ਕੈਲੀਫੋਰਨੀਆ : ਸੰਸਥਾ ਜੈਂਕੋ ਵਲੋਂ 23ਵਾਂ ਸਲਾਨਾ ਸਭਿਆਚਾਰਕ ਦਿਵਸ ਧੂਮਧਾਮ ਨਾਲ ਮਨਾਇਆ ਗਿਆ

Tuesday, Jun 21, 2022 - 06:13 PM (IST)

ਕੈਲੀਫੋਰਨੀਆ : ਸੰਸਥਾ ਜੈਂਕੋ ਵਲੋਂ 23ਵਾਂ ਸਲਾਨਾ ਸਭਿਆਚਾਰਕ ਦਿਵਸ ਧੂਮਧਾਮ ਨਾਲ ਮਨਾਇਆ ਗਿਆ

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਦੀ ਸੰਸਥਾ ਜੈਂਕੋ ਵਲੋਂ 23ਵਾਂ ਸਲਾਨਾ ਸਭਿਆਚਾਰਕ ਦਿਵਸ ਸਥਾਨਕ ਕਮਿਊਨਿਟੀ ਸੈਂਟਰ ਵਿਖੇ ਧੂਮਧਾਮ ਨਾਲ ਮਨਾਇਆ ਗਿਆ।ਸਮਾਗਮ ਦੀ ਆਰੰਭਤਾ ਵਿਚ ਸ: ਗੁਰਤੇਜ ਸਿੰਘ ਨੇ ਸਮਾਗਮ ਵਿਚ ਸ਼ਾਮਲ ਹੋਣ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ।ਜਿਸ ਉਪਰੰਤ ਹਰਪਾਲ ਹਰੀਕਾ ਨੇ ਧਾਰਮਿਕ ਗੀਤ ਗਾ ਕੇ ਪ੍ਰੋਗਰਾਮ ਦੀ ਆਰੰਭਤਾ ਕੀਤੀ।ਛੋਟੀਆਂ ਬੱਚੀਆਂ ਦੇ ਗਿੱਧਾ ਗਰੁਪ ਖਿੜੇ ਫੁਲ ਗੁਲਾਬ ਦੇ ਵਿਚ ਮੇਹਰ ਸਹੋਤਾ, ਸਾਹਿਬ ਢੀਂਡਸਾ, ਖੀਵੀ ਬਦੇਸ਼ਾ, ਦੀਆ ਭਾਟੀਆ, ਮਾਹੀ ਸ਼ਰਮਾ ਨੇ ਮਹਿਕ ਕੌਰ ਢਿਲੋਂ ਤੇ ਰੁਚੀ ਸਹੋਤਾ ਦੀ ਨਿਗਰਾਨੀ ਹੇਠ ਗਿਧਾ ਪਾ ਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ।

PunjabKesari

ਜੈਂਕੋ ਦੀ ਧੜਕਣ ਗਰੁਪ ਦੇ ਸੁਨੀਤ ਗਰੋਵਰ,ਆਰੀਆ ਮਾਨ,ਏਕਮ ਭਾਟੀਆ,ਗੁਰਨਿਹਾਲ ਸਿੰਘ ਹੰਸਰਾ,ਨੂਰ ਨਾਰੰਗ,ਆਸਨਾ ਮਾਨ,ਰਾਜਵੀਰ ਢਿਲੋਂ ਨੇ ਕੋਚ ਜਗਜੋਤ ਸਿੰਘ ਨਾਰੰਗ ਤੇ ਨਵਦੀਪ ਗਰੋਵਰ ਦੀ ਨਿਗਰਾਨੀ ਹੇਠ ਸ਼ਾਨਦਾਰ ਭੰਗੜਾ ਪਾ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।ਇਸ ਉਪਰੰਤ ਅਰਨਵ ਚੌਹਾਨ,ਅਭੈ ਸਿੰਘ ਉਪਲ,ਮਾਹੀ ਗਰੋਵਰ,ਗੁਰਸਿਮਰ ਕੌਰ ਹੰਸਰਾ,ਯੁਵਰਾਜ ਅਟਵਾਲ,ਸਾਹਿਬ ਸਿੰਘ,ਸਹਿਜ ਮਾਹਲ ਦੇ ਕਲਾਕਾਰਾਂ ਨੇ ਹਰਪਾਲ ਹਰੀਕਾ ਤੇ ਨਿਰਮਜੀਤ ਸਿੰਘ ਦੀ ਅਗਵਾਈ ਵਿਚ ਭੰਗੜਾ ਪਾ ਕੇ ਦਰਸ਼ਕਾਂ ਦੀ ਵਾਹ ਵਾਹ ਖੱਟੀ।ਭੰਗੜੇ ਦੇ ਨਾਮੀ ਗਰੁਪ ਗਭਰੂ ਸ਼ੌਕੀਨ ਦੇ ਕਲਾਕਾਰਾਂ ਯੁਵਰਾਜ ਸਿੰਘ ਢਿਲੋਂ,ਅਰਮਾਨ ਹਰੀਕਾ,ਗੁਰਸ਼ਾਂਨ ਹਰੀਕਾ,ਅਗਮਜੋਤ ਸਿੰਘ ਚਾਹਲ,ਅੰਗਦ ਸਿੰਘ ਉਪਲ,ਲੋਗਨ ਸਿੰਘ ਮਾਨ,ਜਗਜੋਤ ਸਿੰਘ ਨਾਰੰਗ,ਸੁਜਾਨ ਹਰੀਕਾ,ਅਰਪਿਤ ਗਰੇਵਾਲ ਨੇ ਕੰਵਲਦੀਪ ਸਿੰਘ ਢਿਲੋਂ ਤੇ ਗੈਰੀ ਬਾਸੀ ਦੀ ਨਿਰਦੇਸ਼ਨਾਂ ਹੇਠ ਭੰਗੜਾ ਪਾ ਕੇ ਦਰਸ਼ਕਾਂ ਦੇ ਦਿਲਾਂ 'ਤੇ ਅਮਿਟ ਛਾਪ ਛੱਡੀ।ਹਰਪਾਲ ਹਰੀਕਾ ਨੇ ਸ਼ਾਨਦਾਰ ਗੀਤ ਗਾ ਕੇ ਦਰਸ਼ਕਾਂ ਨੂੰ ਨਿਹਾਲ ਕੀਤਾ।

PunjabKesari

ਜੈਂਕੋ ਗਿੱਧਾ ਦੀ ਗਿੱਧਾ ਟੀਮ ਕੁਲਬੀਰ ਅਟਵਾਲ,ਨਵੀ ਚੌਹਾਨ,ਰੁਚੀ ਸਹੋਤਾ,ਜਸਪਰੀਤ ਹਰੀਕਾ,ਅਨੀਤ ਨਾਰੰਗ,ਨੀਰੂ ਬਾਜਵਾ,ਅੰਜੁਨੀ ਬਾਜਵਾ,ਸੁਖੀ ਹੰਸ,ਜਗਬੀਰ ਕੰਗ,ਹਰਮਨ ਸਿਧੂ,ਮਹਿਕ ਕੌਰ ਢਿਲੋਂ ਤੇ ਸੋਨੂੰ ਢਿਲੋਂ ਨੇ ਹਰਮਨ ਸਿਧੂ ਤੇ ਨਵੀ ਚੌਹਾਨ ਦੀ ਅਗਵਾਹੀ ਵਿਚ ਸ਼ਾਨਦਾਰ ਗਿੱਧਾ ਪਾ ਕੇ ਧਰਤ ਹਿੱਲਾ ਦਿਤੀ।ਜੈਂਕੋ ਭੰਗੜਾ ਦੇ ਕਲਾਕਾਰਾਂ ਗੁਰਤੇਜ ਅਟਵਾਲ,ਖੁਸ਼ਵਿੰਦਰ ਸਿੰਘ ਚੀਮਾ,ਅਮਰਦੀਪ ਚੌਹਾਨ,ਸਤਵੰਤ ਰਾਣੂੰ,ਹਰਪਾਲ ਹਰੀਕਾ,ਇਸ਼ਵਿੰਦਰ ਸਿਧੂ,ਹਰਦੀਪ ਢੀਂਡਸਾ,ਹਰਮਨ ਪੰਧੇਰ ਤੇ ਕੰਵਲਜੀਤ ਸਿੰਘ ਢਿਲੋਂ ਨੇ ਗੈਰੀ ਬਾਸੀ ਤੇ ਇਸ਼ਵਿੰਦਰ ਸਿੰਘ ਸਿਧੂ ਦੀ ਦੇਖ ਰੇਖ ਹੇਠ ਸ਼ਾਂਨਦਾਰ ਭਗੜਾ ਕੇ ਪੰਜਾਬ ਦੀ ਧਰਤੀ ਦੀ ਯਾਦ ਦਵਾ ਦਿਤੀ।ਇਸ ਮੌਕੇ ਬੋਲਦਿਆਂ ਸੰਸਥਾ ਦੇ ਪਰਧਾਨ ਗਰੁਤੇਜ ਸਿੰਘ ਅਟਵਾਲ ਨੇ ਦਸਿਆ ਕਿ ਉਹ ਹਰ ਸਾਲ ਇਸ ਸੰਸਥਾ ਵਲੋਂ ਗੁਰੂਨਾਨਕ ਇੰਜੀਨੀਰਿੰਗ ਕਾਲਜ ਲੁਧਿਆਣਾ ਦੇ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਕਰਦੇ ਰਹਿੰਦੇ ਹਨ।ਜੈਂਕੋ ਆਗੂ ਰਜਿੰਦਰ ਸਿੰਘ ਟਾਂਡਾ ਨੇ ਕਾਲਜ ਦੇ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਵਿਤੀ ਸਹਾਇਤਾ ਬਾਰੇ ਵਿਸਥਾਰ ਪੂਰਬਕ ਚਾਨਣਾ ਪਾਇਆ।ਉਹਨਾਂ ਨੇ ਦਸਿਆ ਕਿ ਪਿਛਲੇ ਪੰਜ ਸਾਲ ਦੌਰਾਨ ਸੰਸਥਾ ਵਲੋਂ ਕਾਲਜ ਦੇ ਲੋੜਵੰਦ ਵਿਦਿਆਰਥੀ ਨੂੰ ਲਗਭਗ ਦੋ ਕਰੋੜ ਰੁਪਏ ਦੀ ਸਹਾਇਤਾ ਦੇ ਚੁਕੇ ਹਨ।  ਉਹਨਾਂ ਨੇ ਕਿਹਾ ਕਿ ਸੈਂਟਰਲ ਵੈਲੀ ਵਿਚ ਵੀ ਕਮਿਊਨਿਟੀ ਨਾਲ ਸੰਪਰਕ ਕਰਨ ਤੋਂ ਇਲਾਵਾ ਹਰ ਵਕਤ ਕਮਿਊਨਿਟੀ ਦੇ ਮੈਂਬਰਾਂ ਨੂੰ  ਸਿੱਖਿਆ ਸਬੰਧੀ ਜਾਗਰੂਕਤਾ ਪੈਦਾ ਕਰਦੇ ਰਹਿੰਦੇ ਹਨ।

ਪੜ੍ਹੋ ਇਹ ਅਹਿਮ ਖ਼ਬਰ- ਯੋਗ ਦੀ ਸ਼ਕਤੀ ਸਿਹਤਮੰਦ ਅਤੇ ਖੁਸ਼ਹਾਲ ਭਵਿੱਖ ਲਈ ਏਕਤਾ ਦੀ ਸ਼ਕਤੀ ਹੈ : UNGA ਪ੍ਰਧਾਨ

ਉਹਨਾਂ ਅੱਗੇ ਦਸਿਆ ਕਿ ਇਸ ਤੋਂ ਇਲਾਵਾ ਉਹ ਵੱਖ ਵੱਖ ਗੁਰੂਦਆਰਾ ਸਹਿਬਾਨਾਂ ਵਿਚ ਸਿੱਖਿਆ ਤੇ ਤਕਨੀਕੀ ਸਿੱਖਿਆ ਬਾਰੇ ਜਾਣਕਾਰੀ ਦਿੰਦੇ ਰਹਿੰਦੇ ਹਨ।ਜੈਂਕੋ ਵਲੋਂ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਹੋਰ ਵੀ ਕਈ ਪ੍ਰੋਗਰਾਮ ਚਲਾਏ ਜਾਂਦੇ ਹਨ।ਸਮਾਗਮ ਨੂੰ ਸਫਲ ਕਰਨ ਲਈ ਜੈਂਕੋ ਆਗੂ ਖੁਸ਼ਵਿੰਦਰ ਚੀਮਾ,ਕੁਲਦੀਪ ਸਿਧੂ,ਕੰਵਦੀਪ ਢਿਲੋਂ,ਸਤਵੰਤ ਸਿੰਘ,ਦੀਪ ਇੰਦਰ ਬਦੇਸ਼ਾ,ਅੰਮ੍ਰਿਤਪਾਲ ਸਰਾਂ,ਇਸ਼ਵਿੰਦਰ ਸਿਧੂ,ਸੰਜੈ ਕਪੂਰ,ਸਤਿੰਦਰ ਗਰੇਵਾਲ ਤੇ ਅਮਰਦੀਪ ਚੌਹਾਨ ਨੇ ਅਣਥਕ ਯਤਨ ਕੀਤੇ।ਸਮਾਪਤੀ ਉਪਰੰਤ ਪਰਬੰਧਕਾਂ ਵਲੋਂ ਆਏ ਹੋਏ ਮਹਿਮਾਨਾਂ ਨੂੰ ਰਾਤਰੀ ਭੋਜਨ ਵੀ ਦਿਤਾ ਗਿਆ।


author

Vandana

Content Editor

Related News