ਬ੍ਰੈਗਜ਼ਿਟ ਸਮਝੌਤੇ ਦਾ ''ਮੂਲ ਆਧਾਰ'' ਤਿਆਰ ਹੈ : ਟਸਕ

10/16/2019 8:18:41 PM

ਵਾਰਸਾ (ਏ.ਐਫ.ਪੀ.)- ਯੂਰਪੀ ਸੰਘ ਕੌਂਸਲ ਦੇ ਪ੍ਰਧਾਨ ਡੋਨਾਲਡ ਟਸਕ ਨੇ ਬੁੱਧਵਾਰ ਨੂੰ ਕਿਹਾ ਕਿ ਬ੍ਰੈਗਜ਼ਿਟ 'ਤੇ ਸਮਝੌਤੇ ਦਾ ਮੂਲ ਆਧਾਰ ਤਿਆਰ ਹੈ ਅਤੇ ਕੁਝ ਘੰਟਿਆਂ ਵਿਚ ਹੀ ਇਸ ਨੂੰ ਅਮਲੀ ਜਾਮਾ ਪਹਿਨਾਇਆ ਜਾ ਸਕਦਾ ਹੈ। ਟਸਕ ਨੇ ਬ੍ਰਸੇਲਸ ਵਿਚ ਪੋਲੈਂਡ ਦੇ ਪੱਤਰਕਾਰਾਂ ਨੂੰ ਕਿਹਾ ਕਿ ਸਮਝੌਤਿਆਂ ਦਾ ਮੂਲ ਆਧਾਰ ਤਿਆਰ ਹੈ ਅਤੇ ਸਿਧਾਂਤਕ ਰੂਪ ਨਾਲ ਅਸੀਂ ਬ੍ਰਿਟੇਨ ਦੇ ਨਾਲ ਕੱਲ ਇਸ ਸਮਝੌਤੇ 'ਤੇ ਹਸਤਾਖਰ ਕਰ ਸਕਦੇ ਹਨ। ਟਸਕ ਨੇ ਪੋਲੈਂਡ ਦੇ ਟੀ.ਵੀ.ਐਨ. 24 ਨਿਊਜ਼ ਚੈਨਲ 'ਤੇ ਸਿੱਧੇ ਪ੍ਰਸਾਰਣ ਵਿਚ ਕਿਹਾ ਕਿ ਸਿਧਾਂਤਕ ਰੂਪ ਨਾਲ 7 ਜਾਂ 8 ਘੰਟੇ ਵਿਚ ਸਭ ਕੁਝ ਸਪੱਸ਼ਟ ਹੋ ਜਾਣਾ ਚਾਹੀਦਾ ਹੈ।


Sunny Mehra

Content Editor

Related News