ਅੰਗੋਲਾ ਦੀ ਖਾਨ 'ਚੋਂ ਮਿਲਿਆ 300 ਸਾਲ ਪੁਰਾਣਾ ਸਭ ਤੋਂ ਵੱਡਾ ਗੁਲਾਬੀ ਹੀਰਾ

Wednesday, Jul 27, 2022 - 09:01 PM (IST)

ਅੰਗੋਲਾ ਦੀ ਖਾਨ 'ਚੋਂ ਮਿਲਿਆ 300 ਸਾਲ ਪੁਰਾਣਾ ਸਭ ਤੋਂ ਵੱਡਾ ਗੁਲਾਬੀ ਹੀਰਾ

ਜੋਹਾਸਿਨਬਰਗ-ਅੰਗੋਲਾ ਦੀ ਖਾਨ 'ਚੋਂ 175 ਕੈਰੇਟ ਦੇ ਗੁਲਾਬੀ ਹੀਰੇ ਦੀ ਖੋਜ ਕੀਤੀ ਗਈ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪਿਛਲੇ 300 ਸਾਲ 'ਚ ਮਿਲਿਆ ਇਹ ਸਭ ਤੋਂ ਵੱਡਾ ਗੁਲਾਬੀ ਹੀਰਾ ਹੈ। ਖਾਨ ਦੀ ਮਲਕੀਅਤ ਲੁਕਾਪਾ ਡਾਇਮੰਡ ਕੰਪਨੀ ਨੇ ਬੁੱਧਵਾਰ ਨੂੰ ਆਪਣੀ ਵੈੱਬਸਾਈਟ 'ਤੇ ਐਲਾਨ ਕੀਤਾ ਕਿ 'ਲੁਲੋ ਰੋਜ' ਹੀਰੇ ਦੀ ਖੋਜ ਲੁਲੋ ਜਲੋਢ ਖਾਨ ਤੋਂ ਕੀਤੀ ਗਈ ਹੈ।

ਇਹ ਵੀ ਪੜ੍ਹੋ : ਪੇਲੋਸੀ ਦੀ ਤਾਈਵਾਨ ਯਾਤਰਾ ਦੇ ਮੱਦੇਨਜ਼ਰ ਅਮਰੀਕੀ ਫੌਜ ਬਣਾ ਰਹੀ ਸੁਰੱਖਿਆ ਯੋਜਨਾਵਾਂ

ਦੁਨੀਆ 'ਚ ਹੁਣ ਤੱਕ ਮਿਲੇ ਸਭ ਤੋਂ ਵੱਡੇ ਹੀਰਿਆਂ 'ਚੋਂ ਦੋ ਹੀਰੇ ਅੰਗੋਲਾ ਦੀ ਲੁਲੋ ਖਾਨ ਤੋਂ ਹੀ ਮਿਲੇ ਹਨ ਜਿਨ੍ਹਾਂ 'ਚ 404 ਕੈਰੇਟ ਦਾ ਇਕ ਹੀਰਾ ਵੀ ਸ਼ਾਮਲ ਹੈ। ਆਸਟ੍ਰੇਲੀਆ ਤੋਂ ਸੰਚਾਲਿਤ ਲੁਕਾਪਾ ਨੇ ਦੱਸਿਆ ਕਿ ਗੁਲਾਬੀ ਹੀਰਾ ਪੰਜਵਾਂ ਸਭ ਤੋਂ ਵੱਡਾ ਹੀਰਾ ਹੈ ਜੋ ਖਾਨ 'ਚੋਂ ਮਿਲਿਆ ਹੈ ਜਦਕਿ 100 ਕੈਰੇਟ ਅਤੇ ਇਸ ਤੋਂ ਜ਼ਿਆਦਾ ਦੇ ਕਰੀਬ 27 ਹੋਰ ਹੀਰੇ ਖਾਨ 'ਚੋਂ ਕੱਢੇ ਜਾ ਚੁੱਕੇ ਹਨ। ਇਸ ਗੁਲਾਬੀ ਹੀਰੇ ਨੂੰ ਅੰਗੋਲਾ ਦੀ ਸਰਕਾਰੀ ਮਾਰਕੀਟਿੰਗ ਕੰਪਨੀ 'ਸੋਡੀਅਮ' ਅੰਤਰਰਾਸ਼ਟਰੀ ਨਿਵਿਦਾ ਦੇ ਰਾਹੀਂ ਵੇਚੇਗੀ। ਅੰਗੋਲਾ ਦੀ ਖਾਨ ਦੁਨੀਆ 'ਚ ਹੀਰੇ ਦੇ ਚੋਟੀ ਦੇ 10 ਉਤਪਾਦਕਾਂ 'ਚੋਂ ਇਕ ਹੈ।

ਇਹ ਵੀ ਪੜ੍ਹੋ : ਸੋਮਾਲੀਆ 'ਚ ਆਤਮਘਾਤੀ ਹਮਲੇ 'ਚ ਸਥਾਨਕ ਅਧਿਕਾਰੀ ਸਮੇਤ 11 ਲੋਕਾਂ ਦੀ ਹੋਈ ਮੌਤ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News