਾਦੇਸ਼ੀ ਵਿਦੇਸ਼ੀ ਮੰਤਰੀ ਨੇ ਕਿਹਾ, 'ਅਸੀਂ ਭਾਰਤ ਤੋਂ ਕਿਤੇ ਬਿਹਤਰ ਹਾਂ'


author

Khushdeep Jassi

Content Editor

Related News