ਪਾਕਿਸਤਾਨ ਨੂੰ ਲੱਗ ਸਕਦੈ ਵੱਡਾ ਝਟਕਾ, ਯੂਰਪੀਨ ਸੰਘ ਨੇ ਪੇਸ਼ ਕੀਤਾ ਇਹ ਬਿੱਲ
Sunday, May 02, 2021 - 03:51 AM (IST)
ਰੋਮ - ਯੂਰਪੀਨ ਸੰਘ ਦੀ ਸੰਸਦ ਨੇ ਸ਼ੁੱਕਰਵਾਰ ਪਾਕਿਸਤਾਨ ਖਿਲਾਫ ਇਕ ਅਹਿਮ ਪ੍ਰਸਤਾਵ ਪਾਸ ਕਰ ਦਿੱਤਾ। ਪ੍ਰਸਤਾਵ ਵਿਚ ਆਖਿਆ ਗਿਆ ਹੈ ਕਿ ਪਾਕਿਸਤਾਨ ਵਿਚ ਕੱਟੜਪੰਥੀ ਕਾਫੀ ਹਾਵੀ ਹੈ। ਉਥੇ ਘੱਟ ਗਿਣਤੀ ਭਾਈਚਾਰੇ ਖਿਲਾਫ ਆਪਣੀ ਮਰਜ਼ੀ ਨਾਲ ਈਸ਼ਨਿੰਦਾ ਕਾਨੂੰਨ ਦੀ ਵਰਤੋਂ ਕੀਤੀ ਜਾ ਰਹੀ ਹੈ। ਲਿਹਾਜ਼ਾ ਪਾਕਿਸਤਾਨ ਨੂੰ ਦਿੱਤਾ ਗਿਆ ਵਿਸ਼ੇਸ਼ ਵਪਾਰਕ ਦਰਜਾ (GSP+ status) ਪ੍ਰਭਾਵ ਨਾਲ ਖਤਮ ਕੀਤਾ ਜਾਵੇ।
ਇਹ ਪ੍ਰਸਤਾਵ ਕਿੰਨਾ ਮਜ਼ਬੂਤ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਸ ਦੇ ਪੱਖ ਵਿਚ 681 ਜਦਕਿ ਵਿਰੋਧ ਵਿਚ ਸਿਰਫ 6 ਵੋਟ ਪਏ। ਪ੍ਰਸਤਾਵ ਵਿਚ ਕਿਹਾ ਗਿਆ ਹੈ ਕਿ ਇਮਰਾਨ ਖਾਨ ਆਪਣੇ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਦੀ ਬਜਾਏ ਹੋਲੋਕਾਸਟ ਦਾ ਜ਼ਿਕਰ ਕਰ ਕੇ ਲੋਕਾਂ ਨੂੰ ਹੋਰ ਭੜਕਾ ਰਹੇ ਹਨ।
ਇਹ ਵੀ ਪੜ੍ਹੋ - ਲੈੱਬਨਾਨ ਦੀ ਝੀਲ 'ਚ ਵਾਇਰਸ ਕਾਰਣ ਮਰੀਆਂ ਮਿਲੀਆਂ 40 ਟਨ ਮੱਛੀਆਂ
ਕੀ ਹੁੰਦਾ ਹੈ GSP+ status
ਯੂਰਪੀਨ ਸੰਘ ਵਿਚ ਸ਼ਾਮਲ 27 ਮੁਲਕ ਟ੍ਰੇਡ ਵਿਚ ਵਿਕਾਸਸ਼ੀਲ ਮੁਲਕਾਂ ਨੂੰ GSP+ status ਦੇ ਸਕਦੇ ਹਨ। ਇਸ ਵਿਚ ਛੋਟੇ ਵਿਕਾਸਸ਼ੀਲ ਮੁਲਕਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ। ਇਸ ਅਧੀਨ ਕਾਰੋਬਾਰ ਵਿਚ ਉਨ੍ਹਾਂ ਨੂੰ ਦੂਜੇ ਮੁਲਕਾਂ ਦੀ ਤੁਲਨਾ ਵਿਚ ਵਧ ਸਹੂਲੀਅਤ ਅਤੇ ਇੰਸੇਟਿੰਸ ਭਾਵ ਫਾਇਦੇ ਮਿਲਦੇ ਹਨ। ਪਾਕਿਸਤਾਨ 2014 ਤੋਂ ਇਸ ਦਾ ਫਾਇਦਾ ਉਠਾ ਰਿਹਾ ਸੀ।
ਇਹ ਵੀ ਪੜ੍ਹੋ - ਚੀਨ ਪਹੁੰਚਿਆ ਭਾਰਤ ''ਚ ਮਿਲਿਆ ਕੋਰੋਨਾ ਦਾ ਨਵਾਂ ਵੇਰੀਐਂਟ, ਡਰੇ ਲੋਕ
ਇਹ ਦਰਜਾ ਕਿਉਂ ਖੋਹ ਲਿਆ ਜਾਵੇਗਾ
ਇਸ ਦੀ ਬਿਲਕੁਲ ਤਾਜ਼ੀ ਉਦਾਹਰਣ ਤਾਂ ਪਾਕਿਸਤਾਨ ਵਿਚ ਪਿਛਲੇ ਦਿਨੀਂ ਫਰਾਂਸ ਦੇ ਵਿਰੋਧ ਵਿਚ ਹੋਇਆ ਤਹਿਰੀਕ-ਏ-ਲੱਬੈਕ ਪਾਕਿਸਤਾਨ (ਟੀ. ਐੱਲ. ਪੀ.) ਦਾ ਹਿੰਸਕ ਵਿਰੋਧ ਪ੍ਰਦਰਸ਼ਨ ਹੈ। ਇਸ ਸੰਗਠਨ ਇਮਰਾਨ ਸਰਕਾਰ ਤੋਂ ਫਰਾਂਸ ਦੇ ਰਾਜਦੂਤ ਨੂੰ ਮੁਲਕ ਤੋਂ ਕੱਢਣ ਦੀ ਮੰਗ ਕਰ ਰਿਹਾ ਸੀ। ਹਿੰਸਾ ਵਿਚ ਪੁਲਸ, ਰੇਂਜਰਸ ਅਤੇ ਆਮ ਲੋਕਾਂ ਨੂੰ ਮਿਲਾ ਕੇ ਕੁੱਲ 22 ਲੋਕ ਮਾਰੇ ਗਏ ਸਨ। ਸਰਕਾਰ ਨੇ ਇਸ ਕੱਟੜਪੰਥੀ ਸੰਗਠਨ ਨੂੰ ਬੈਨ ਕੀਤਾ। ਅਗਲੇ ਦੀ ਦਿਨ ਉਨ੍ਹਾਂ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ। ਇੰਨਾ ਹੀ ਨਹੀਂ, ਸੰਸਦ ਵਿਚ ਰਾਜਦੂਤ ਨੂੰ ਕੱਢਣ ਦੇ ਪ੍ਰਸਤਾਵ 'ਤੇ ਬਹਿਸ ਦਾ ਪ੍ਰਸਤਾਵ ਵੀ ਪੇਸ਼ ਕਰ ਦਿੱਤਾ।
ਇਹ ਵੀ ਪੜ੍ਹੋ - USA ਦੇ 2 ਮੰਜ਼ਿਲਾ ਘਰ 'ਚ 5 ਮਹਿਲਾਵਾਂ ਸਣੇ ਕੈਦ ਮਿਲੇ 91 ਪ੍ਰਵਾਸੀ, ਕਈ ਨਿਕਲੇ ਕੋਰੋਨਾ ਪਾਜ਼ੇਟਿਵ
ਅੱਗੇ ਕੀ ਹੋਵੇਗਾ
ਇਹ ਤੈਅ ਹੈ ਕਿ ਯੂਰਪੀਨ ਸੰਸਦ ਕੁਝ ਦਿਨਾਂ ਵਿਚ ਇਸ ਪ੍ਰਸਤਾਵ ਨੂੰ ਪਾਸ ਕਰ ਦੇਵੇਗੀ। ਇਸ ਤੋਂ ਪਹਿਲਾਂ ਉਹ ਵਿਦੇਸ਼ੀ ਮਾਮਲਿਆਂ ਦੀ ਪਾਕਿਸਤਾਨ 'ਤੇ ਰਿਪੋਰਟ ਨੂੰ ਦੇਖੇਗੀ। ਫਿਰ ਇਸ 'ਤੇ ਬਹਿਸ ਹੋਵੇਗੀ ਅਤੇ ਫਿਰ ਵੋਟਿੰਗ। ਹੁਣ ਕਿਉਂਕਿ ਪ੍ਰਸਤਾਵ ਦੇ ਪੱਖ ਵਿਚ 681 ਅਤੇ ਵਿਰੋਧ ਵਿਚ ਸਿਰਫ 6 ਵੋਟ ਪਏ ਤਾਂ ਇਹ ਮੰਨਿਆ ਜਾ ਸਕਦਾ ਹੈ ਕਿ ਪਾਕਿਸਤਾਨ ਨੂੰ ਇਹ ਸਟੇਟਸ ਖੋਹਣਾ ਪਵੇਗਾ। ਅਜਿਹਾ ਹੋਇਆ ਤਾਂ ਪਾਕਿਸਤਾਨ ਦਾ ਜਿਹੜਾ ਥੋੜਾ-ਬਹੁਤ ਐਕਸਪੋਰਟ ਹੈ, ਉਹ ਵੀ ਬੰਦ ਹੋ ਜਾਵੇਗਾ। ਉਹ ਪਹਿਲਾਂ ਹੀ ਐੱਫ. ਏ. ਟੀ. ਐੱਫ. ਦੀ ਗ੍ਰੇ ਲਿਸਟ ਵਿਚ ਹੈ। ਮੁਲਕ ਵਿਚ ਮਹਿੰਗਾਈ ਅਤੇ ਬੇਰੁਜ਼ਗਾਰੀ ਖਿਲਾਫ ਰੋਜ਼ ਪ੍ਰਦਰਸ਼ਨ ਹੋ ਰਹੇ ਹਨ। ਕੋਰੋਨਾ ਵੈਕਸੀਨ ਨਹੀਂ ਹੈ ਅਤੇ ਮਾਮਲੇ ਵੱਧਦੇ ਜਾ ਰਹੇ ਹਨ। ਅਜਿਹੇ ਵਿਚ ਪਾਕਿਸਤਾਨ ਨੂੰ ਇਸ ਦਲਦਲ ਤੋਂ ਕੋਈ ਚਮਤਕਾਰ ਹੀ ਕੱਢ ਪਾਵੇਗਾ।
ਇਹ ਵੀ ਪੜ੍ਹੋ - ਬਾਈਡੇਨ ਦਾ ਵੱਡਾ ਫੈਸਲਾ, 'ਅਮੀਰਾਂ ਤੋਂ ਦੁਗਣਾ ਟੈਕਸ ਵਸੂਲ ਕੇ ਗਰੀਬਾਂ ਤੇ ਸਿੱਖਿਆ 'ਤੇ ਕਰਾਂਗੇ ਖਰਚ'